ਅੱਜ ਤੋਂ ਸ਼ੁਰੂ ਹੋ ਗਿਆ KBC ਦਾ ਰਜਿਸਟ੍ਰੇਸ਼ਨ, ਅਮਿਤਾਭ ਬੱਚਨ ਦੇ ਸ਼ੋਅ ਨਾਲ ਜੁੜਨ ਲਈ ਇੰਝ ਕਰੋ ਅਪਲਾਈ

Monday, May 10, 2021 - 11:55 AM (IST)

ਅੱਜ ਤੋਂ ਸ਼ੁਰੂ ਹੋ ਗਿਆ KBC ਦਾ ਰਜਿਸਟ੍ਰੇਸ਼ਨ, ਅਮਿਤਾਭ ਬੱਚਨ ਦੇ ਸ਼ੋਅ ਨਾਲ ਜੁੜਨ ਲਈ ਇੰਝ ਕਰੋ ਅਪਲਾਈ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬਚਨ ਇਕ ਵਾਰ ਫਿਰ ਤੁਹਾਡੇ ਟੀ. ਵੀ. ਅਤੇ ਮੋਬਾਈਲ ਸਕ੍ਰੀਨ 'ਤੇ ਆਪਣੇ ਸਵਾਲ ਲੈ ਕੇ ਹਾਜ਼ਰ ਹੋਣ ਵਾਲੇ ਹਨ। ਛੋਟੇ ਪਰਦੇ 'ਤੇ ਮਸ਼ਹੂਰ ਅਤੇ ਹਰਮਨ ਪਿਆਰੇ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦਾ ਪਰਦਾ ਚੁੱਕਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਕੰਟੈਸਟੈਂਟ ਸ਼ੋਅ 'ਚ ਭਾਗ ਲੈ ਕੇ ਆਪਣੀ ਕਿਸਮਤ ਅਜ਼ਮਾ ਸਕਦੇ ਹਨ। 'ਕੇਬੀਸੀ 13' ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ, ਜਿਸ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਪ੍ਰੋਮੋ ਵੀਡੀਓ ਦੇ ਨਾਲ 'ਕੇਬੀਸੀ 13' ਦੇ ਰਜਿਸਟ੍ਰੇਸ਼ਨ ਲਈ ਦਰਸ਼ਕਾਂ ਨੂੰ ਸੱਦਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਇਸ ਪ੍ਰੋਮੋ 'ਚ ਅਮਿਤਾਭ ਬਚਨ ਨੂੰ 'ਕੇਬੀਸੀ' ਦੇ ਸੈੱਟ 'ਤੇ ਦਿਖਾਇਆ ਗਿਆ ਹੈ ਅਤੇ ਉਨ੍ਹਾਂ ਦਾ ਵਾਇਸਓਵਰ ਚਲਦਾ ਹੈ। ਬਿੱਗ ਬੀ ਕਹਿੰਦੇ ਹਨ 'ਕਦੀ ਸੋਚਿਆ ਹੈ ਕਿ ਤੁਹਾਡਾ ਤੇ ਤੁਹਾਡੇ ਸੁਫ਼ਨਿਆਂ ਵਿਚਕਾਰ ਦਾ ਫ਼ਾਸਲਾ ਕਿੰਨਾ ਹੈ, ਤਿੰਨ ਅੱਖਰਾਂ ਦਾ। ਕੋਸ਼ਿਸ਼ ਕਰੋ। ਆਪਣੇ ਸੁਫ਼ਨਿਆਂ ਨੂੰ ਸਕਾਰ ਕਰਨ ਲਈ ਚੁੱਕੋ ਫੋਨ ਅਤੇ ਹੋ ਜਾਓ ਤਿਆਰ, ਕਿਉਂਕਿ 10 ਮਈ ਤੋਂ ਸ਼ੁਰੂ ਹੋ ਰਹੀ ਹੈ ਮੇਰੇ ਸਵਾਲਾਂ ਤੇ ਤੁਹਾਡੀ ਰਜਿਸਟ੍ਰੇਸ਼ਨ। ਹੌਟ ਸੀਟ 'ਤੇ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ।'

ਦੱਸਣਯੋਗ ਹੈ ਕਿ 'ਕੇਬੀਸੀ' ਨੂੰ ਲੋਕਾਂ ਵਲੋਂ ਬੇਹੱਦ ਪਿਆਰ ਦਿੱਤਾ ਜਾਂਦਾ ਹੈ। ਇਸ ਸ਼ੋਅ 'ਚ ਜੇਤੂ ਵਿਅਕਤੀ ਨੂੰ ਕਰੋੜਾਂ ਰੁਪਏ ਮਿਲਦੇ ਹਨ। ਇਹ ਰਾਸ਼ੀ ਕੁਝ ਸੀਜ਼ਨ ਬਾਅਦ ਵਧਦੀ ਰਹਿੰਦੀ ਹੈ। 'ਕੇਬੀਸੀ' 'ਚ ਵੱਖ-ਵੱਖ ਚੀਜ਼ਾਂ ਨਾਲ ਜੁੜੇ ਸਵਾਲ ਪੁੱਛੇ ਜਾਂਦੇ ਹਨ।

 


author

sunita

Content Editor

Related News