ਸੰਜੇ ਮਿਸ਼ਰਾ ਨੇ ਬਾਬਿਲ ਖਾਨ ਦੀ ਕੀਤੀ ਤਾਰੀਫ

Tuesday, Feb 10, 2026 - 11:28 AM (IST)

ਸੰਜੇ ਮਿਸ਼ਰਾ ਨੇ ਬਾਬਿਲ ਖਾਨ ਦੀ ਕੀਤੀ ਤਾਰੀਫ

ਮੁੰਬਈ (ਏਜੰਸੀ)- ਬਾਲੀਵੁੱਡ ਦੇ ਮਸ਼ਹੂਰ ਚਰਿੱਤਰ ਅਦਾਕਾਰ ਸੰਜੇ ਮਿਸ਼ਰਾ ਨੇ ਹਾਲ ਹੀ ਵਿਚ ਚੈਟ ਸ਼ੋਅ ਦੌਰਾਨ ਅਦਾਕਾਰ ਬਾਬਿਲ ਖਾਨ ਦੀ ਤਾਰੀਫ ਕੀਤੀ ਹੈ। ਸੰਜੇ ਮਿਸ਼ਰਾ ਆਪਣੀ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ 'ਵਧ 2' ਦੇ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਸ਼ੋਅ ਵਿੱਚ ਮੌਜੂਦ ਸਨ। ਗੱਲਬਾਤ ਦੌਰਾਨ ਜਦੋਂ ਬਾਬਿਲ ਦਾ ਜ਼ਿਕਰ ਹੋਇਆ ਤਾਂ ਸੰਜੇ ਮਿਸ਼ਰਾ ਨੇ ਉਸ ਦੀ ਤੁਲਨਾ ਉਸ ਦੇ ਮਰਹੂਮ ਪਿਤਾ ਅਤੇ ਦਿੱਗਜ ਅਦਾਕਾਰ ਇਰਫਾਨ ਖਾਨ ਨਾਲ ਕੀਤੀ, ਜੋ ਆਪਣੇ ਆਪ ਵਿਚ ਇਕ ਵੱਡੀ ਤਾਰੀਫ ਹੈ।

ਸੰਜੇ ਮਿਸ਼ਰਾ ਨੇ ਕਿਹਾ, 'ਬਾਬਿਲ ਬਹੁਤ ਕਿਊਟ ਲੱਗਦਾ ਹੈ ਯਾਰ। ਕਈ ਵਾਰ ਉਹ ਨੈਸ਼ਨਲ ਸਕੂਲ ਆਫ਼ ਡਰਾਮਾ (ਐਨਐਸਡੀ) ਦੇ ਇੱਕ ਨੌਜਵਾਨ ਇਰਫਾਨ ਭਰਾ ਵਰਗਾ ਲੱਗਦਾ ਹੈ।" ਸੰਜੇ ਮਿਸ਼ਰਾ ਵਰਗੇ ਤਜ਼ਰਬੇਕਾਰ ਅਦਾਕਾਰ ਦੀ ਇਹ ਗੱਲ ਬਹੁਤ ਮਾਇਨੇ ਰੱਖਦੀ ਹੈ। ਇਰਫਾਨ ਖਾਨ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਬਿਹਤਰੀਨ ਅਦਾਕਾਰਾਂ ਵਿਚੋਂ ਇਕ ਗਿਣਿਆ ਜਾਂਦਾ ਸੀ। ਅਜਿਹੇ ਵਿਚ ਬਾਬਿਲ ਦੀ ਤੁਲਨਾ ਇਰਫਾਨ ਖਾਨ ਨਾਲ ਹੋਣਾ ਉਨ੍ਹਾਂ ਲਈ ਇਕ ਵੱਡੀ ਤਾਰੀਫ ਹੈ।


author

cherry

Content Editor

Related News