ਫ਼ਿਲਮ ‘ਮੌੜ’ ਦੇ ਗੀਤ ‘ਨਿਗਾਹ’ਨੂੰ ਭਰਵਾਂ ਹੁੰਗਾਰਾ, ਅਮਰਿੰਦਰ ਗਿੱਲ ਦੀ ਆਵਾਜ਼ ’ਚ ਹੋਇਆ ਸੀ ਰਿਲੀਜ਼

Friday, Jun 02, 2023 - 01:31 PM (IST)

ਫ਼ਿਲਮ ‘ਮੌੜ’ ਦੇ ਗੀਤ ‘ਨਿਗਾਹ’ਨੂੰ ਭਰਵਾਂ ਹੁੰਗਾਰਾ, ਅਮਰਿੰਦਰ ਗਿੱਲ ਦੀ ਆਵਾਜ਼ ’ਚ ਹੋਇਆ ਸੀ ਰਿਲੀਜ਼

ਜਲੰਧਰ (ਬਿਊਰੋ) – ਪੰਜਾਬੀ ਫ਼ਿਲਮ ‘ਮੌੜ’ ਦਾ ਦੂਜਾ ਗੀਤ ‘ਨਿਗਾਹ’ ਬੀਤੇ ਕੁਝ ਦਿਨ ਪਹਿਲਾ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ, ਮਿਊਜ਼ਿਕ ਤੇ ਕੰਪੋਜ਼ੀਸ਼ਨ ਬੰਟੀ ਬੈਂਸ ਦੀ ਹੈ। ਜਸ਼ਨ ਇੰਦਰ ਵਲੋਂ ਗੀਤ ਦਾ ਮਿਊਜ਼ਿਕ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਨੂੰ ਐਰਿਕ ਪਿਲਾਈ ਨੇ ਮਿਕਸ ਐਂਡ ਮਾਸਟਰ ਕੀਤਾ ਹੈ ਤੇ ਵੀਡੀਓ ਗੋਬਿੰਦਪੁਰੀਆ ਵਲੋਂ ਐਡਿਟ ਕੀਤੀ ਗਈ ਹੈ।

‘ਨਿਗਾਹ’ ਗੀਤ ’ਚ ਐਮੀ ਵਿਰਕ ਤੇ ਨਾਇਕਰਾ ਕੌਰ ਦੀ ਖ਼ੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।ਗੀਤ ਨੂੰ ਰਿਧਮ ਬੁਆਏਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 1.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

‘ਮੌੜ’ ਫ਼ਿਲਮ ’ਚ ਐਮੀ ਵਿਰਕ ਤੇ ਦੇਵ ਖਰੌੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਵੀ ਅਹਿਮ ਕਿਰਦਾਰਾਂ ’ਚ ਹਨ। ਫ਼ਿਲਮ ਨੂੰ ਜਤਿੰਦਰ ਮੌਹਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਦੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ। ਇਸ ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜੋ 9 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਨਿਗਾਹ’ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News