Anant-Radhika ਦੇ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਕਰਨ ਜਾ ਰਿਹਾ ਹੈ ਇਹ ਨੇਕ ਕੰਮ

Saturday, Jun 29, 2024 - 11:28 AM (IST)

Anant-Radhika ਦੇ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਕਰਨ ਜਾ ਰਿਹਾ ਹੈ ਇਹ ਨੇਕ ਕੰਮ

ਮੁੰਬਈ- ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦਾ ਵਿਆਹ 12 ਜੁਲਾਈ ਨੂੰ ਰਾਧਿਕਾ ਮਰਚੈਂਟ ਨਾਲ ਹੋਣ ਜਾ ਰਿਹਾ ਹੈ। ਵਿਆਹ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ 'ਚ ਹੋਵੇਗਾ। ਇਸ ਵਿਆਹ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇਸ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਵੱਡਾ ਫੈਸਲਾ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ- ਜ਼ਬਰਦਸਤ ਹੈ 'ਖਤਰੋਂ ਕੇ ਖਿਲਾੜੀ 14' ਦਾ ਪਹਿਲਾਂ ਪ੍ਰੋਮੋ, ਕਈ ਸਿਤਾਰੇ ਸਟੰਟ ਕਰਦੇ ਆਉਣਗੇ ਨਜ਼ਰ

ਦਰਅਸਲ ਅੰਬਾਨੀ ਪਰਿਵਾਰ ਵੱਲੋਂ ਗਰੀਬ ਲੋਕਾਂ ਲਈ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਅਨੰਤ-ਰਾਧਿਕਾ ਦੇ ਵਿਆਹ ਤੋਂ ਠੀਕ 10 ਦਿਨ ਪਹਿਲਾਂ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨਾਲ ਸਬੰਧਤ ਇਕ ਕਾਰਡ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਹ ਈਵੈਂਟ ਵੀ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਪ੍ਰੋਗਰਾਮ ਦਾ ਹਿੱਸਾ ਹੋਵੇ।ਨਿਊਜ਼ ਏਜੰਸੀ ANI ਦੁਆਰਾ ਸਾਂਝੇ ਕੀਤੇ ਗਏ ਸੱਦੇ ਦੀ ਇੱਕ ਫੋਟੋ ਦੇ ਮੁਤਾਬਕ ਅੰਬਾਨੀ ਪਰਿਵਾਰ ਮਹਾਰਾਸ਼ਟਰ ਦੇ ਪਾਲਘਰ 'ਚ ਗਰੀਬਾਂ ਦੇ ਸਮੂਹਿਕ ਵਿਆਹ ਦਾ ਆਯੋਜਨ ਕਰੇਗਾ। ਕਾਰਡ ਮੁਤਾਬਕ 2 ਜੁਲਾਈ ਨੂੰ ਸ਼ਾਮ 4:30 ਵਜੇ ਪਾਲਘਰ ਦੇ ਸਵਾਮੀ ਵਿਵੇਕਾਨੰਦ ਵਿਦਿਆਮੰਦਰ ਵਿਖੇ ਗਰੀਬ ਵਰਗ ਦਾ ਸਮੂਹਿਕ ਵਿਆਹ ਕਰਵਾਇਆ ਜਾਵੇਗਾ।

 

ਵਾਇਰਲ ਹੋ ਰਹੇ ਕਾਰਡ 'ਚ ਲਿਖਿਆ ਹੈ, “ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਦੇ ਹਿੱਸੇ ਵਜੋਂ, ਗਰੀਬਾਂ ਦਾ ਸਮੂਹਿਕ ਵਿਆਹ ਮੰਗਲਵਾਰ, 2 ਜੁਲਾਈ, 2024 ਨੂੰ ਸ਼ਾਮ 4:30 ਵਜੇ ਸਵਾਮੀ ਵਿਵੇਕਾਨੰਦ ਵਿਦਿਆ ਮੰਦਰ, 'ਚ ਹੋਵੇਗਾ। ਇਸ 'ਚ ਅੱਗੇ ਲਿਖਿਆ ਗਿਆ ਹੈ, “ਨੀਤਾ ਅਤੇ ਮੁਕੇਸ਼ ਅੰਬਾਨੀ ਇਸ ਨੇਕ ਕੰਮ 'ਚ ਯੋਗਦਾਨ ਪਾ ਰਹੇ ਹਨ। ਇਸ ਮੌਕੇ ਉਹ ਆਪਣੇ ਪਰਿਵਾਰ ਸਮੇਤ ਹਾਜ਼ਰ ਹੋਣਗੇ। ਅਸੀਂ ਤੁਹਾਡਾ ਪਿਆਰ ਦੇ ਇਸ ਜਸ਼ਨ 'ਚ ਸ਼ਾਮਲ ਹੋਣਾ ਪਸੰਦ ਕਰਾਂਗੇ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News