ਲੋਕਾਂ ਨੂੰ ਕਰੋੜਪਤੀ ਬਣਾਉਣ ਵਾਲੇ ਅਮਿਤਾਭ ''ਕੇਬੀਸੀ 12'' ਲਈ ਲੈਂਦੇ ਨੇ ਇੰਨੀ ਫ਼ੀਸ

09/29/2020 10:23:44 AM

ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦਾ ਸਭ ਤੋਂ ਪਸੰਦੀਦਾ ਅਤੇ ਮੋਸਟ ਅਵੇਟਿੰਗ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦਾ 12ਵਾਂ ਸੀਜ਼ਨ 28 ਸਤੰਬਰ ਤੋਂ ਸ਼ੁਰੂ ਹੋ ਚੁੱਕਾ ਹੈ। ਅਮਿਤਾਭ ਬੱਚਨ ਦੁਆਰਾ ਹੋਸਟਡ ਸ਼ੋਅ 'ਕੌਣ ਬਣੇਗਾ ਕਰੋੜਪਤੀ' ਕਈ ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਤਾਂ ਕਰ ਹੀ ਰਿਹਾ ਹੈ, ਨਾਲ ਹੀ ਇਸ ਸ਼ੋਅ ਨੇ ਪਤਾ ਨਹੀਂ ਕਿੰਨੇ ਲੋਕਾਂ ਦੀ ਕਿਸਮਤ ਬਦਲ ਕੇ ਰੱਖ ਦਿੱਤੀ। 20 ਸਾਲ ਪਹਿਲਾਂ ਸ਼ੁਰੂ ਹੋਏ ਇਸ ਸ਼ੋਅ ਦੀ ਹਰਮਨ-ਪਿਆਰਤਾ ਲੋਕਾਂ 'ਚ ਅੱਜ ਵੀ ਓਨੀ ਹੀ ਹੈ, ਜਿੰਨੀ 20 ਸਾਲ ਪਹਿਲਾਂ ਹੁੰਦੀ ਸੀ।
PunjabKesari
ਸਾਲਾਂ ਤੋਂ ਇਸ ਸ਼ੋਅ ਨੂੰ ਬਾਲੀਵੁੱਡ ਦੇ ਸ਼ਹਿਨਸ਼ਾਹ ਭਾਵ ਅਮਿਤਾਭ ਬੱਚਨ ਹੋਸਟ ਕਰਦੇ ਆ ਰਹੇ ਹਨ। ਕੁਝ ਲੋਕ ਤਾਂ 'ਕੇਬੀਸੀ' 'ਚ ਸਿਰਫ਼ ਇਸ ਲਈ ਵੀ ਹਿੱਸਾ ਲੈਣ ਆਉਂਦੇ ਹਨ ਕਿ ਉਹ ਜੇਕਰ ਹਾਟ ਸੀਟ 'ਤੇ ਪਹੁੰਚ ਗਏ ਤਾਂ ਉਨ੍ਹਾਂ ਦਾ ਅਮਿਤਾਭ ਬੱਚਨ ਨੂੰ ਮਿਲਣ ਦਾ ਸੁਪਨਾ ਪੂਰਾ ਹੋ ਜਾਵੇਗਾ। ਇਸ ਗੇਮ ਦੇ ਨਾਲ-ਨਾਲ ਲੋਕ ਅਮਿਤਾਭ ਬੱਚਨ ਦੇ ਸਵਾਲ ਪੁੱਛਣ ਦੇ ਤਰੀਕੇ ਅਤੇ ਉਨ੍ਹਾਂ ਦੀ ਆਵਾਜ਼ ਨੂੰ ਕਾਫ਼ੀ ਪਸੰਦ ਕਰਦੇ ਹਨ। ਉਂਝ ਕੀ ਤੁਸੀਂ ਕਦੇ ਸੋਚਿਆ ਹੈ ਕਿ 'ਕੌਣ ਬਣੇਗਾ ਕਰੋੜਪਤੀ' 'ਚ ਲੋਕਾਂ ਨੂੰ ਕਰੋੜਪਤੀ ਅਤੇ ਲੱਖਪਤੀ ਬਣਾਉਣ ਵਾਲੇ ਅਮਿਤਾਭ ਇਸ ਸ਼ੋਅ ਲਈ ਖ਼ੁਦ ਕਿੰਨੀ ਫ਼ੀਸ ਲੈਂਦੇ ਹਨ।
PunjabKesari
ਰਿਪੋਰਟਸ ਦੀ ਮੰਨੀਏ ਤਾਂ ਅਮਿਤਾਭ ਬੱਚਨ ਇਕ ਐਪੀਸੋਡ ਦੇ 3-5 ਕਰੋੜ ਰੁਪਏ ਲੈਂਦੇ ਹਨ। ਦਰਅਸਲ, ਪਿਛਲੇ ਸਾਲ ਕੇਬੀਸੀ ਸ਼ੁਰੂ ਹੋਣ ਤੋਂ ਪਹਿਲਾਂ ਕਈ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਸ 'ਚ ਕਿਹਾ ਗਿਆ ਸੀ ਕਿ ਅਮਿਤਾਭ ਬੱਚਨ ਇਕ ਐਪੀਸੋਡ ਦੇ 2 ਕਰੋੜ ਰੁਪਏ ਲੈਂਦੇ ਹਨ, ਜੋ ਕਿ ਹੁਣ ਵੱਧ ਚੁੱਕੀ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਦੀ ਇਕ ਐਪੀਸੋਡ ਦੀ ਫ਼ੀਸ 3 ਤੋਂ 5 ਕਰੋੜ ਰੁਪਏ ਹੈ। ਹਾਲਾਂਕਿ ਇਸ ਗੱਲ ਦੀ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ ਪਰ ਖ਼ਬਰਾਂ ਤਾਂ ਇਹੀ ਹਨ।
PunjabKesari
ਖ਼ਬਰਾਂ ਦੀ ਮੰਨੀਏ ਤਾਂ ਅਮਿਤਾਭ ਬੱਚਨ ਨੇ ਪਿਛਲੇ ਸੀਜ਼ਨ 'ਚ ਹਰ ਐਪੀਸੋਡ ਦੇ 2 ਕਰੋੜ ਰੁਪਏ ਲਿਖੇ ਸੀ, ਪਰ ਇਸ ਵਾਰ ਐਪੀਸੋਡ ਦੀ 3 ਤੋਂ 5 ਕਰੋੜ ਰੁਪਏ ਫ਼ੀਸ ਚਾਰਜ ਕਰਨਗੇ। ਜੇਕਰ ਇਸ ਵਾਰ ਵੀ ਸ਼ੋਅ 'ਚ 70 ਦੇ ਕਰੀਬ ਐਪੀਸੋਡ ਹੁੰਦੇ ਹਨ ਤਾਂ ਅਮਿਤਾਭ 250 ਕਰੋੜ ਤੋਂ ਵੱਧ ਦੀ ਫ਼ੀਸ ਚੈਨਲ ਤੋਂ ਲੈ ਸਕਦੇ ਹਨ।
PunjabKesari


sunita

Content Editor

Related News