ਦਿਆਲਤਾ ਦਾ ਪਾਠ ਪੜ੍ਹਾਏਗੀ ਅਨੰਨਿਆ ਪਾਂਡੇ, ‘ਕਾਇੰਡਨੈੱਸ ਕਰੀਕੁਲਮ’ ਦੀ ਕੀਤੀ ਸ਼ੁਰੂਆਤ
Thursday, Aug 07, 2025 - 11:27 AM (IST)

ਮੁੰਬਈ- ਅਨੰਨਿਆ ਪਾਂਡੇ ਨੇ ਬੱਚਿਆਂ ਲਈ ਆਪਣੀ ਨਵੀਂ ਪਹਿਲ ‘ਕਾਇੰਡਨੈੱਸ ਕਰੀਕੁਲਮ’ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲ ਉਸ ਦੇ ਸਾਮਾਜਿਕ ਪ੍ਰਾਜੈਕਟ "So Positive" ਦਾ ਹਿੱਸਾ ਹੈ, ਜਿਸ ਦਾ ਉਦੇਸ਼ ਬੱਚਿਆਂ ’ਚ ਦਿਆਲਤਾ, ਸਮਝਦਾਰੀ ਅਤੇ ਸਕਰਾਤਮਕਤਾ ਦੀ ਭਾਵਨਾ ਵਿਕਸਿਤ ਕਰਨਾ ਹੈ।
‘ਕਾਇੰਡਨੈੱਸ ਕਰੀਕੁਲਮ’ ਨੂੰ ਮੁੱਖ ਤੌਰ ’ਤੇ ਸਕੂਲਾਂ ’ਚ ਪੜਾਇਆ ਜਾਏਗਾ ਅਤੇ ਸਭ ਤੋਂ ਦਿਲਚਸਪ ਗੱਲ ਹੈ ਕਿ ਇਸ ਦੇ ਸਾਰੇ 6 ਮਾਡਿਊਲ ਅਨੰਨਿਆ ਖੁਦ ਪੜਾਏਗੀ। ਅਨੰਨਿਆ ਨਾ ਸਿਰਫ ਹਰੇਕ ਚੈਪਟਰ ਨੂੰ ਸਮਝਾਉਂਦੀ ਹੈ ਸਗੋਂ ਬੱਚਿਆਂ ਨੂੰ ਐਕਟੀਵਿਟੀਜ਼ ਦੇ ਜ਼ਰੀਏ ਗਾਈਡ ਵੀ ਕਰਦੀ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਸਾਂਝਾ ਕਰਦੀ ਹੈ ਤਾਂਕਿ ਬੱਚੇ ਇਨ੍ਹਾਂ ਗੱਲਾਂ ਨਾਲ ਚੰਗੇ ਤਰੀਕੇ ਨਾਲ ਜੁੜ ਸਕਣ।
ਆਪਣੀ ਇਸ ਪਹਿਲ ਬਾਰੇ ਗੱਲ ਕਰਦੇ ਹੋਏ, ਅਨੰਨਿਆ ਨੇ ਕਿਹਾ, ‘‘ਇਹ ਸਿਰਫ ਵੈਲਿਊ ਸਿਖਾਉਣ ਦਾ ਵਿਸ਼ਾ ਨਹੀਂ ਹੈ, ਸਗੋਂ ਅਸੀਂ ਬੱਚਿਆਂ ਨੂੰ ਇਕ ਅਜਿਹੀ ਦੁਨੀਆ ’ਚ ਤਿਆਰ ਕਰਨਾ ਚਾਹੁੰਦੇ ਹਾਂ, ਜੋ ਸੁਰੱਖਿਅਤ ਅਤੇ ਦਆਲੂ ਹੋਣ। ਅਸੀਂ ਉਨ੍ਹਾਂ ਨੂੰ ਆਰਟ, ਕਵਿਤਾ ਅਤੇ ਕ੍ਰਿਏਟੀਵਿਟੀ ਦੇ ਜ਼ਰੀਏ ਇਹ ਸਮਝਾਉਣਾ ਚਾਹੁੰਦੇ ਹਾਂ ਕਿ ਖੁਦ ਤੋਂ ਅਤੇ ਦੂਸਰਿਆਂ ਤੋਂ ਦਿਆਲੂ ਹੋਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ।’’
