ਟਵਿੱਟਰ 'ਤੇ ਬੈਨ ਹੋਣ ਮਗਰੋਂ ਕੰਗਨਾ ਰਣੌਤ ਨੂੰ ਦੂਜਾ ਝਟਕਾ, ਵੇਖ ਗੁੱਸੇ 'ਚ ਬੇਕਾਬੂ ਹੋਈ ਭੈਣ ਰੰਗੋਲੀ

Wednesday, May 05, 2021 - 01:01 PM (IST)

ਟਵਿੱਟਰ 'ਤੇ ਬੈਨ ਹੋਣ ਮਗਰੋਂ ਕੰਗਨਾ ਰਣੌਤ ਨੂੰ ਦੂਜਾ ਝਟਕਾ, ਵੇਖ ਗੁੱਸੇ 'ਚ ਬੇਕਾਬੂ ਹੋਈ ਭੈਣ ਰੰਗੋਲੀ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਨੇ ਕਿਹਾ ਕਿ ਉਹ ਫੈਸ਼ਨ ਡਿਜ਼ਾਈਨਰ ਆਨੰਦ ਭੂਸ਼ਣ ਤੇ ਰਿਮਝਿਮ ਦਾਦੂ ਦੇ ਖ਼ਿਲਾਫ਼ ਮੁਕੱਦਮਾ ਦਾਇਰ ਕਰੇਗੀ ਕਿਉਂਕਿ ਇਨ੍ਹਾਂ ਦੋਵਾਂ ਡਿਜ਼ਾਈਨਰਾਂ ਨੇ ਇਕ ਦਿਨ ਪਹਿਲਾਂ ਕਿਹਾ ਕਿ ਉਹ ਕੰਗਨਾ ਨਾਲ ਸਾਰੀਆਂ ਪ੍ਰੋਫੈਸ਼ਨਲ ਡੀਲਸ ਤੋੜ ਰਹੇ ਹਨ। ਡਿਜ਼ਾਈਨਰਾਂ ਨੇ ਟਵਿੱਟਰ 'ਤੇ ਮੰਗਲਵਾਰ ਕੰਗਨਾ ਰਣੌਤ ਦੇ ਅਕਾਊਂਟ ਨੂੰ ਸਥਾਈ ਰੂਪ ਨਾਲ ਸਸਪੈਂਡ ਕਰਨ ਦੇ ਕੁਝ ਘੰਟਿਆਂ ਬਾਅਦ ਇਸ ਦਾ ਐਲਾਨ ਕੀਤਾ।

ਰੰਗੋਲੀ ਚੰਦੇਲ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਕ ਨੋਟ ਸ਼ੇਅਰ ਕੀਤਾ ਹੈ, ਜਿਸ 'ਚ ਕਿਹਾ ਗਿਆ, 'ਇਹ ਵਿਅਕਤੀ ਆਨੰਦ ਭੂਸ਼ਣ ਕੰਗਨਾ ਦੇ ਨਾਂ 'ਤੇ ਪ੍ਰਸਿੱਧ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਉਸ ਨਾਲ ਜੁੜੇ ਨਹੀਂ ਹਾਂ, ਅਸੀਂ ਉਸ ਨੂੰ ਨਹੀਂ ਜਾਣਦੇ, ਕਈ ਪ੍ਰਭਾਵਸ਼ਾਲੀ ਅਕਾਊਂਟ ਹਨ, ਉਨਾਂ ਨੂੰ ਟੈਗ ਕਰਦੇ ਹਨ ਤੇ ਕੰਗਨਾ ਨੂੰ ਆਪਣੇ ਬ੍ਰਾਂਡ ਨਾਲ ਜੋੜਦੇ ਹਨ। ਕੰਗਨਾ ਕਿਸੇ ਵੀ ਬ੍ਰੈਂਡ ਐਂਡੋਰਸਮੈਂਟ ਲਈ ਕਰੋੜਾਂ ਰੁਪਏ ਚਾਰਜ ਕਰਦੀ ਹੈ।'

PunjabKesari

ਰੰਗੋਲੀ ਨੇ ਲਿਖਿਆ, 'ਪਰ ਸੰਪਾਦਕੀ ਸ਼ੂਟ ਬ੍ਰਾਂਡ ਐਂਡੋਰਸਮੈਂਟ ਨਹੀਂ ਹੈ, ਨਾ ਹੀ ਅਸੀਂ ਉਨ੍ਹਾਂ ਕੱਪੜਿਆਂ ਨੂੰ ਪਸੰਦ ਕਰਦੇ ਹਾਂ ਜਾਂ ਚੋਣ ਕਰਦੇ ਹਾਂ, ਮੈਗਜ਼ੀਨ ਦੇ ਸੰਪਾਦਕ ਉਨ੍ਹਾਂ ਅਨਸੈਂਬਲ ਲੁੱਕਸ ਨੂੰ ਸਿਲੈਕਟ ਕਰਦੇ ਹਨ। ਇਹ ਛੋਟਾ ਡਿਜ਼ਾਇਨਰ ਭਾਰਤ ਦੀ ਸਿਖਰਲੀ ਅਦਾਕਾਰਾ ਦੇ ਨਾਂ ਦਾ ਇਸਤੇਮਾਲ ਕਰਕੇ ਖ਼ੁਦ ਨੂੰ ਪ੍ਰਮੋਟ ਕਰ ਰਿਹਾ ਹੈ। ਇਸ ਲਈ ਮੈਂ ਉਸ 'ਤੇ ਮੁਕੱਦਮਾ ਚਲਾਉਣ ਦਾ ਫ਼ੈਸਲਾ ਕੀਤਾ ਹੈ।'

PunjabKesari

ਕੋਈ ਡੀਲ ਨਹੀਂ ਹੋਈ
ਰੰਗੋਲੀ ਚੰਦੇਲ ਨੇ ਲਿਖਿਆ ਕਿ ਉਸ ਨੂੰ ਅਦਾਲਤ 'ਚ ਇਹ ਸਾਬਿਤ ਕਰਨਾ ਪਵੇਗਾ ਕਿ ਕਿਵੇਂ ਤੇ ਕਿੱਥੇ ਸਾਡੇ ਨਾਲ ਉਸ ਦਾ ਕੋਈ ਐਂਡੋਰਸਮੈਂਟ ਹੈ। ਜਿਵੇਂ ਕਿ ਉਹ ਖ਼ੁਦ ਨੂੰ ਵੱਖ ਕਰਨ ਦਾ ਦਾਅਵਾ ਕਰ ਰਿਹਾ ਹੈ। ਤਹਾਨੂੰ ਕੋਰਟ 'ਚ ਦੇਖਾਂਗੇ। ਰੰਗੋਲੀ ਨੇ ਆਨੰਦ ਭੂਸ਼ਣ ਦੇ ਟਵੀਟ ਦਾ ਸਕਰੀਨ ਸ਼ੌਟ ਵੀ ਸ਼ੇਅਰ ਕੀਤਾ ਹੈ।
ਰੰਗੋਲੀ ਨੇ ਸ਼ੇਅਰ ਕਰਦਿਆਂ ਲਿਖਿਆ, 'ਕੀ ਤੁਸੀਂ ਮਜ਼ਾਕ ਕਰ ਰਹੇ ਹੋ ਆਨੰਦ ਭੂਸ਼ਣ? ਇੱਥੋਂ ਤਕ ਕਿ ਕੰਗਨਾ ਰਣੌਤ ਦੀ ਤਸਵੀਰ ਦਾ ਇਸਤੇਮਾਲ ਕੀਤਾ।'


author

sunita

Content Editor

Related News