ਐਮਾਜ਼ੋਨ ਪ੍ਰਾਈਮ ਵੀਡੀਓ ਨੇ ‘ਮਾਡਰਨ ਲਵ’ ਦੇ ਲੋਕਲ ਇੰਡੀਅਨ ਐਡਾਪਟੇਸ਼ਨ ਦਾ ਕੀਤਾ ਐਲਾਨ
Monday, Feb 14, 2022 - 02:31 PM (IST)
ਮੁੰਬਈ (ਬਿਊਰੋ)– ਇਸ ਸਾਲ ਤੁਸੀਂ ਪ੍ਰੇਮ ਨਾਲ ਲਬਰੇਜ਼ ਹੋਣ ਵਾਲੇ ਹੋ ਕਿਉਂਕਿ ਐਮਾਜ਼ੋਨ ਪ੍ਰਾਈਮ ਵੀਡੀਓ ਨੇ ਇੰਟਰਨੈਸ਼ਨਲ ਹਿੱਟ ਸੀਰੀਜ਼ ‘ਮਾਡਰਨ ਲਵ’ ਦੇ ਲੋਕਲ ਐਡਾਪਟੇਸ਼ਨ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਕਸ਼ਮੀਰ ਸਿੰਘ ਸੰਘਾ ਨਾਲ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਤਸਵੀਰ, ਲਿਖਿਆ- ‘ਕਿੱਦਣ ਕਹੋ’
ਤਿੰਨ ਭਾਰਤੀ ਭਾਸ਼ਾਵਾਂ ਹਿੰਦੀ, ਤਾਮਿਲ ਤੇ ਤੇਲਗੂ ’ਚ ਲਾਂਚ ਹੋ ਰਹੀ ਸੀਰੀਜ਼ ਦਾ ਨਾਂ ‘ਮਾਡਰਨ ਲਵ : ਮੁੰਬਈ’, ‘ਮਾਡਰਨ ਲਵ : ਚੇਨਈ’ ਤੇ ‘ਮਾਡਰਨ ਲਵ : ਹੈਦਰਾਬਾਦ’ ਹੋਵੇਗਾ।
ਇਸ ਨਾਂ ਦੇ ਕਾਲਮ ਨਾਲ ਕਹਾਣੀਆਂ ਦਾ ਐਡਾਪਟੇਸ਼ਨ ਹੋਵੇਗਾ। ਹਰ ਐਪੀਸੋਡ ਨੂੰ ਦਰਸ਼ਕਾਂ ਨੂੰ ਕਈ ਮਨੁੱਖੀ ਜਜ਼ਬਾਤਾਂ ਦੀਆਂ ਕਹਾਣੀਆਂ ਰਾਹੀਂ ਪਿਆਰ ਦੀ ਤਲਾਸ਼ ਦੇ ਇਕ ਦਿਲਕਸ਼ ਸਫਰ ’ਤੇ ਲਿਜਾਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਸ ’ਚ ਪਿਆਰ ਤੇ ਰੋਮਾਂਸ ਨੂੰ ਲੈ ਕੇ ਸੈਲਫ-ਲਵ, ਫੈਮਿਲੀ-ਲਵ, ਦੋਸਤਾਂ ਦੇ ਪ੍ਰਤੀ ਪਿਆਰ ਤੇ ਦੂਸਰਿਆਂ ਦੀ ਚੰਗਿਆਈ ਦੀ ਵਜ੍ਹਾ ਨਾਲ ਉੱਭਰਣ ਵਾਲੇ ਪਿਆਰ ਦੀਆਂ ਕਹਾਣੀਆਂ ਸ਼ਾਮਲ ਹਨ। ਐਂਥੋਲਾਜੀ ਸੀਰੀਜ਼ 2022 ’ਚ 240 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਰਿਲੀਜ਼ ਹੋਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।