ਜਾਣੋ ਕਿਸ ਫਿਲਮ ''ਚ ਦੀਪਿਕਾ ਨੇ ਛੱਡਿਆ ਕੰਗਣਾ ਨੂੰ ਪਿੱਛੇ!
Thursday, Jan 21, 2016 - 03:31 PM (IST)

ਮੁੰਬਈ—ਬਾਲੀਵੁੱਡ ਨਿਰਦੇਸ਼ਕ ਆਨੰਦ ਐੱਲ. ਰਾਏ ਦੀ ਆਉਣ ਵਾਲੀ ''ਤਨੂੰ ਵੈੱਡਸ ਮਨੂੰ'' ਸੀਰੀਜ਼ ''ਚ ਕੰਗਣਾ ਰਨੌਤ ਦੀ ਥਾਂ ਅਦਾਕਾਰਾ ਦੀਪਿਕਾ ਪਾਦੁਕੋਣ ਸ਼ਾਹਰੁਖ ਦੇ ਉਲਟ ਨਜ਼ਰ ਆ ਸਕਦੀ ਹੈ।
ਜ਼ਿਕਰਯੋਗ ਹੈ ਕਿ ''ਤਨੂੰ ਵੈੱਡਸ ਮਨੂੰ ਰਿਟਰਨਜ਼'' ਨੇ ਕੰਗਣਾ ਨੂੰ ਸਟਾਰ ਬਣਾਇਆ ਸੀ ਪਰ ਫਿਲਮ ਦੇ ਪ੍ਰਚਾਰ ਦੌਰਾਨ ਉਸ ਦੇ ਨਖਰਿਆਂ ਨੇ ਨਿਰਦੇਸ਼ਕ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ। ਇਸ ਕਾਰਨ ''ਤਨੂੰ ਵੈੱਡਸ ਮਨੂੰ'' ਦੀ ਆਉਣ ਵਾਲੀ ਸੀਰੀਜ਼ ''ਚ ਕੰਗਣਾ ਨਜ਼ਰ ਨਹੀਂ ਆਵੇਗੀ।
ਸੂਤਰਾਂ ਅਨੁਸਾਰ ਜੇਕਰ ਇਸ ਫਿਲਮ ਵਿਚ ਕੰਗਣਾ ਨੂੰ ਲਿਆ ਜਾਂਦਾ ਤਾਂ ਕੰਗਣਾ-ਸ਼ਾਹਰੁਖ ਦੀ ਨਵੀਂ ਜੋੜੀ ਸ਼ਾਨਦਾਰ ਹੋ ਸਕਦੀ ਸੀ ਪਰ ਆਨੰਦ ਰਾਏ ਹੁਣ ਕੰਗਣਾ ਦੇ ਹੋਰ ਨਖਰੇ ਨਹੀਂ ਚੁੱਕਣਾ ਚਾਹੁੰਦੇ। ਉਂਝ ਕੰਗਣਾ ਸ਼ਾਹਰੁਖ ਨਾਲ ਕੰਮ ਕਰਨ ਦੀ ਇੱਛਾ ਜਾਹਰ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ''ਚ ਸ਼ਾਹਰੁਖ ਦੇ ਉਲਟ ਪਹਿਲਾਂ ਕੈਟਰੀਨਾ ਕੈਫ ਦਾ ਨਾਂ ਖਬਰਾਂ ਵਿਚ ਆਇਆ ਸੀ ਪਰ ਕੈਟਰੀਨਾ ਦਾ ਕੈਰੀਅਰ ਗ੍ਰਾਫ ਹੇਠਾਂ ਜਾਣ ਕਾਰਨ ਕੋਈ ਵੀ ਫਿਲਮਕਾਰ ਕਿਸੇ ਤਰ੍ਹਾਂ ਦਾ ਵੀ ਜੋਖਿਮ ਉਠਾਉਣਾ ਨਹੀਂ ਚਾਹੁੰਦਾ।