ਮਾਂ ਨੂੰ ਯਾਦ ਕਰਦਿਆਂ ਅੰਮ੍ਰਿਤ ਮਾਨ ਨੇ ਕਿਹਾ, ‘ਅੱਜ ਵੀ ਉਡੀਕਦਾ ਤੁਹਾਡੀ ਕਾਲ’
Sunday, May 09, 2021 - 04:57 PM (IST)
ਚੰਡੀਗੜ੍ਹ (ਬਿਊਰੋ)– ਅੱਜ ਮਦਰਜ਼ ਡੇਅ ਹੈ ਤੇ ਇਸ ਮੌਕੇ ਹਰ ਕੋਈ ਆਪਣੀ ਮਾਂ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰ ਰਿਹਾ ਹੈ। ਇਸ ਮੌਕੇ ਪੰਜਾਬੀ ਗਾਇਕਾਂ ਵਲੋਂ ਵੀ ਆਪਣੀ ਮਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬੀ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਨੇ ਵੀ ਆਪਣੀ ਮਾਂ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ।
ਜੋ ਤਸਵੀਰ ਅੰਮ੍ਰਿਤ ਮਾਨ ਵਲੋਂ ਸਾਂਝੀ ਕੀਤੀ ਗਈ ਹੈ, ਉਹ ਅੰਮ੍ਰਿਤ ਦੇ ਬਚਪਨ ਦੇ ਸਮੇਂ ਦੀ ਹੈ। ਤਸਵੀਰ ਨਾਲ ਅੰਮ੍ਰਿਤ ਮਾਨ ਲਿਖਦੇ ਹਨ, ‘ਮਦਰਜ਼ ਡੇਅ ਦੀਆਂ ਮੁਬਾਰਕਾਂ ਮਾਂ। ਤੁਹਾਡਾ ਪੁੱਤ ਹਰ ਸਾਹ ਨਾਲ ਤੁਹਾਨੂੰ ਯਾਦ ਕਰਦਾ ਹੈ। ਤੁਹਾਡੀ ਕਾਲ ਉਡੀਕਦਾ ਅੱਜ ਵੀ। ਤੁਸੀਂ ਉਪਰੋਂ ਦੇਖ ਰਹੇ ਹੋਵੋਗੇ ਮੈਨੂੰ ਪਤਾ ਹੈ। ਬਹੁਤ ਸਾਰਾ ਪਿਆਰ ਮਾਂ।’
ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਦੀ ਮਾਤਾ ਜੀ ਹੁਣ ਇਸ ਦੁਨੀਆ ’ਚ ਨਹੀਂ ਹਨ। ਲੰਬੇ ਸਮੇਂ ਤੋਂ ਬੀਮਾਰ ਹੋਣ ਦੇ ਚਲਦਿਆਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਮਦਰਜ਼ ਡੇਅ ਮੌਕੇ ਮਾਂ ਦੀ ਤਸਵੀਰ ਸਾਂਝੀ ਕਰ ਕਰਨ ਔਜਲਾ ਨੇ ਲਿਖਿਆ ਭਾਵੁਕ ਸੁਨੇਹਾ
ਮਾਂ ਦੇ ਦਿਹਾਂਤ ਮਗਰੋਂ ਅੰਮ੍ਰਿਤ ਮਾਨ ਨੇ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਲਿਖਿਆ ਸੀ, ‘ਚੰਗਾ ਮਾਂ ਇੰਨਾ ਹੀ ਸਫਰ ਸੀ ਆਪਣਾ ਇਕੱਠਿਆਂ ਦਾ, ਹਰ ਜਨਮ ’ਚ ਤੇਰਾ ਹੀ ਪੁੱਤ ਬਣ ਕੇ ਆਵਾਂ ਇਹੀ ਅਰਦਾਸ ਕਰਦਾ, ਕਿੰਨੇ ਹੀ ਸੁਪਨੇ ਅੱਜ ਤੇਰੇ ਨਾਲ ਹੀ ਚਲੇ ਗਏ, ਤੇਰੇ ਪੁੱਤ ਨੂੰ ਲੋੜ ਸੀ ਤੇਰੀ, ਜਲਦੀ ਫਿਰ ਮਿਲਾਂਗੇ ਮਾਂ, ਸਾਰੀ ਉਮਰ ਤੇਰੇ ਦੱਸੇ ਰਾਹਾਂ ’ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ ਤੇ ਹਾਂ ਮੈਂ ਖਾਣਾ ਟਾਈਮ ਸਿਰ ਖਾ ਲਿਆ ਕਰਾਂਗਾ ਵਾਅਦਾ ਤੇਰੇ ਨਾਲ।’
ਨੋਟ– ਅੰਮ੍ਰਿਤ ਮਾਨ ਦੀ ਇਸ ਪੋਸਟ ’ਤੇ ਤੁਸੀ ਕੀ ਕਹਿਣਾ ਚਾਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।