ਇਕ ਵਾਰ ਫ਼ਿਰ ਦਿਲਜੀਤ ਦੋਸਾਂਝ ਨਾਲ ਹੋਵੇਗਾ ਅੰਮ੍ਰਿਤ ਮਾਨ ਦਾ ਕੋਲੈਬੋਰੇਸ਼ਨ

Tuesday, Apr 27, 2021 - 12:29 PM (IST)

ਇਕ ਵਾਰ ਫ਼ਿਰ ਦਿਲਜੀਤ ਦੋਸਾਂਝ ਨਾਲ ਹੋਵੇਗਾ ਅੰਮ੍ਰਿਤ ਮਾਨ ਦਾ ਕੋਲੈਬੋਰੇਸ਼ਨ

ਚੰਡੀਗੜ੍ਹ (ਬਿਊਰੋ) : ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਜੁੜੀ ਹਰ ਅਪਡੇਟ ਲਈ ਉਨ੍ਹਾਂ ਦੇ ਪ੍ਰਸ਼ੰਸਕ ਹਮੇਸ਼ਾ ਬੇਤਾਬ ਰਹਿੰਦੇ ਹਨ। ਫਿਰ ਭਾਵੇਂ ਉਹ ਦਿਲਜੀਤ ਦੀ ਤਸਵੀਰ ਹੋਵੇ ਜਾਂ ਹੋਵੇ ਕੋਈ ਖ਼ਾਸ ਪ੍ਰੋਜੈਕਟ। ਹੁਣ ਦਿਲਜੀਤ ਦੋਸਾਂਝ ਨੇ ਇੱਕ ਨਵੀਂ ਤਸਵੀਰ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਨਾਲ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। 

 
 
 
 
 
 
 
 
 
 
 
 
 
 
 
 

A post shared by Amrit Maan (@amritmaan106)

ਦੱਸ ਦਈਏ ਕਿ ਦਿਲਜੀਤ ਦੋਸਾਂਝ ਤੇ ਅੰਮ੍ਰਿਤ ਮਾਨ ਇਸ ਸਮੇਂ ਅਮਰੀਕਾ 'ਚ ਹੀ ਹਨ। ਇਸ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸ਼ਾਇਦ ਦੋਵੇਂ ਇੱਕ ਵਾਰ ਫਿਰ ਤੋਂ ਇਕੱਠੇ ਕੰਮ ਕਰ ਸਕਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸ ਮਾਨ ਤੇ ਦਿਲਜੀਤ ਦੋਸਾਂਝ ਇਕੱਠੇ ਕੰਮ ਕਰ ਚੁੱਕੇ ਹਨ ਤੇ ਦੋਵਾਂ ਦੀ ਜੋੜੀ ਦੇ ਗੀਤ ਕਾਫ਼ੀ ਹਿੱਟ ਰਹੇ ਸੀ। ਇਸ ਦੇ ਨਾਲ ਹੀ ਖ਼ਬਰਾਂ ਤਾਂ ਇਹ ਵੀ ਹਨ ਕਿ ਦਿਲਜੀਤ ਦੋਸਾਂਝ ਇਨ੍ਹਾਂ ਗਰਮੀਆਂ 'ਚ ਕੁਝ ਗ੍ਰੈਂਡ ਲੈ ਕੇ ਆਉਣ ਵਾਲੇ ਹਨ, ਜਿਸ ਤਰ੍ਹਾਂ ਹੁਣ ਦਿਲਜੀਤ ਦਾ ਧਿਆਨ ਗਾਣਿਆਂ ਵੱਲ ਜ਼ਿਆਦਾ ਹੈ, ਸ਼ਾਇਦ ਇਹ ਨਵੀਂ ਐਲਬਮ ਵੀ ਹੋ ਸਕਦੀ ਹੈ। 

PunjabKesari

ਅੰਮ੍ਰਿਤ ਮਾਨ ਦੇ ਕਰੀਅਰ ਦਾ ਲਿਖਿਆ ਪਹਿਲਾ ਗੀਤ ਵੀ ਦਿਲਜੀਤ ਦੋਸਾਂਝ ਨੇ ਗਾਇਆ ਸੀ। ਨਾਲ ਹੀ ਹਾਲ ਹੀ 'ਚ ਦਿਲਜੀਤ ਦੀ ਐਲਬਮ 'GOAT' 'ਚ ਵੀ ਅੰਮ੍ਰਿਤ ਮਾਨ ਦੇ ਲਿਖੇ 2 ਗੀਤ 'born to shine' ਅਤੇ 'ਅੱਖ ਲਾਲ ਜੱਟ ਦੀ' ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਹੀ ਨਹੀਂ ਦਿਲਜੀਤ ਦੀ ਐਲਬਮ 'ਗੋਟ' ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਹੁਣ ਅਜਿਹੇ 'ਚ ਇੱਕ ਵਾਰ ਫਿਰ ਦੋਵਾਂ ਦਾ ਜੇਕਰ ਕੋਲੈਬੋਰੇਸ਼ਨ ਦੇਖਣ ਨੂੰ ਮਿਲਦਾ ਹੈ ਤਾਂ ਉਹ ਕਿਸੇ ਗ੍ਰੈਂਡ ਪ੍ਰੋਜੈਕਟ ਤੋਂ ਘੱਟ ਨਹੀਂ ਹੋਵੇਗਾ। ਬੱਸ ਹੁਣ ਇੰਤਜ਼ਾਰ ਤਾਂ ਇਨ੍ਹਾਂ ਦੋਵਾਂ 'ਚੋਂ ਕਿਸੇ ਵੱਲੋਂ ਇਸ ਦੀ ਆਫੀਸ਼ੀਅਲ ਅਨਾਉਂਸਮੈਂਟ ਦੀ।


author

sunita

Content Editor

Related News