ਅਨੰਨਿਆਂ ਦੀ ਇਹ ਪਹਿਲ ਨਾ ਸਿਰਫ ਸਿੱਖਿਆ ’ਚ ਦਿਆਲਤਾ ਨੂੰ ਹੁਲਾਰਾ ਦੇਵੇਗੀ ਸਗੋਂ ਬੱਚਿਆਂ ਦੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ ’ਚ ਵੀ ਇਕ ਮਹੱਤਵਪੂਰਣ ਭੂਮਿਕਾ ਨਿਭਾਏਗੀ। ਇਸ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਨੂੰ ਸਿਰਫ ਅਕਾਦਮਿਕ ਗਿਆਨ ਹੀ ਨਹੀਂ ਸਗੋਂ ਜੀਵਨ ਦੇ ਸਕਾਰਾਤਮਕ ਪਹਿਲੂਆਂ ਦੀ ਸਿੱਖਿਆ ਵੀ ਦੇਣਾ ਹੈ।
ਸਕਾਰਾਤਮਕ ਡਿਜੀਟਲ ਵਿਵਹਾਰ ਨੂੰ ਹੁਲਾਰਾ ਦੇਣ ਲਈ ਆਪਣੇ ਪਲੇਟਫਾਰਮ ਦਾ ਲਗਾਤਾਰ ਉਪਯੋਗ ਕਰਨ ਵਾਲੀ ਅਨੰਨਿਆ ਨੇ ਕਿਹਾ, ‘‘So Positive ’ਚ ਅਸੀਂ ਜੋ ਕੁਝ ਵੀ ਕਰਦੇ ਹਾਂ, ਉਸ ਦੇ ਕੇਂਦਰ ’ਚ ਹਮੇਸ਼ਾ ਦਿਆਲਤਾ ਰਹੀ ਹੈ। ਮੇਰਾ ਮੰਨਣਾ ਹੈ ਕਿ ਜੇਕਰ ਅਸੀਂ ਛੋਟੀ ਉਮਰ ਤੋਂ ਹੀ ਬੱਚਿਆਂ ’ਚ ਦਿਆਲਤਾ ਪੈਦਾ ਕਰ ਸਕਦੇ ਹਾਂ, ਤਾਂ ਇਹ ਉਨ੍ਹਾਂ ਲਈ ਕੁਦਰਤੀ ਹੋਵੇਗਾ ਕਿਉਂਕਿ ਉਹ ਵੱਡੇ ਹੋਣਗੇ। ਦੁਨੀਆ ’ਚ ਜੋ ਕੁਝ ਵੀ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ, ਮੈਨੂੰ ਇਕ ਅਜਿਹੀ ਪੀੜ੍ਹੀ ਬਣਾਉਣ ’ਚ ਮਦਦ ਕਰਨ ਦੀ ਹੋਰ ਵੀ ਜ਼ਿਆਦਾ ਲੋੜ ਮਹਿਸੂਸ ਹੁੰਦੀ ਹੈ ਜੋ ਵਧੇਰੇ ਹਮਦਰਦ, ਭਾਵਨਾਤਮਕ ਤੌਰ ’ਤੇ ਜਾਗਰੂਕ, ਅਤੇ ਸਿਰਫ਼... ਦਿਆਲੂ ਹੋਵੇ।’’
