ਅਮਿਤਾਭ ਬੱਚਨ ਤੇ ਸ਼ਾਹਰੁਖ ਖ਼ਾਨ 17 ਸਾਲਾਂ ਬਾਅਦ ਇਕੱਠੇ ਕਰਨਗੇ ਕੰਮ
Sunday, Aug 27, 2023 - 10:07 AM (IST)
![ਅਮਿਤਾਭ ਬੱਚਨ ਤੇ ਸ਼ਾਹਰੁਖ ਖ਼ਾਨ 17 ਸਾਲਾਂ ਬਾਅਦ ਇਕੱਠੇ ਕਰਨਗੇ ਕੰਮ](https://static.jagbani.com/multimedia/2023_8image_10_06_240421070shahrukhkhanamitabhbach.jpg)
ਮੁੰਬਈ (ਬਿਊਰੋ)– ਜਦੋਂ ਕੋਈ ਬਾਲੀਵੁੱਡ ਬਾਰੇ ਸੋਚਦਾ ਹੈ ਤਾਂ ਸਭ ਤੋਂ ਪਹਿਲਾਂ ਜੋ ਨਾਮ ਆਉਂਦੇ ਹਨ, ਉਹ ਹਨ ਅਮਿਤਾਭ ਬੱਚਨ ਤੇ ਸ਼ਾਹਰੁਖ ਖ਼ਾਨ। ਇਹ ਦੋਵੇਂ ਸੁਪਰਸਟਾਰ ਬਾਲੀਵੁੱਡ ’ਤੇ ਰਾਜ ਕਰਦੇ ਹਨ।
ਲੰਬੇ ਸਮੇਂ ਤੋਂ ਪੂਰਾ ਦੇਸ਼ ਇਸ ਜੋੜੀ ਨੂੰ ਇਕ ਵਾਰ ਮੁੜ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਦੇਖਣ ਦਾ ਇੰਤਜ਼ਾਰ ਕਰ ਰਿਹਾ ਹੈ। ਇਕ ਸੂਤਰ ਮੁਤਾਬਕ ਇਕ ਦਿਲਚਸਪ ਪ੍ਰਾਜੈਕਟ ’ਤੇ ਕੰਮ ਚੱਲ ਰਿਹਾ ਹੈ, ਜਿਸ ’ਚ ਅਮਿਤਾਭ ਬੱਚਨ ਤੇ ਸ਼ਾਹਰੁਖ ਖ਼ਾਨ ਇਕ ਵਾਰ ਫਿਰ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਨਾਲ ਦੇਖੀ 'ਮਸਤਾਨੇ', ਜਾਣੋ ਫ਼ਿਲਮ ਬਾਰੇ ਕੀ ਬੋਲੇ
ਇਸ ਪ੍ਰਾਜੈਕਟ ਨਾਲ ਸਬੰਧਤ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਪਰ ਜਲਦ ਹੀ ਹੋਰ ਅਪਡੇਟਸ ਆਉਣ ਦੀ ਗੁੰਜਾਇਸ਼ ਹੈ। ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਮਨੋਰੰਜਨ ਉਦਯੋਗ ਲਈ ਇਹ ਸਭ ਤੋਂ ਵੱਡੀ ਖ਼ਬਰ ਹੈ।
ਇਹ ਜੋੜੀ ਇਸ ਤੋਂ ਪਹਿਲਾਂ ‘ਮੁਹੱਬਤੇਂ’, ‘ਕਭੀ ਖ਼ੁਸ਼ੀ ਕਭੀ ਗਮ’ ਤੇ ‘ਕਭੀ ਅਲਵਿਦਾ ਨਾ ਕਹਿਣਾ’ ਵਰਗੀਆਂ ਪ੍ਰਸਿੱਧ ਤੇ ਪਸੰਦੀਦਾ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।