ਆਮਿਰ ਖ਼ਾਨ ਨੇ ਅਚਾਨਕ ਲਿਆ ਇਹ ਵੱਡਾ ਫ਼ੈਸਲਾ, ਟੁੱਟੇ ਕਈ ਲੋਕਾਂ ਦੇ ਦਿਲ

Monday, Dec 21, 2020 - 08:24 AM (IST)

ਆਮਿਰ ਖ਼ਾਨ ਨੇ ਅਚਾਨਕ ਲਿਆ ਇਹ ਵੱਡਾ ਫ਼ੈਸਲਾ, ਟੁੱਟੇ ਕਈ ਲੋਕਾਂ ਦੇ ਦਿਲ

ਨਵੀਂ ਦਿੱਲੀ (ਬਿਊਰੋ)  : ਸੁਪਰਸਟਾਰ ਆਮਿਰ ਖ਼ਾਨ ਇਸ ਸਮੇਂ ਕਈ ਵੱਡੀਆਂ ਫ਼ਿਲਮਾਂ ਕਰਕੇ ਚਰਚਾ ਵਿਚ ਹਨ, ਜਿਨ੍ਹਾਂ ਵਿਚੋਂ ਇਕ 'ਲਾਲ ਸਿੰਘ ਚੱਡਾ' ਹੈ। ਫ਼ਿਲਮ ਦੀ ਸ਼ੂਟਿੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ, ਜੋ ਸਾਲ 2022 ਵਿਚ ਰਿਲੀਜ਼ ਹੋਵੇਗੀ। ਆਮਿਰ ਖ਼ਾਨ ਬਾਰੇ ਇਸ ਸਮੇਂ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮਿਰ ਖ਼ਾਨ ਫ਼ਿਲਮ 'ਵਿਕਰਮ ਵੇਧਾ' ਦੇ ਰੀਮੇਕ ਵਿਚ ਨਜ਼ਰ ਆਉਣ ਵਾਲੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ।

ਰਿਪੋਰਟਸ ਮੁਤਾਬਿਕ ਆਮਿਰ ਖ਼ਾਨ ਨੇ ਇਸ ਫ਼ਿਲਮ ਨੂੰ ਛੱਡਣ ਦਾ ਮਨ ਬਣਾ ਲਿਆ ਹੈ ਅਤੇ ਇਸ ਦੇ ਪਿੱਛੇ ਦਾ ਕਾਰਨ ਵੀ ਸਾਹਮਣੇ ਆਇਆ ਹੈ। ਫ਼ਿਲਮ 'ਕੋਰੋਨਾ' ਕਾਰਨ ਤੇ ਹੋਰ ਕਈ ਕਾਰਨਾਂ ਕਰਕੇ ਲੰਬੇ ਸਮੇਂ ਤੋਂ ਰੁਕੀ ਹੋਈ ਹੈ। ਇਹੀ ਕਾਰਨ ਹੈ ਕਿ ਹੁਣ ਆਮਿਰ ਇਸ ਫ਼ਿਲਮ ਨੂੰ ਛੱਡ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ਦੀ ਸਕ੍ਰਿਪਟ ਆਮਿਰ ਨੇ ਪੜੀ ਹੈ, ਜੋ ਉਨ੍ਹਾਂ ਨੂੰ ਸ਼ਾਨਦਾਰ ਨਹੀਂ ਲੱਗੀ।

ਹਰ ਕੋਈ ਆਮਿਰ ਖ਼ਾਨ ਨੂੰ ਇਸ ਫ਼ਿਲਮ ਵਿਚ ਐਕਸ਼ਨ ਕਰਦੇ ਹੋਏ ਦੇਖਣਾ ਚਾਹੁੰਦਾ ਸੀ। ਇਸ ਫ਼ਿਲਮ ਛੱਡਣ 'ਤੇ ਆਮਿਰ ਖ਼ਾਨ ਦਾ ਕੋਈ ਆਫੀਸ਼ੀਅਲ ਬਿਆਨ ਸਾਹਮਣੇ ਨਹੀਂ ਆਇਆ ਹੈ, ਪਰ ਖ਼ਬਰ ਤੋਂ ਫੈਨਜ਼ ਕਾਫੀ ਨਿਰਾਸ਼ ਹਨ।
ਜੇਕਰ ਆਮਿਰ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਫ਼ਿਲਮ 'ਲਾਲ ਸਿੰਘ ਚੱਡਾ' ਨਾਲ ਧਮਾਲ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ । ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਡਾ' ਫ਼ਿਲਮ forrest gump ਦਾ ਰੀਮੇਕ ਹੈ।

 

ਨੋਟ - ਆਮਿਰ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ ਹੈ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News