ਅਮਰਿੰਦਰ ਗਿੱਲ ਦੀ ਐਲਬਮ ''ਜੁਦਾ 3'' ਦੇ 2 ਗੀਤ ਰਿਲੀਜ਼, ਸੁਣਦੇ ਹੀ ਤੁਹਾਡੀ ਜ਼ੁਬਾਨ ''ਤੇ ਚੜ੍ਹਨਗੇ ਬੋਲ

05/24/2024 12:19:07 PM

ਐਂਟਰਟੇਨਮੈਂਟ ਡੈਸਕ - ਜੇਕਰ ਤੁਹਾਨੂੰ ਪੁੱਛੀਏ ਕਿ ਪੰਜਾਬੀ ਇੰਡਸਟਰੀ ਦਾ ਉਹ ਕਿਹੜਾ ਸਿਤਾਰਾ ਹੈ, ਜਿਸ ਨੂੰ ਲੋਕਾਂ ਵਲੋਂ ਹਮੇਸ਼ਾ ਪਿਆਰ ਦਿੱਤਾ ਜਾਂਦਾ ਹੈ ਤਾਂ ਤੁਹਾਡੀ ਜ਼ੁਬਾਨ 'ਤੇ ਵੀ ਅਮਰਿੰਦਰ ਗਿੱਲ ਦਾ ਨਾਂ ਹੀ ਆਵੇਗਾ। ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਐਲਬਮ 'ਜੁਦਾ 3' ਚੈਪਟਰ 2 ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ, ਜੋ ਕਿ ਸੁਣਨ 'ਚ ਬਹੁਤ ਹੀ ਚੰਗਾ ਲੱਗ ਰਿਹਾ ਹੈ। ਇਸ ਗੀਤ ਦੇ ਬੋਲ ਰਾਜ ਰਣਯੋਧ ਨੇ ਲਿਖੇ ਹਨ, ਜਿਸ ਦਾ ਮਿਊਜ਼ਿਕ ਡਾ. ਜਿਊਸ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਪ੍ਰੋਡਿਊਸ ਕਾਰਜ ਗਿੱਲ ਨੇ ਕੀਤਾ ਹੈ। 

'ਜੁਦਾ 3' ਦਾ ਟਾਈਟਲ ਟਰੈਕ


ਇਸ ਤੋਂ ਇਲਾਵਾ ਅਮਰਿੰਦਰ ਗਿੱਲ ਨੇ 'ਜੁਦਾ 3' ਦਾ ਦੂਜਾ ਗੀਤ 'That Girl' ਵੀ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ 'ਚ ਅਮਰਿੰਦਰ ਗਿੱਲ ਖ਼ੁਦ ਮਾਡਲ ਨਾਲ ਫੀਚਰ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਦੇ ਬੋਲ ਰਾਜ ਰਣਯੋਧ ਨੇ ਲਿਖੇ ਹਨ, ਜਿਸ ਦਾ ਸੰਗੀਤ Dr Zeus ਨੇ ਦਿੱਤਾ ਹੈ। ਇਨ੍ਹਾਂ ਦੋਵਾਂ ਗੀਤਾਂ ਨੂੰ ਅਮਰਿੰਦਰ ਗਿੱਲ ਨੇ ਆਪਣੇ ਯੂਟਿਊਬ ਚੈਨਲ 'Rhythm Boyz'ਰਿਲੀਜ਼ ਕੀਤੇ ਗਏ ਹਨ।

'ਜੁਦਾ 3' ਦਾ ਗੀਤ 'That Girl'


ਹਮੇਸ਼ਾ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਮਰਿੰਦਰ ਗਿੱਲ ਚੰਗੇ ਗਾਇਕ ਤੇ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਵੀ ਹਨ। ਅਮਰਿੰਦਰ ਨੇ ਕਈ ਐਵਾਰਡ ਵੀ ਆਪਣੀ ਝੋਲੀ ਪਵਾਏ ਹਨ। ਅਮਰਿੰਦਰ ਨੇ ਆਪਣਾ ਪਹਿਲਾ ਗੀਤ ਜਲੰਧਰ ਦੂਰਦਰਸ਼ਨ ਪ੍ਰੋਗਰਾਮ 'ਕਾਲਾ ਡੋਰੀਆ' ਲਈ ਰਿਕਾਰਡ ਕੀਤਾ ਸੀ। ਅਮਰਿੰਦਰ ਗਿੱਲ ਨੇ ਹੁਣ ਤੱਕ 'ਅੰਗਰੇਜ਼', 'ਚੱਲ ਮੇਰਾ ਪੁੱਤ', 'ਲਾਹੌਰੀਏ', 'ਲਵ ਪੰਜਾਬ', 'ਅਸ਼ਕੇ' ਵਰਗੀਆਂ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ ਤੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News