ਅਮੀਰੀ 'ਚ ਘੱਟ ਨਹੀਂ ਹੈ ਮੁਕੇਸ਼ ਅੰਬਾਨੀ ਦੇ ਕੁੜਮ, ਜਾਣੋ ਕਿੰਨੇ ਅਮੀਰ ਪਰਿਵਾਰ 'ਚੋਂ ਹੈ ਅੰਬਾਨੀ ਦੀ ਛੋਟੀ ਨੂੰਹ ਰਾਧਿਕ
Saturday, Mar 02, 2024 - 03:00 PM (IST)
ਮੁੰਬਈ (ਬਿਊਰੋ) : ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਹੁਣ ਨੇੜੇ ਹੈ। ਇਸ ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਜੱਦੀ ਸ਼ਹਿਰ ਜਾਮਨਗਰ, ਗੁਜਰਾਤ ’ਚ ਇਕ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਹੈ। ਜਿਥੇ ਫ਼ਿਲਮੀ ਸਿਤਾਰਿਆਂ ਸਮੇਤ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਹਨ। ਇਸ ਦੌਰਾਨ ਅੰਬਾਨੀ ਪਰਿਵਾਰ ਨੇ ਮਹਿਮਾਨਾਂ ਦੇ ਰੁਕਣ ਦਾ ਖ਼ਾਸ ਪ੍ਰਬੰਧ ਕੀਤਾ ਹੈ। ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਅਨੰਤ-ਰਾਧਿਕਾ ਦਾ ਹੋਵੇਗਾ ਸ਼ਾਹੀ ਵਿਆਹ
ਇਸ ਪ੍ਰੀ-ਵੈਡਿੰਗ 'ਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਅਤੇ ਬਿਜ਼ਨੈੱਸ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਅਨੰਤ-ਰਾਧਿਕਾ ਪ੍ਰੀ ਵੈਡਿੰਗ ਫੰਕਸ਼ਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਹਰ ਪਾਸੇ ਸੁਰਖੀਆਂ ਬਟੋਰ ਰਹੀਆਂ ਹਨ। ਸ਼ਾਹੀ ਅੰਦਾਜ਼'ਚ ਕੀਤੀਆਂ ਤਿਆਰੀਆਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਨੰਤ ਅੰਬਾਨੀ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਰਾਧਿਕਾ ਮਰਚੈਂਟ ਦੇ ਪਰਿਵਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਆਓ ਜਾਣਦੇ ਹਾਂ ਕਿ ਉਹ ਕਿਹੜੇ ਪਰਿਵਾਰ ਤੋਂ ਹੈ ਅਤੇ ਉਸ ਦੀ ਕੁੱਲ ਜਾਇਦਾਦ ਕਿੰਨੀ ਹੈ।
