ਫੜਿਆ ਗਿਆ ਅਮਿਤਾਭ ਬੱਚਨ ਦਾ ਝੂਠ, -33 ਡਿਗਰੀ ’ਚ ਸ਼ੂਟ ਕਰਨ ਦੀ ਆਖੀ ਸੀ ਗੱਲ

Thursday, Jan 07, 2021 - 02:15 PM (IST)

ਫੜਿਆ ਗਿਆ ਅਮਿਤਾਭ ਬੱਚਨ ਦਾ ਝੂਠ, -33 ਡਿਗਰੀ ’ਚ ਸ਼ੂਟ ਕਰਨ ਦੀ ਆਖੀ ਸੀ ਗੱਲ

ਮੁੰਬਈ (ਬਿਊਰੋ)– ਅਮਿਤਾਭ ਬੱਚਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਬੁੱਧਵਾਰ ਨੂੰ ਅਮਿਤਾਭ ਨੇ ਇਕ ਅਜਿਹੀ ਤਸਵੀਰ ਸਾਂਝੀ ਕੀਤੀ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਫਿਕਰ ਸਤਾਉਣ ਲੱਗੀ। ਉਨ੍ਹਾਂ ਨੇ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ ਤੇ ਦੱਸਿਆ ਕਿ ਉਹ ਹਾਲ ਹੀ ’ਚ ਇਕ ਸ਼ਾਰਟ ਟਰਿੱਪ ’ਤੇ ਲੱਦਾਖ ਗਏ, ਜਿਥੇ ਤਾਪਮਾਨ -33 ਡਿਗਰੀ ਸੀ ਪਰ ਹੁਣ ਖ਼ਬਰ ਹੈ ਕਿ ਉਹ ਸ਼ਾਰਟ ਟਰਿੱਪ ’ਤੇ ਲੱਦਾਖ ਨਹੀਂ ਗਏ ਸਨ। ਉਨ੍ਹਾਂ ਨੇ ਲੋਕਾਂ ਨਾਲ ਮਜ਼ਾਕ ’ਚ ਝੂਠ ਬੋਲਿਆ ਹੈ।

ਅਮਿਤਾਭ ਬੱਚਨ ਦੀ ਇਹ ਤਸਵੀਰ ਦੇਖ ਕੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਕਾਫੀ ਚਿੰਤਾ ਸਤਾਉਣ ਲੱਗੀ ਸੀ। ਅਮਿਤਾਭ ਦੇ ਮੇਕਅੱਪ ਆਰਟਿਸਟ ਦੀਪ ਸਾਵੰਤ ਨੇ ਦੱਸਿਆ ਕਿ ਇਹ ਤਸਵੀਰ ਤਾਂ ਇਕ ਐਡ ਫ਼ਿਲਮ ਦੀ ਸ਼ੂਟਿੰਗ ਦੀ ਲੱਗ ਰਹੀ ਹੈ। ਉਨ੍ਹਾਂ ਨੇ ਠੰਡ ਤੋਂ ਬਚਣ ਵਾਲੀ ਇਸ ਡਰੈੱਸ ’ਚ ਇਕ ਇੰਡੀਅਨ ਆਇਲ ਦਾ ਐਡ ਕੈਂਪੇਨ ਸ਼ੂਟ ਕੀਤਾ ਹੈ। ਇਸ ਦੀ ਸ਼ੂਟਿੰਗ ਮੁੰਬਈ ਫ਼ਿਲਮ ਸਿਟੀ ’ਚ ਹੀ ਹੋਈ ਹੈ। ਉਹ ਲੱਦਾਖ ਤਾਂ ਨਹੀਂ ਗਏ ਹਨ।

ਇਸ ਰਿਪੋਰਟ ’ਤੇ ਉਨ੍ਹਾਂ ਦੀ ਟੀਮ ਨੇ ਕਿਹਾ ਕਿ ਸ਼ੂਟਿੰਗ ਯਕੀਨੀ ਤੌਰ ’ਤੇ ਅਜੇ ਦੇਵਗਨ ਦੀ ਫ਼ਿਲਮ ਦੀ ਤਾਂ ਨਹੀਂ ਲੱਗ ਰਹੀ ਹੈ। ਉਨ੍ਹਾਂ ਨੇ ਵੀ ਤਸਵੀਰ ਨੂੰ ਐਡ ਸ਼ੂਟ ਦੀ ਦੱਸਿਆ ਪਰ ਲੱਦਾਖ ’ਚ -33 ਡਿਗਰੀ ’ਚ ਸ਼ੂਟ ਕੀਤੇ ਜਾਣ ਦੇ ਸਵਾਲ ’ਤੇ ਕੁਝ ਨਹੀਂ ਬੋਲਿਆ।

ਦੱਸਣਯੋਗ ਹੈ ਕਿ ਅਮਿਤਾਭ ਇਨ੍ਹੀਂ ਦਿਨੀਂ ‘ਕੌਣ ਬਣੇਗਾ ਕਰੋੜਪਤੀ’ ਦੇ 12ਵੇਂ ਸੀਜ਼ਨ ਨੂੰ ਹੋਸਟ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਹ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਮਹਾਸਤਰ’ ’ਚ ਵੀ ਨਜ਼ਰ ਆਉਣ ਵਾਲੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News