ਇਹ ਪਾਠਕ੍ਰਮ ਦੇਸ਼ ਭਰ ਦੇ ਸਕੂਲਾਂ ’ਚ ਸਮਾਜ ਸੇਵੀ ਸੰਸਥਾ ‘ਸਲੈਮ ਆਉਟ ਲਾਊਡ’ ਦੇ ‘ਜੀਜੀਵਿਸ਼ਾ ਫੈਲੋਸ਼ਿਪ’ ਅਤੇ ‘ਆਰਟਸ ਫਾਰ ਆਲ ਪ੍ਰੋਗਰਾਮ’ ਰਾਹੀਂ ਲਾਗੂ ਕੀਤਾ ਜਾਵੇਗਾ। ਕਲਾ-ਅਧਾਰਤ ਸਿੱਖਿਆ ਰਾਹੀਂ ਹਮਦਰਦੀ ਅਤੇ ਦਿਆਲਤਾ ਦੀ ਖੋਜ ਕਰਨ ’ਚ ਮਦਦ ਕਰਕੇ, ਇਸ ਦੇ 2.5 ਲੱਖ ਤੋਂ ਵੱਧ ਬੱਚਿਆਂ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਹੈ। ਪਹੁੰਚ ਨੂੰ ਵਧਾਉਣ ਲਈ, ਇਹ ਸਿਲੇਬਸ ‘So Positive’ ਦੇ ਯੂਟਿਊਬ ਚੈਨਲ ’ਤੇ ਵੀ ਉਪਲਬਧ ਹੈ, ਜਿਸ ਨਾਲ ਦੁਨੀਆ ਭਰ ਦੇ ਮਾਪੇ ਅਤੇ ਅਧਿਆਪਕ ਇਸ ਨੂੰ ਆਪਣੇ ਸਿੱਖਿਆ ਵਾਤਾਵਰਣ ’ਚ ਸ਼ਾਮਲ ਕਰ ਸਕਦੇ ਹਨ।
ਸੁੰਦਰਤਾ ਦਾ ਰਾਜ਼ ਦੱਸਿਆ
ਅਨੰਨਿਆ ਨੇ ਹਾਲ ਹੀ ’ਚ ਆਪਣੀ ਤੰਦਰੁਸਤੀ ਅਤੇ ਸੁੰਦਰਤਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਹ ਇਕ ਦਿਨ ਦੀ ਪ੍ਰਕਿਰਿਆ ਨਹੀਂ ਹੈ। ਜੇਕਰ ਤੁਸੀਂ ਸੁੰਦਰ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹਰ ਰੋਜ਼ ਸਖ਼ਤ ਮਿਹਨਤ ਕਰਨੀ ਪਵੇਗੀ। ਉਸਨੇ ਦੱਸਿਆ ਕਿ ਉਹ ਆਪਣੀ ਖੁਰਾਕ ਅਤੇ ਕਸਰਤ ਦਾ ਕਿਵੇਂ ਧਿਆਨ ਰੱਖਦੀ ਹੈ। ਉਸਨੂੰ ਯੋਗਾ ਤੋਂ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਜੁੰਬਾ, ਪਿਲਾਟੇ, ਰਨਿੰਗ ਆਦਿ ਨਾਲ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਉਸ ਨੇ ਕਿਹਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਨੌਕਰੀ ਕਰੋ ਪਰ ਸਾਰਾ ਦਿਨ ’ਚ ਦੱਸ ਹਜ਼ਾਰ ਕਦਮ ਚੱਲਣਾ ਨਾ ਭੁੱਲੋ। ਅਸੀਂ ਚਲਣਾ ਭੁੱਲ ਗਏ ਹਾਂ ਇਸ ਲਈ ਅਸੀਂ ਬੀਮਾਰ ਹੁੰਦੇ ਜਾ ਰਹੇ ਹਾਂ।
