KBC ਮੰਚ ਬਦਸਲੂਕੀ : ਹੁਣ ਬਿਗ ਬੀ ਨੇ ਆਖ''ਤੀ ਵੱਡੀ ਗੱਲ

Tuesday, Oct 14, 2025 - 02:04 PM (IST)

KBC ਮੰਚ ਬਦਸਲੂਕੀ : ਹੁਣ ਬਿਗ ਬੀ ਨੇ ਆਖ''ਤੀ ਵੱਡੀ ਗੱਲ

ਐਂਟਰਟੇਨਮੈਂਟ ਡੈਸਕ- 'ਕੌਨ ਬਣੇਗਾ ਕਰੋੜਪਤੀ' ਵਿੱਚ ਜੂਨੀਅਰ KBC ਸ਼ੁਰੂ ਹੋ ਚੁੱਕਾ ਹੈ। ਸ਼ੋਅ ਦੇ ਮੇਜ਼ਬਾਨ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਨੌਜਵਾਨ ਮੁਕਾਬਲੇਬਾਜ਼ਾਂ ਦੇ ਗੱਲ ਕਰਨ ਦੇ ਤਰੀਕੇ ਅਤੇ ਉਨ੍ਹਾਂ ਦੇ ਵਤੀਰੇ 'ਤੇ ਸਵਾਲ ਖੜ੍ਹੇ ਕੀਤੇ ਹਨ। ਅਮਿਤਾਭ ਬੱਚਨ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ ਜਦੋਂ 'ਕੇਬੀਸੀ ਜੂਨੀਅਰ' ਵਿੱਚ ਪੰਜਵੀਂ ਕਲਾਸ ਦੇ ਇੱਕ ਵਿਦਿਆਰਥੀ ਇਸ਼ਿਤ ਭੱਟ ਨਾਲ ਜੁੜਿਆ ਵਿਵਾਦ ਭਖਿਆ ਹੋਇਆ ਹੈ। ਗਾਂਧੀਨਗਰ, ਗੁਜਰਾਤ ਦੇ ਰਹਿਣ ਵਾਲੇ ਇਸ਼ਿਤ ਭੱਟ ਦੇ ਆਤਮ-ਵਿਸ਼ਵਾਸ ਨੂੰ ਤਾਂ ਦਰਸ਼ਕਾਂ ਨੇ ਪਸੰਦ ਕੀਤਾ ਸੀ, ਪਰ ਉਨ੍ਹਾਂ ਦੇ ਵਿਵਹਾਰ ਕਾਰਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਬਹੁਤ ਆਲੋਚਨਾ ਹੋ ਰਹੀ ਹੈ।
ਇਸ਼ਿਤ ਭੱਟ ਨੇ ਅਮਿਤਾਭ ਬੱਚਨ ਨਾਲ 'ਗਲਤ ਵਰਤਾਓ' ਕੀਤਾ ਸੀ, ਜਿਸ ਕਾਰਨ ਲੋਕ ਭੜਕ ਗਏ ਅਤੇ ਉਨ੍ਹਾਂ ਨੇ ਇਸ਼ਿਤ ਨੂੰ ਖਰੀਆਂ-ਖਰੀਆਂ ਸੁਣਾਈਆਂ। ਖੇਡ ਦੀ ਸ਼ੁਰੂਆਤ ਵਿੱਚ ਜਦੋਂ ਬਿੱਗ ਬੀ ਨੇ ਇਸ਼ਿਤ ਨੂੰ ਖੇਡ ਦੇ ਨਿਯਮ ਸਮਝਾਉਣੇ ਸ਼ੁਰੂ ਕੀਤੇ, ਤਾਂ ਇਸ਼ਿਤ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ ਸੀ, 'ਰੂਲਜ਼-ਵੂਲਜ਼ ਮਤ ਸਮਝਾਓ, ਮੈਨੂੰ ਸਭ ਪਤਾ ਹੈ'। ਇਸ ਤੋਂ ਇਲਾਵਾ, ਇਸ਼ਿਤ ਨੇ ਕਈ ਹੋਰ ਸਵਾਲਾਂ ਦੌਰਾਨ ਵੀ ਅਮਿਤਾਭ ਬੱਚਨ ਦੀ ਗੱਲ ਕੱਟੀ, ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਸੀ। ਜ਼ਿਆਦਾ ਸ਼ੇਖੀ ਮਾਰਨ ਦੇ ਚੱਕਰ ਵਿੱਚ ਇਸ਼ਿਤ ਨੇ 'ਰਾਮਾਇਣ' ਨਾਲ ਸਬੰਧਤ ਇੱਕ ਸਵਾਲ ਦਾ ਵਿਕਲਪ ਸੁਣੇ ਬਿਨਾਂ ਹੀ ਗਲਤ ਜਵਾਬ ਦੇ ਦਿੱਤਾ ਅਤੇ ਜਿੱਤੀ ਹੋਈ ਰਕਮ ਗੁਆ ਬੈਠਾ। ਅਮਿਤਾਭ ਨੇ ਇਸ ਸਥਿਤੀ ਨੂੰ ਬਹੁਤ ਸ਼ਾਂਤੀ ਅਤੇ ਧੀਰਜ ਨਾਲ ਸੰਭਾਲਿਆ ਸੀ।

