ਅੰਮ੍ਰਿਤ ਮਾਨ ਲੈ ਕੇ ਆ ਰਹੇ ਨੇ ਆਪਣੀ ਪਹਿਲੀ ਐਲਬਮ, ਪੋਸਟਰ ਕੀਤਾ ਸ਼ੇਅਰ

Monday, Nov 09, 2020 - 07:56 PM (IST)

ਅੰਮ੍ਰਿਤ ਮਾਨ ਲੈ ਕੇ ਆ ਰਹੇ ਨੇ ਆਪਣੀ ਪਹਿਲੀ ਐਲਬਮ, ਪੋਸਟਰ ਕੀਤਾ ਸ਼ੇਅਰ

ਜਲੰਧਰ (ਬਿਊਰੋ)– ਪੰਜਾਬੀ ਗਾਇਕ ਅੰਮ੍ਰਿਤ ਮਾਨ ਆਪਣੇ ਗੀਤਾਂ ਕਰਕੇ ਫੈਨਜ਼ ਵਿਚਾਲੇ ਅਕਸਰ ਸੁਰਖੀਆਂ ’ਚ ਬਣੇ ਰਹਿੰਦੇ ਹਨ। ਅੰਮ੍ਰਿਤ ਮਾਨ ਦੇ ਹਾਲ ਹੀ ’ਚ ਰਿਲੀਜ਼ ਹੋਏ ਗੀਤ ‘ਏਦਾਂ ਨੀਂ’ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਗੀਤ ’ਚ ਅੰਮ੍ਰਿਤ ਮਾਨ ਨਾਲ ਬੋਹੇਮੀਆ ਨੇ ਰੈਪ ਕੀਤਾ ਤੇ ਮਾਡਲ ਵਜੋਂ ਹਿਮਾਂਸ਼ੀ ਖੁਰਾਣਾ ਨਜ਼ਰ ਆਈ ਸੀ। ਹੁਣ ਅੰਮ੍ਰਿਤ ਮਾਨ ਨੇ ਆਪਣੀ ਨਵੀਂ ਐਲਬਮ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਜੀ ਹਾਂ, ਅੰਮ੍ਰਿਤ ਮਾਨ ਦੀ ਨਵੀਂ ਰਿਲੀਜ਼ ਹੋਣ ਵਾਲੀ ਐਲਬਮ ਦਾ ਨਾਂ ਹੈ ‘ਆਲ ਬੰਬ’।

ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਦੀ ਇਹ ਪਹਿਲੀ ਐਲਬਮ ਹੈ ਤੇ ਇਸ ਐਲਬਮ ’ਚ 10 ਗਾਣੇ ਹੋਣ ਵਾਲੇ ਹਨ। ਅੰਮ੍ਰਿਤ ਮਾਨ ਦੀ ਮੰਨੀਏ ਤਾਂ ਇਹ 10 ਗਾਣੇ 10 ਬੰਬ ਦੇ ਬਰਾਬਰ ਹੋਣਗੇ। ਅੰਮ੍ਰਿਤ ਮਾਨ ਨੇ ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘ALL BAMB' - Meri pehli album🚀 10 gaane = 10 Bamb💥 releasing this November 🙏🏽.’

 
 
 
 
 
 
 
 
 
 
 
 
 
 

'ALL BAMB' - Meri pehli album🚀 10 gaane = 10 Bamb💥 releasing this November 🙏🏽 @desi_crew @ikwindersinghmusic @drzeusworld @speedrecords @satvindersinghkohli @dineshauluck @goldmediaa @being.digitall @greminmedia #Allbamb #outsoon

A post shared by Amrit Maan (@amritmaan106) on Nov 7, 2020 at 9:03pm PST

ਅੰਮ੍ਰਿਤ ਮਾਨ ਦੀ ਐਲਬਮ ਇਸੇ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਐਲਬਮ ਨੂੰ ਮਿਊਜ਼ਿਕ ਇਕਵਿੰਦਰ ਸਿੰਘ ਵਲੋਂ ਦਿੱਤਾ ਗਿਆ ਹੈ, ਜੋ ਪਹਿਲਾਂ ਵੀ ਅੰਮ੍ਰਿਤ ਮਾਨ ਦੇ ਹਿੱਟ ਗੀਤਾਂ ਨੂੰ ਮਿਊਜ਼ਿਕ ਦੇ ਚੁੱਕੇ ਹਨ। ‘ਆਲ ਬੰਬ’ ਐਲਬਮ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਜੇਕਰ ਅੰਮ੍ਰਿਤ ਮਾਨ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਲਿਸਟ ਕਾਫੀ ਲੰਮੀ ਹੈ ਤੇ ਉਹ ਲਗਾਤਾਰ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਰਹੇ ਹਨ।

ਉਥੇ ਗਾਇਕੀ ਦੇ ਨਾਲ-ਨਾਲ ਅੰਮ੍ਰਿਤ ਮਾਨ ਅਦਾਕਾਰੀ ਦੇ ਖੇਤਰ ’ਚ ਵੀ ਨਿੱਤਰ ਚੁੱਕੇ ਹਨ। ਉਨ੍ਹਾਂ ਨੇ ਨੀਰੂ ਬਾਜਵਾ ਦੇ ਨਾਲ ਫਿਲਮ ‘ਆਟੇ ਦੀ ਚਿੜ੍ਹੀ’ ’ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਫਿਲਮਾਂ ’ਚ ਵੀ ਉਹ ਵਿਖਾਈ ਦੇ ਚੁੱਕੇ ਹਨ।


author

Rahul Singh

Content Editor

Related News