ਫੈਸ਼ਨ ਉਹੀ ਜੋ ਤੁਹਾਡੇ ਉੱਪਰ ਚੰਗਾ ਲੱਗੇ
ਅਨੰਨਿਆ ਨੇ ਕਿਹਾ ਕਿ ਫੈਸ਼ਨ ਦੇ ਬਹੁਤ ਸਾਰੇ ਟਾਈਪ ਹਨ ਪਰ ਜੋ ਤੁਹਾਡੇ ਉੱਪਰ ਚੰਗਾ ਲੱਗੇ ਤੁਹਾਨੂੰ ਉਸ ਨੂੰ ਚੁਣਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ਸਰੀਰ ਦੇ ਨਾਲ ਤੁਹਾਡਾ ਮਨ ਵੀ ਖੂਬਸੂਰਤ ਹੋਣਾ ਚਾਹੀਦਾ ਹੈ।
ਬੜਾ ਪਾਵ ਦੀ ਸ਼ੌਕੀਨ
ਖਾਣ-ਪੀਣ ਦੀ ਗੱਲ ਕਰਦੇ ਹੋਏ ਅਨੰਨਿਆ ਨੇ ਦੱਸਿਆ ਕਿ ਉਸ ਨੂੰ ਬੜਾ ਪਾਵ ਸਭ ਤੋਂ ਵੱਧ ਪਸੰਦ ਹੈ ਕਿਉਂਕਿ ਉਹ ਇਕ ਪੱਕੀ ਮੁੰਬਈ ਗਰਲ ਹੈ।
5 ਸਾਲਾਂ ’ਚ ਵਸਾ ਲੈਣਾ ਚਾਹੁੰਦੀ ਹੈ ਘਰ
ਆਦਿੱਤਿਆ ਰਾਏ ਕਪੂਰ ਨਾਲ ਆਪਣੇ ਬ੍ਰੇਕਅਪ ਨੂੰ ਲੈ ਕੇ ਵੀ ਅਨੰਨਿਆ ਸੁਰਖੀਆਂ ’ਚ ਸੀ। ਬ੍ਰੇਕਅਪ ਤੋਂ ਬਾਅਦ ਤੋਂ ਹੀ ਅਨੰਨਿਆ ਦਾ ਨਾਂ ਸਾਬਕਾ ਮਾਡਲ ਵਾਕਰ ਬਲੈਕਾਂ ਦੇ ਨਾਲ ਜੋੜਿਆ ਜਾ ਰਿਹਾ ਹੈ। ਹਾਲ ਹੀ ’ਚ ਅਨੰਨਿਆ ਨੇ ਆਪਣੇ ਵਿਆਹ ਅਤੇ ਬੱਚਿਆਂ ਨੂੰ ਲੈ ਕੇ ਪਲਾਨ ਸ਼ੇਅਰ ਕੀਤਾ ਹੈ। ਉਸ ਨੂੰ ਸਵਾਲ ਕੀਤਾ ਗਿਆ ਕਿ ਆਉਣ ਵਾਲੇ 5 ਸਾਲਾਂ ’ਚ ਉਹ ਖੁਦ ਨੂੰ ਕਿਥੇ ਦੇਖਣਾ ਚਾਹੁੰਦੀ ਹੈ ਅਤੇ ਪਰਸਨਲ ਲਾਈਫ ’ਚ ਕੀ ਨਵਾਂ ਕਰਨ ਦੀ ਸੋਚ ਰਹੀ ਹੈ ਤਾਂ ਉਸ ਨੇ ਕਿਹਾ, ‘‘ਪਰਸਨਲੀ, ਅਗਲੇ 5 ਸਾਲਾਂ ’ਚ ਮੈਂ ਖੁਦ ਨੂੰ ਮੈਰਿਡ, ਵੱਸਿਆ ਹੋਇਆ ਪਰਿਵਾਰ, ਖੁਸ਼ਹਾਲ ਅਤੇ ਬੱਚਿਆਂ ਦੀ ਪਲਾਨਿੰਗ ਕਰ ਦੇ ਹੋਏ ਢੇਰ ਸਾਰੇ ਡਾਗਸ ਦੇ ਨਾਲ ਦੇਖਣਾ ਚਾਹੁੰਦੀ ਹਾਂ।