ਅਮਿਤਾਭ ਬੱਚਨ ਨੇ ਫ਼ਿਲਮ ‘ਉਚਾਈ’ ਦਾ ਦੂਜਾ ਪੋਸਟਰ ਕੀਤਾ ਸਾਂਝਾ, ਪੁੱਤਰ ਅਭਿਸ਼ੇਕ ਨੇ ਅਜਿਹੀ ਕੀਤੀ ਪ੍ਰਤੀਕਿਰਿਆ

Monday, Sep 19, 2022 - 04:45 PM (IST)

ਅਮਿਤਾਭ ਬੱਚਨ ਨੇ ਫ਼ਿਲਮ ‘ਉਚਾਈ’ ਦਾ ਦੂਜਾ ਪੋਸਟਰ ਕੀਤਾ ਸਾਂਝਾ, ਪੁੱਤਰ ਅਭਿਸ਼ੇਕ ਨੇ ਅਜਿਹੀ ਕੀਤੀ ਪ੍ਰਤੀਕਿਰਿਆ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਇਸ ਸਮੇਂ ਅਦਾਕਾਰ ਆਪਣੀ ਆਉਣ  ਵਾਲੀ ਫ਼ਿਲਮ ‘ਉਚਾਈ’ ਦੀ ਸ਼ੂਟਿੰਗ ’ਚ ਰੁੱਝੇ ਹੋਏ। ਹਾਲ  ਹੀ ’ਚ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ  ਫ਼ਿਲਮ ‘ਉਚਾਈ’ ਦਾ ਦੂਸਰਾ ਪੋਸਟਰ ਸਾਂਝਾ  ਕੀਤਾ ਹੈ। 

ਇਹ ਵੀ ਪੜ੍ਹੋ : ਬਿੱਗ ਬੀ ਨੇ ਪਾਰਥੇਨਨ ’ਚ ਖ਼ਰੀਦੀ 31ਵੀਂ ਮੰਜ਼ਿਲ, ‘ਜਲਸਾ’ ਤੋਂ ਬਾਅਦ ਹੁਣ ਇਹ ਹੋਵੇਗਾ ਬੱਚਨ ਪਰਿਵਾਰ ਦਾ ਨਵਾਂ ਘਰ!

ਇਹ ਪੋਸਟਰ ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਜੋ ਇੰਟਰਨੈੱਟ ’ਤੇ ਵਾਇਰਲ ਹੋ ਰਿਹਾ ਹੈ। ਇਸ ਪੋਸਟਰ ’ਚ ਅਮਿਤਾਭ ਬੱਚਨ ਆਪਣੇ ਖ਼ਾਸ ਦੋਸਤ ਬੋਮਨ ਇਰਾਨੀ ਅਤੇ ਅਨੁਪਮ ਖ਼ੇਰ ਨਾਲ ਨਜ਼ਰ ਆ ਰਹੇ ਹਨ। ਇਸ ਦੇ ਨਾਲ ਅਦਾਕਾਰ ਨੇ ਕੈਪਸ਼ਨ ਵੀ ਦਿੱਤੀ ਹੈ।

PunjabKesari

ਅਮਿਤਾਭ ਬੱਚਨ ਨੇ ਕੈਪਸ਼ਨ ’ਚ ਲਿਖਿਆ  ਹੈ ਕਿ ‘ਫ਼ਿਲਮ ਉਚਾਈ’ ਦਾ ਦੂਜਾ ਪੋਸਟਰ ਸਾਂਝਾ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ। ਆਓ ਅਤੇ ਮੇਰੇ ਦੋਸਤਾਂ ਅਨੁਪਮ ਖ਼ੇਰ ਅਤੇ ਬੋਮਨ ਈਰਾਨ ਨਾਲ ਮੇਰੀ ਇਹ ਫ਼ਿਲਮ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜਸ਼ਨ ਮਨਾਉਂਦੇ ਹੋਏ ਦੇਖੋ। ਇਹ ਫ਼ਿਲਮ ਦੋਸਤੀ, ਸਾਹਸ ਅਤੇ ਜੀਵਨ ’ਤੇ ਆਧਾਰਿਤ ਹੈ। ਇਹ ਫ਼ਿਲਮ ਸੂਰਜ ਬੜਜਾਤਿਆ ਵੱਲੋਂ ਬਣਾਈ ਗਈ ਹੈ ਅਤੇ ਫ਼ਿਲਮ ਇਸ ਸਾਲ 11 ਨਵੰਬਰ ਤੁਹਾਡੇ ਨੇੜੇ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਤਰੀਖ਼ ਯਾਦ ਰੱਖ ਲੋ।’

ਇਹ ਵੀ ਪੜ੍ਹੋ : ਫ਼ਿਲਮ ‘ਮੈਰੀ ਕ੍ਰਿਸਮਸ’ ’ਚ ਕੈਟਰੀਨਾ ਕੈਫ਼ ਨਾਲ ਨਜ਼ਰ ਆਉਣਗੇ ਵਿਜੇ ਸੇਤੂਪਤੀ, ਦੇਖੋ ਸ਼ੂਟਿੰਗ ਦੀਆਂ ਤਸਵੀਰਾਂ

ਇਸ ਪੋਸਟ ਨੂੰ ਦੇਖ ਕੇ ਹਰ ਕੋਈ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੇ ਪ੍ਰਸ਼ੰਸਕ ਇਸ ਪੋਸਟ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਸ ਦੇ ਨਾਲ ਅਭਿਸ਼ੇਕ ਨੇ ਦਿਲ ਦੇ ਈਮੋਜ਼ੀ ਨਾਲ ਪੋਸਟ ਦਾ ਸਵਾਗਤ ਕੀਤਾ ਹੈ।

ਦੱਸ ਦੇਈਏ ਕਿ ਇਸ ਫ਼ਿਲਮ ’ਚ ਅਮਿਤਾਭ ਬੱਚਨ ਆਪਣੇ ਖ਼ਾਸ ਦੋਸਤਾਂ ਬੋਮਨ ਇਰਾਨੀ ਅਤੇ ਅਨੁਪਮ ਖ਼ੇਰ ਨਾਲ ਨਜ਼ਰ ਆਉਣਗੇ। ਇਸ ਫ਼ਿਲਮ ’ਚ ਅਮਿਤਾਭ ਬੱਚਨ, ਬੋਮਨ ਇਰਾਨੀ ਅਤੇ ਅਨੁਪਮ ਖ਼ੇਰ ਤੋਂ ਇਲਾਵਾ ਸਾਰਿਕਾ, ਨੀਨਾ ਗੁਪਤਾ, ਪਰਿਣੀਤੀ ਚੋਪੜਾ, ਨਫ਼ੀਸਾ ਅਲੀ ਅਤੇ ਡੈਨੀ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
 


author

Shivani Bassan

Content Editor

Related News