 

ਬੱਚਨ ਨੇ ਪ੍ਰਗਟਾਈ ਹੈਰਾਨੀ
ਇਸ਼ਿਤ ਭੱਟ ਨਾਲ ਹੋਏ ਵਿਵਾਦ ਦੇ ਦੌਰਾਨ ਹੀ ਸ਼ੋਅ ਦੇ ਤਾਜ਼ਾ ਐਪੀਸੋਡ ਵਿੱਚ ਦੇਹਰਾਦੂਨ ਦੀ ਇੱਕ ਹੋਰ ਮੁਕਾਬਲੇਬਾਜ਼ ਐਂਜਿਲ ਨਥਾਨੀ ਹੌਟਸੀਟ 'ਤੇ ਆਈ। ਐਂਜਿਲ ਖੇਡ ਤਾਂ ਚੰਗੀ ਖੇਡ ਰਹੀ ਸੀ, ਪਰ ਉਹ ਇੰਨੀਆਂ ਜ਼ਿਆਦਾ ਗੱਲਾਂ ਕਰ ਰਹੀ ਸੀ ਕਿ ਅਮਿਤਾਭ ਬੱਚਨ ਹੈਰਾਨ ਰਹਿ ਗਏ। ਐਂਜਿਲ ਆਪਣੇ ਪਸੰਦ-ਨਾਪਸੰਦ ਬਾਰੇ ਗੱਲ ਕਰ ਰਹੀ ਸੀ ਅਤੇ ਦੱਸਿਆ ਕਿ ਉਸ ਨੂੰ ਫਾਸਟ ਫੂਡ ਪਸੰਦ ਹੈ, ਪਰ ਉਸ ਦੀ ਮਾਂ ਉਸ ਨੂੰ ਖਾਣ ਨਹੀਂ ਦਿੰਦੀ। ਐਂਜਿਲ ਦਾ ਇਹ 'ਬਾਤੂਨੀ ਅੰਦਾਜ਼' ਦੇਖ ਕੇ ਅਮਿਤਾਭ ਬੱਚਨ ਨੇ ਕਹਿ ਦਿੱਤਾ, "ਅੱਜਕੱਲ੍ਹ ਦੇ ਬੱਚੇ ਪਤਾ ਨਹੀਂ ਕਿਵੇਂ ਅਜਿਹੀਆਂ ਗੱਲਾਂ ਕਰਦੇ ਹਨ"।
ਮੰਨਿਆ ਜਾ ਰਿਹਾ ਹੈ ਕਿ ਬੱਚਨ ਨੇ ਆਪਣੀ ਇਸ ਟਿੱਪਣੀ ਰਾਹੀਂ ਇਸ਼ਿਤ ਭੱਟ ਵਾਲੇ ਮੁੱਦੇ 'ਤੇ ਵੀ ਪ੍ਰਤੀਕਿਰਿਆ ਦਿੱਤੀ ਹੈ।

 


author

Aarti dhillon

Content Editor

Related News