ਐਮੀ ਵਿਰਕ ਤੇ ਸਿੰਮੀ ਚਾਹਲ ਨੇ ਬੀਰ ਸਿੰਘ ਨੂੰ ਖ਼ਾਸ ਅੰਦਾਜ਼ ''ਚ ਦਿੱਤੀ ਵਿਆਹ ਦੀ ਵਧਾਈ, ਵੇਖੋ ਪੋਸਟਾਂ

12/13/2022 11:02:50 AM

ਜਲੰਧਰ (ਬਿਊਰੋ) : ਮਸ਼ਹੂਰ ਗਾਇਕ ਤੇ ਗੀਤਕਾਰ ਬੀਰ ਸਿੰਘ ਬੀਤੇ ਕੁਝ ਦਿਨਾਂ ਤੋਂ ਆਪਣੇ ਵਿਆਹ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਬੀਰ ਸਿੰਘ ਨੇ ਬੀਤੇ ਸ਼ੁੱਕਰਵਾਰ (9 ਦਸੰਬਰ) ਨੂੰ ਵਿਆਹ ਕਰਵਾਇਆ, ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਣ ਬੀਰ ਸਿੰਘ ਨੂੰ ਪੰਜਾਬੀ ਇੰਡਸਟਰੀ ਦੇ ਕਲਾਕਾਰ ਪੋਸਟਾਂ ਸਾਂਝੀਆਂ ਕਰਕੇ ਵਧਾਈਆਂ ਦੇ ਰਹੇ ਹਨ। 

ਐਮੀ ਵਿਰਕ ਨੇ ਇੰਝ ਦਿੱਤੀ ਵਧਾਈ
ਪੰਜਾਬੀ ਗਾਇਕ ਐਮੀ ਵਿਰਕ ਨੇ ਬੀਰ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਵਿਆਹ ਦੀ ਵਧਾਈ ਦਿੱਤੀ। ਐਮੀ ਵਿਰਕ ਨੇ ਬੀਰ ਸਿੰਘ ਦੇ ਵਿਆਹ ਦੀ ਖੂਬਸੂਰਤ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਭਾਜੀ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ। ਮੁਆਫੀ ਚਾਹੁੰਦਾ ਹਾਂ, ਪਹੁੰਚ ਨਹੀਂ ਸਕਿਆ, ਪਰ ਦੋਵੇਂ ਪਰਿਵਾਰਾਂ ਨੂੰ ਦਿਲੋਂ ਦੁਆਵਾਂ ਤੇ ਵਧਾਈਆਂ।''

PunjabKesari

ਸਿੰਮੀ ਚਾਹਲ ਨੇ ਪਿਆਰੇ ਅੰਦਾਜ਼ 'ਚ ਦਿੱਤੀ ਵਧਾਈ
ਉਥੇ ਹੀ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਵੀ ਪਿਆਰ ਭਰੇ ਅੰਦਾਜ਼ 'ਚ ਬੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਸਿੰਮੀ ਚਾਹਲ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''ਵੀਰ ਜੀ ਤੇ ਭਾਬੀ ਜੀ ਨੂੰ ਵਿਆਹ ਦੀਆਂ ਵਧਾਈਆਂ।''

PunjabKesari

ਜਸਬੀਰ ਜੱਸੀ ਨੇ ਨਵਵਿਆਹੇ ਜੋੜੇ ਨੂੰ ਦਿੱਤੀ ਵਧਾਈ
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਨਵਵਿਆਹੇ ਜੋੜੇ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਸਨ। ਜੱਸੀ ਨੇ ਬੀਰ ਸਿੰਘ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਸਨ।

PunjabKesari

ਦੱਸਣਯੋਗ ਹੈ ਕਿ ਬੀਰ ਸਿੰਘ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਹ ਹੁਣ ਤੱਕ ਗੀਤਾਂ ਦੇ ਬੋਲ ਲਿਖ ਚੁੱਕੇ ਹਨ। ਆਪਣੀ ਗਾਇਕ ਨਾਲ ਲੋਕਾਂ ਦੇ ਦਿਲਾਂ 'ਚ ਵੱਖਰੀ ਥਾਂ ਹਾਸਿਲ ਕਰਨ ਵਾਲੇ ਬੀਰ ਸਿੰਘ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ।

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


sunita

Content Editor

Related News