ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ ਨੂੰ ਡੇਟ ਕਰ ਰਹੀ ਅਮੀਸ਼ਾ ਪਟੇਲ, ਦੋਵਾਂ ਦੀ ਰੋਮਾਂਟਿਕ ਵੀਡੀਓ ਵਾਇਰਲ

Tuesday, Sep 20, 2022 - 03:06 PM (IST)

ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ ਨੂੰ ਡੇਟ ਕਰ ਰਹੀ ਅਮੀਸ਼ਾ ਪਟੇਲ, ਦੋਵਾਂ ਦੀ ਰੋਮਾਂਟਿਕ ਵੀਡੀਓ ਵਾਇਰਲ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਆਪਣੀ ਬੋਲਡਨੈੱਸ ਨੂੰ ਲੈ ਕੇ ਕਾਫ਼ੀ ਚਰਚਾ ’ਚ ਰਹਿੰਦੀ ਹੈ। ਇਸ ਵਾਰ ਅਮੀਸ਼ਾ ਆਪਣੀ ਲਵ ਲਾਈਫ਼ ਨੂੰ ਲੈ ਕੇ ਸੁਰਖੀਆਂ ’ਚ ਆ ਗਈ ਹੈ। 46 ਸਾਲ ਦੀ ਉਮਰ ’ਚ ਜਿੱਥੇ ਅਮੀਸ਼ਾ ਹੁਣ ਤੱਕ ਸਿੰਗਲ ਲਾਈਫ਼ ਦਾ ਆਨੰਦ ਮਾਣ ਰਹੀ ਸੀ, ਉੱਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਆਖਿਰਕਾਰ ਅਮੀਸ਼ਾ ਲਾਈਫ਼ਪਾਟਨਰ ਮਿਲ ਗਿਆ ਹੈ। ਅਮੀਸ਼ਾ ਦਾ ਲਾਈਫ਼ਪਾਟਨਰ ਭਾਰਤ ’ਚ ਨਹੀਂ ਸਗੋਂ ਪਾਕਿਸਤਾਨ ’ਚ ਮਿਲਿਆ ਹੈ।

PunjabKesari

ਇਹ ਵੀ ਪੜ੍ਹੋ : ਕਸ਼ਮੀਰ ’ਚ ਲੰਮੇ ਅਰਸੇ ਤੋਂ ਬਾਅਦ ਖੁੱਲ੍ਹ ਰਹੇ ਸਿਨੇਮਾਘਰ, ਜਾਣੋ ਬੰਦ ਹੋਣ ਦੀ ਵਜ੍ਹਾ

ਹਾਲ ਹੀ ’ਚ ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ ਨਾਲ ਅਮੀਸ਼ਾ ਪਟੇਲ ਦੀ ਰੋਮਾਂਟਿਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਦੋਵੇਂ ਇਸ ਵੀਡੀਓ ’ਚ ਕਾਫ਼ੀ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਪੱਥਰਬਾਜ਼ੀ ਤੋਂ ਬਾਅਦ ਇਮਰਾਨ ਹਾਸ਼ਮੀ ਨੇ ਟਵੀਟ ਕਰਕੇ ਦੱਸਿਆ ਸੱਚ

ਵੀਡੀਓ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ ਕਿ ‘ਪਿਛਲੇ ਹਫ਼ਤੇ ਆਪਣੇ ਸੁਪਰਸਟਾਰ ਦੋਸਤ ਨਾਲ ਬਹਰੀਨ ’ਚ ਮਸਤੀ ਕੀਤੀ। ਬੌਬੀ ਦਿਓਲ ਨਾਲ ਮੇਰੀ ਫ਼ਿਲਮ ਕਰਾਂਤੀ ਦਾ ਇਹ ਗੀਤ ਇਮਰਾਨ ਅਤੇ ਮੇਰਾ ਪਸੰਦੀਦਾ ਗੀਤਾਂ ’ਚੋਂ ਇਕ ਹੈ। ’

PunjabKesari

ਅਮੀਸ਼ਾ ਦੀ ਇਸ ਪੋਸਟ ’ਤੇ ਇਮਰਾਨ ਅੱਬਾਸ ਨੇ ਵੀ ਕੁਮੈਂਟ ਕੀਤਾ ਹੈ ਜਿਸ ’ਚ ਅਦਾਕਾਰ ਨੇ ਲਿਖਿਆ  ਹੈ ਕਿ ‘ਉਸ ਨੂੰ ਅਮੀਸ਼ਾ ਨਾਲ ਵੀਡੀਓ ਰਿਕਾਰਡ ਕਰਨਾ ਬਹੁਤ ਮਜ਼ੇਦਾਰ ਲੱਗਾ। ਤੁਹਾਡੇ ’ਤੇ ਸ਼ੂਟ ਕੀਤੇ ਗਏ ਗੀਤ ਮੇਰੇ ਸਭ ਤੋਂ ਪਸੰਦੀਦਾ ਗੀਤਾਂ ’ਚੋਂ ਇਕ ਹੈ। ਜਲਦ ਹੀ ਦੁਬਾਰਾ ਮਿਲਣ ਦੀ ਉਮੀਦ ਹੈ।’


author

Shivani Bassan

Content Editor

Related News