ਇਸ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਨੂੰ ਸੜਕ ਤੋਂ ਅਗਵਾ ਕਰਨ ਦੀ ਹੋਈ ਕੋਸ਼ਿਸ਼, ਵੀਡੀਓ ਕੀਤਾ ਸਾਂਝਾ

Friday, Aug 16, 2024 - 09:29 AM (IST)

ਪਾਕਿਸਤਾਨ- ਪਾਕਿਸਤਾਨੀ ਅਦਾਕਾਰਾ ਨਿਮਰਾ ਖਾਨ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੱਡਾ ਖੁਲਾਸਾ ਕੀਤਾ ਹੈ। ਕੁਝ ਦਿਨ ਪਹਿਲਾਂ ਅਦਾਕਾਰਾ ਨੂੰ ਸੜਕ ਵਿਚਕਾਰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਰਾਤ ਦੇ ਹਨੇਰੇ 'ਚ ਅਦਾਕਾਰਾ ਨਾਲ ਅਜਿਹਾ ਕੀ ਹੋਇਆ, ਜਿਸ ਤੋਂ ਬਾਅਦ ਉਸ ਦੀ ਦੁਨੀਆ ਹੀ ਉਲਟ ਗਈ। ਹੁਣ ਉਸ ਨੂੰ ਪਾਕਿਸਤਾਨੀ ਹੋਣ ਦਾ ਪਛਤਾਵਾ ਹੋ ਰਿਹਾ ਹੈ। ਨਿਮਰਾ ਖਾਨ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ ਇਸ ਹਾਦਸੇ ਬਾਰੇ ਦੱਸਿਆ ਹੈ।

 

 
 
 
 
 
 
 
 
 
 
 
 
 
 
 
 

A post shared by Nimra Khan (@nimrakhan_official)

 ਦੱਸ ਦਈਏ ਕਿ ਨਿਮਰਾ ਰਮਾਦਾ ਕਰਾਚੀ ਕ੍ਰੀਕ ਹੋਟਲ ਦੇ ਬਾਹਰ ਆਪਣੀ ਕਾਰ ਦੀ ਉਡੀਕ ਕਰ ਰਹੀ ਸੀ, ਜਦੋਂ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਾਈਕ ਸਵਾਰ ਲੋਕ ਉਨ੍ਹਾਂ ਦੇ ਨੇੜੇ ਆਏ ਅਤੇ ਉਨ੍ਹਾਂ ਨੂੰ ਖਿੱਚਣਾ ਸ਼ੁਰੂ ਕਰ ਦਿੰਦੇ ਹਨ। ਕਿਸੇ ਤਰ੍ਹਾਂ ਅਦਾਕਾਰਾ ਅਗਵਾਕਾਰਾਂ ਤੋਂ ਬਚ ਜਾਂਦੀ ਹੈ ਅਤੇ ਸੜਕ ਦੇ ਦੂਜੇ ਪਾਸੇ ਚਲੀ ਗਈ। ਇਸ ਦੌਰਾਨ, ਉਹ ਆਪਣੀ ਮਦਦ ਲਈ ਇੱਕ ਕਾਰ ਨੂੰ ਰੁਕਣ ਦਾ ਸੰਕੇਤ ਦਿੰਦੀ ਹੈ। ਪਰ ਜਿਵੇਂ ਹੀ ਕਾਰ ਰੁਕਦੀ ਹੈ ਤਾਂ ਬਾਈਕ ਸਵਾਰ ਫ਼ਰਾਰ ਹੋ ਜਾਂਦੇ ਹਨ। ਨਿਮਰਾ ਪਾਕਿਸਤਾਨੀ ਸੀਰੀਅਲ 'ਉਂਮ-ਏ-ਆਇਸ਼ਾ' ਕਾਰਨ ਸੁਰਖੀਆਂ ਬਟੋਰ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ -ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਵਿਚਾਲੇ ਆਯੁਸ਼ਮਾਨ ਖੁਰਾਨਾ ਨੇ ਲਿਖੀ ਕਵਿਤਾ, ਇਮੋਸ਼ਨਲ ਕਰ ਦੇਣਗੇ ਬੋਲ

ਉਸ ਨੇ ਆਪਣੇ ਨਾਲ ਵਾਪਰੀ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਲਿਖਿਆ, 'ਮੈਨੂੰ ਮਾਣ ਹੈ ਕਿ ਮੈਂ ਮੁਸਲਮਾਨ ਹਾਂ ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਪਾਕਿਸਤਾਨੀ ਹੋਣ ਕਰਕੇ ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਕਹਿਣਾ ਚਾਹੀਦਾ।' ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਰੋਣ ਵਾਲਾ ਇਮੋਜ਼ੀ ਵੀ ਬਣਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News