ਮਨਿੰਦਰ ਬੁੱਟਰ ਨੇ ਭਰਾਵਾਂ ਵਰਗੇ ਦੋਸਤ ਐਮੀ ਵਿਰਕ ਨੂੰ ਇੰਝ ਕੀਤਾ ਬਰਥਡੇ ਵਿਸ਼, ਸਾਂਝੀ ਕੀਤੀ ਖ਼ਾਸ ਪੋਸਟ

Tuesday, May 11, 2021 - 06:13 PM (IST)

ਮਨਿੰਦਰ ਬੁੱਟਰ ਨੇ ਭਰਾਵਾਂ ਵਰਗੇ ਦੋਸਤ ਐਮੀ ਵਿਰਕ ਨੂੰ ਇੰਝ ਕੀਤਾ ਬਰਥਡੇ ਵਿਸ਼, ਸਾਂਝੀ ਕੀਤੀ ਖ਼ਾਸ ਪੋਸਟ

ਚੰਡੀਗੜ੍ਹ (ਬਿਊਰੋ) - ਹਰ ਇੱਕ ਨੂੰ ਆਪਣੇ ਗੀਤਾਂ 'ਤੇ ਭੰਗੜੇ ਪਵਾਉਣ ਵਾਲੇ ਗਾਇਕ ਐਮੀ ਵਿਰਕ ਦਾ ਅੱਜ ਖ਼ਾਸ ਦਿਨ ਹੈ। ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਅਤੇ ਸ਼ਾਨਦਾਰ ਅਦਾਕਾਰ ਐਮੀ ਵਿਰਕ ਦਾ ਜਨਮਦਿਨ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਪੰਜਾਬੀ ਗਾਇਕ ਮਨਿੰਦਰ ਬੁੱਟਰ ਨੇ ਆਪਣੇ ਭਰਾਵਾਂ ਵਰਗੇ ਖ਼ਾਸ ਮਿੱਤਰ ਐਮੀ ਵਿਰਕ ਨੂੰ ਬਰਥਡੇਅ ਵਿਸ਼ ਕਰਦੇ ਹੋਏ ਕੁਝ ਤਸਵੀਰਾਂ ਅਤੇ ਇਕੱਠਿਆਂ ਗੀਤ ਗਾਉਂਦਿਆਂ ਦੀਆਂ ਕੁਝ ਵੀਡੀਓਜ਼ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਪੋਸਟ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- 'ਯਾਰੀ ਨਾਲੋਂ ਵੱਧ ਚੀਜ਼ ਪਿਆਰੀ ਕੋਈ ਨਾ 🤍 ਹੈਪੀ ਬਰਥਡੇਅ @ammyvirk #11।'ਇਸ ਪੋਸਟ 'ਤੇ ਪ੍ਰਸ਼ੰਸਕ ਕੁਮੈਂਟ ਕਰਕੇ ਐਮੀ ਵਿਰਕ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Maninder Buttar (ਮੰਨੂ) (@maninderbuttar)

ਦੱਸ ਦਈਏ ਕਿ ਐਮੀ ਵਿਰਕ ਦਾ ਅਸਲ ਨਾਂ ਅਮਨਿੰਦਰਪਾਲ ਸਿੰਘ ਵਿਰਕ ਹੈ। ਐਮੀ ਵਿਰਕ ਪਟਿਆਲਾ ਦੇ ਇਕ ਕਾਲਜ 'ਚ ਇੰਜੀਨੀਅਰ ਬਣਨ ਆਏ ਸਨ ਪਰ ਉਨ੍ਹਾਂ ਦੀ ਗਾਇਕੀ ਦੇ ਸ਼ੌਕ ਨੇ ਉਨ੍ਹਾਂ ਨੂੰ ਪੰਜਾਬ ਦਾ ਨਾਮੀ ਗਾਇਕ ਤੇ ਅਦਾਕਾਰ ਬਣਾ ਦਿੱਤਾ। ਐਮੀ ਵਿਰਕ ਨੇ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਅਮਰਿੰਦਰ ਗਿੱਲ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਅੰਗਰੇਜ਼' ਨਾਲ ਕੀਤੀ ਸੀ। ਇਸ ਤੋਂ ਬਾਅਦ ਐਮੀ ਵਿਰਕ ਦੀਆਂ ਇਕ ਤੋਂ ਬਾਅਦ ਇਕ ਕਈ ਸੁਪਰਹਿੱਟ ਫ਼ਿਲਮਾਂ ਰਿਲੀਜ਼ ਹੁੰਦੀਆਂ ਗਈਆਂ।

