ਯੂ. ਵੀ. ਫ਼ਿਲਮਜ਼ ਦੇ ਸਹਿਯੋਗ ਨਾਲ ਅਮਿਤ ਸਾਧ ਨੇ ਸ਼ੁਰੂ ਕੀਤੀ ‘ਮੈਂ’ ਦੀ ਸ਼ੂਟਿੰਗ

Sunday, Dec 25, 2022 - 11:26 AM (IST)

ਯੂ. ਵੀ. ਫ਼ਿਲਮਜ਼ ਦੇ ਸਹਿਯੋਗ ਨਾਲ ਅਮਿਤ ਸਾਧ ਨੇ ਸ਼ੁਰੂ ਕੀਤੀ ‘ਮੈਂ’ ਦੀ ਸ਼ੂਟਿੰਗ

ਮੁੰਬਈ (ਬਿਊਰੋ)– ਅਮਿਤ ਸਾਧ ‘ਬ੍ਰੀਥ’, ‘ਜ਼ਿਦ’, ‘ਅਵਰੋਧ’, ‘ਬਾਰੋਟ ਹਾਊਸ’ ਨਾਲ ਬੈਕ-ਟੂ-ਬੈਕ ਸਫਲਤਾ ਦਾ ਆਨੰਦ ਮਾਣ ਰਹੇ ਹਨ। ਅਮਿਤ ਸਾਧ ਹੁਣ ਆਪਣੇ ਅਗਲੇ ਕਾਪ ਡਰਾਮੇ ‘ਮੈਂ’ ’ਤੇ ਕੰਮ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅੱਜ ਸ਼ਾਮ ਨੂੰ ਹੋਵੇਗਾ ਤੁਨਿਸ਼ਾ ਦਾ ਅੰਤਿਮ ਸੰਸਕਾਰ, ਮੁੰਬਈ ਦੇ ਹਸਪਤਾਲ ’ਚ ਹੋਇਆ ਪੋਸਟਮਾਰਟਮ

ਉਹ ਇਸ ਕਾਪ ਡਰਾਮੇ ’ਚ ਇਕ ਐਨਕਾਊਂਟਰ ਸਪੈਸ਼ਲਿਸਟ ਦੀ ਭੂਮਿਕਾ ਨਿਭਾਉਣਗੇ। ਅਦਾਕਾਰ ਨੇ ਆਪਣੀ ਟੀਮ ਨਾਲ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ, ‘‘ਪਹਿਲਾ ਦਿਨ, ਪਹਿਲੀ ਝਲਕ। ਇਕ ਪੁਲਸ ਅਧਿਕਾਰੀ ਤੇ ਇਕ ਐਨਕਾਊਂਟਰ ਸਪੈਸ਼ਲਿਸਟ ਦੀ ਭੂਮਿਕਾ ਨਿਭਾਉਣ ਦੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ।’’

‘ਮੈਂ’ ਸਚਿਨ ਸਰਾਫ਼ ਵਲੋਂ ਨਿਰਦੇਸ਼ਿਤ ਤੇ ਲਿਖੀ ਗਈ ਹੈ, ਜਿਸ ਨੂੰ ਇਕ ਦੂਰਦਰਸ਼ੀ ਨਿਰਮਾਤਾ ਪਾਲ ਪ੍ਰਦੀਪ ਰੰਗਵਾਨੀ ਵਲੋਂ ਸਹਿਯੋਗ ਦਿੱਤਾ ਗਿਆ ਹੈ।

ਫ਼ਿਲਮ ’ਚ ਈਸ਼ਾ ਦਿਓਲ ਤਖਤਾਨੀ, ਸੀਮਾ ਬਿਸਵਾਸ, ਮਿਲਿੰਦ ਗੁਣਾਜੀ ਤੇ ਤਿਗਮਾਂਸ਼ੂ ਧੂਲੀਆ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News