ਅੰਬਾਨੀਆਂ ਵਾਂਗ ਅਮੀਰ ਨੇ ਹੋਣ ਵਾਲੇ ਕੁੜਮ
ਰਾਧਿਕਾ ਮਰਚੈਂਟ ਅਮੀਰੀ ਦੇ ਮਾਮਲੇ 'ਚ ਅੰਬਾਨੀ ਪਰਿਵਾਰ ਤੋਂ ਘੱਟ ਨਹੀਂ ਹੈ। ਉਸ ਦਾ ਆਰਥਿਕ ਅਤੇ ਵਿੱਤੀ ਪਿਛੋਕੜ ਬਹੁਤ ਮਜ਼ਬੂਤ ਹੈ। ਰਾਧਿਕਾ ਦੇ ਪਿਤਾ ਵੀਰੇਨ ਮਰਚੈਂਟ ਦੇਸ਼ ਦੇ ਸਭ ਤੋਂ ਵੱਡੇ ਕਰੋੜਪਤੀਆਂ 'ਚੋਂ ਇੱਕ ਹਨ। ਵੀਰੇਨ ਦੀ ਤਰ੍ਹਾਂ ਉਨ੍ਹਾਂ ਦੀ ਪਤਨੀ ਸ਼ੈਲਾ ਵੀ ਕਾਰੋਬਾਰੀ ਹੈ।
ਵੀਰੇਨ ਮਰਚੈਂਟ ਦਾ ਕਾਰੋਬਾਰ ਤੇ ਕੁੱਲ ਜਾਇਦਾਦ
ਵੀਰੇਨ ਮਰਚੈਂਟ ਫਾਰਮਾ ਸੈਕਟਰ ਦਾ ਵੱਡਾ ਨਾਂ ਹੈ। ਉਨ੍ਹਾਂ ਦੀ ਕੰਪਨੀ ਸਿਹਤ ਸੰਭਾਲ ਖੇਤਰ ਦੀਆਂ ਵੱਡੀਆਂ ਕੰਪਨੀਆਂ 'ਚ ਸ਼ਾਮਲ ਹੈ। ਵੀਰੇਨ ਐਨਕੋਰ ਹੈਲਥਕੇਅਰ ਦੇ ਸੀ. ਈ. ਓ. ਅਤੇ ਏ. ਪੀ. ਐੱਲ. ਅਪੋਲੋ. ਟਿਊਬਜ਼ ਦੇ ਬੋਰਡ ਮੈਂਬਰ ਹਨ। ਖ਼ਬਰਾਂ ਅਨੁਸਾਰ, ਵੀਰੇਨ ਕਈ ਸਹਾਇਕ ਕੰਪਨੀਆਂ ਜਿਵੇਂ ਕਿ ਐਨਕੋਰ ਬਿਜ਼ਨੈੱਸ ਸੈਂਟਰ ਪ੍ਰਾਈਵੇਟ ਲਿਮਟਿਡ, ਐਨਕੋਰ ਨੈਚੁਰਲ ਪੋਲੀਮਰਸ ਪ੍ਰਾਈਵੇਟ ਲਿਮਟਿਡ ਆਦਿ ਦਾ ਬੋਰਡ ਮੈਂਬਰ ਵੀ ਹੈ।
ਵੀਰੇਨ ਮਰਚੈਂਟ ਦੀ ਕੰਪਨੀ ਐਨਕੋਰ ਹੈਲਥਕੇਅਰ ਦੀ ਗੱਲ ਕਰੀਏ ਤਾਂ ਇਸ ਦੀ ਮਾਰਕੀਟ ਵੈਲਿਊ ਕਰੀਬ 2000 ਕਰੋੜ ਰੁਪਏ ਹੈ। ਕੰਪਨੀ ਦਾ ਟਰਨਓਵਰ ਲਗਪਗ 200 ਕਰੋੜ ਰੁਪਏ ਹੈ। ਡੀ. ਐੱਨ. ਏ. ਦੀ ਰਿਪੋਰਟ ਮੁਤਾਬਕ, ਵੀਰੇਨ ਮਰਚੈਂਟ ਦੀ ਕੁੱਲ ਜਾਇਦਾਦ 755 ਕਰੋੜ ਰੁਪਏ ਹੈ।
ਕੀ ਕਰਦੀ ਹੈ ਅੰਬਾਨੀ ਦੀ ਛੋਟੀ ਰਾਧਿਕਾ ਮਰਚੈਂਟ?
ਰਾਧਿਕਾ ਮਰਚੈਂਟ ਇੱਕ ਸਿਖਲਾਈ ਪ੍ਰਾਪਤ ਕਲਾਸੀਕਲ ਡਾਂਸਰ ਹੈ। ਉਸ ਨੇ ਭਰਤਨਾਟਿਅਮ ਸਿੱਖ ਲਿਆ ਹੈ। ਕਾਰੋਬਾਰ ਦੀ ਗੱਲ ਕਰੀਏ ਤਾਂ ਰਾਧਿਕਾ ਐਨਕੋਰ ਹੈਲਥਕੇਅਰ ਦੀ ਬੋਰਡ ਆਫ਼ ਡਾਇਰੈਕਟਰ ਹੈ। ਉਸ ਦੀ ਕੁੱਲ ਜਾਇਦਾਦ 8-10 ਕਰੋੜ ਰੁਪਏ ਦੇ ਵਿਚਕਾਰ ਦੱਸੀ ਜਾਂਦੀ ਹੈ। ਖ਼ਬਰਾਂ ਮੁਤਾਬਕ, ਅਨੰਤ ਦੀ ਕੁੱਲ ਜਾਇਦਾਦ 3,32,482 ਕਰੋੜ ਰੁਪਏ ਹੈ।