PunjabKesari

ਦੱਸਣਯੋਗ ਹੈ ਕਿ ਐਮੀ ਵਿਰਕ ਨੇ ਕਈ ਸੁਪਰਹਿੱਟ ਗੀਤਾਂ ਤੋਂ ਬਾਅਦ ਪੰਜਾਬੀ ਫ਼ਿਲਮਾਂ 'ਚ ਆਪਣੀ ਕਿਸਮਤ ਅਜ਼ਮਾਈ ਤੇ ਸ਼ੋਹਰਤ ਹਾਸਲ ਕੀਤੀ। ਪੰਜਾਬੀ ਫ਼ਿਲਮਾਂ ਦੇ ਸਦਕਾ ਐਮੀ ਵਿਰਕ ਨੇ ਬੁਲੰਦੀਆਂ ਨੂੰ ਛੂਹਇਆ। ਉਨ੍ਹਾਂ ਨੇ 'ਅੰਗਰੇਜ਼', 'ਅਰਦਾਸ', 'ਬੰਬੂਕਾਟ', 'ਮੁਕਲਾਵਾ', 'ਕਿਸਮਤ', 'ਹਰਜੀਤਾ', 'ਲੌਂਗ ਲਾਚੀ', 'ਸਤਿ ਸ੍ਰੀ ਅਕਾਲ ਇੰਗਲੈਂਡ', 'ਨਿੱਕਾ ਜ਼ੈਲਦਾਰ 2', 'ਸਾਬ੍ਹ ਬਹਾਦਰ' ਤੇ 'ਸੁਫ਼ਨਾ' ਵਰਗੀਆਂ ਫ਼ਿਲਮਾਂ 'ਚ ਬਿਹਤਰੀਨ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਿਆ। ਇਸ ਦੇ ਨਾਲ ਹੀ 'ਨਿੱਕਾ ਜ਼ੈਲਦਾਰ' ਵੀ ਲੋਕਾਂ ਨੂੰ ਖੂਬ ਪਸੰਦ ਆਈ।

PunjabKesari

ਜੇ ਗੱਲ ਕਰੀਏ ਐਮੀ ਵਿਰਕ ਦੀ ਤਾਂ ਇਨੀਂ ਦਿਨੀਂ ਆਪਣੀ ਅਗਲੀ ਆਉਣ ਵਾਲੀ ਫ਼ਿਲਮ 'ਕਿਸਮਤ 2' ਦੀ ਸ਼ੂਟਿੰਗ ਦੇ ਲਈ ਯੂ.ਕੇ 'ਚ ਹਨ। ਐਮੀ ਵਿਰਕ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਵਾਹ ਵਾਹੀ ਖੱਟ ਰਹੇ ਹਨ। ਇਸ ਤੋਂ ਇਲਾਵਾ ਐਮੀ ਵਿਰਕ ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਵੀ ਕਦਮ ਰੱਖ ਚੁੱਕੇ ਹਨ। ਉਨ੍ਹਾਂ ਦੀ ਝੋਲੀ 'ਚ ਕਈ ਬਾਲੀਵੁੱਡ ਪ੍ਰਾਜੈਕਟ ਹਨ। ਬਹੁਤ ਜਲਦ ਉਹ ਬਾਲੀਵੁੱਡ ਫ਼ਿਲਮ '83' 'ਚ ਨਜ਼ਰ ਆਉਣਗੇ।

PunjabKesari
 


author

sunita

Content Editor

Related News