ਐਮਾਜ਼ਨ ਐੱਮ. ਐਕਸ. ਪਲੇਅਰ ''ਤੇ ''ਇਸ਼ਕ ਇਨ ਦਿ ਏਅਰ'' ਦੀ ਐਕਸਕਲਿਊਸਿਵ ਸਟ੍ਰੀਮਿੰਗ 20 ਤੋਂ

Thursday, Sep 19, 2024 - 02:35 PM (IST)

ਐਮਾਜ਼ਨ ਐੱਮ. ਐਕਸ. ਪਲੇਅਰ ''ਤੇ ''ਇਸ਼ਕ ਇਨ ਦਿ ਏਅਰ'' ਦੀ ਐਕਸਕਲਿਊਸਿਵ ਸਟ੍ਰੀਮਿੰਗ 20 ਤੋਂ

ਮੁੰਬਈ- ਐਮਾਜ਼ਾਨ ਦੀ ਮੁਫ਼ਤ ਵੀਡੀਓ ਸਟ੍ਰੀਮਿੰਗ ਸੇਵਾ ਐਮਾਜ਼ਨ ਐੱਮ. ਐਕਸ. ਪਲੇਅਰ ਨੇ ਅਧਿਕਾਰਤ ਤੌਰ 'ਤੇ ਆਪਣੀ ਆਉਣ ਵਾਲੀ ਲਵ-ਡਰਾਮਾ ਸੀਰੀਜ਼ 'ਇਸ਼ਕ ਇਨ ਦਿ ਏਅਰ' ਦਾ ਟ੍ਰੇਲਰ ਰਿਲੀਜ਼ ਕੀਤਾ। ਕਹਾਣੀ ਦੋ ਵੱਖ-ਵੱਖ ਸ਼ਹਿਰਾਂ ਇੰਦੌਰ ਅਤੇ ਮੁੰਬਈ ਦੀ ਪਿੱਠਭੂਮੀ 'ਤੇ ਆਧਾਰਿਤ ਹੈ। ਬੀ.ਬੀ.ਸੀ. ਸਟੂਡੀਓਜ਼ ਪ੍ਰੋਡਕਸ਼ਨ ਇੰਡੀਆ ਦੁਆਰਾ ਨਿਰਮਿਤ ਸੀਰੀਜ਼ ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਸੀ। ਟ੍ਰੇਲਰ ਇੰਦੌਰ ਅਧਾਰਤ ਫੋਟੋਗ੍ਰਾਫਰ ਨਮਨ ਦੇ ਜੀਵਨ ਦੀ ਝਲਕ ਦਿੰਦਾ ਹੈ, ਜੋ ਆਪਣੇ ਪਰਿਵਾਰ ਦੇ ਸਫਲ ਇਕ ਰਚਨਾਤਮਕ ਅਤੇ ਉਤਸ਼ਾਹੀ ਐਮਪਾਇਰ ਨਾਲ ਜੁੜਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ- ਗਾਇਕ ਕੰਠ ਕਲੇਰ ਦਾ ਨਵਾਂ ਗੀਤ 'ਧੜਕਣ' ਹੋਇਆ ਰਿਲੀਜ਼

ਦੂਜੇ ਪਾਸੇ, ਕਾਵਿਆ ਮੁੰਬਈ ਦੀ ਇਕ ਆਜ਼ਾਦ ਖਿਆਲਾਂ ਵਾਲੀ ਹੇਅਰ ਸਟਾਈਲਿਸਟ ਹੈ ਜੋ ਆਪਣਾ ਰਸਤਾ ਖੁਦ ਹੀ ਤਿਆਰ ਕਰਦੀ ਹੈ। ਜਦੋਂ ਉਹ ਏਅਰਪੋਰਟ 'ਤੇ ਮਿਲਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਇਕ ਨਵਾਂ ਮੋੜ ਲੈਂਦੀ ਹੈ। ਕੀ ਨਮਨ ਅਤੇ ਕਾਵਿਆ ਨਵੇਂ ਕਨੈਕਸ਼ਨਾਂ ਦੇ ਰੋਮਾਂਚ ਦਾ ਅਨੁਭਵ ਕਰਦੇ ਹੋਏ ਵੱਖ-ਵੱਖ ਪਿਛੋਕੜਾਂ ਵਿਚਾਲੇਰ ਪਾੜਾ ਪਾ ਸਕਣਗੇ? 'ਇਸ਼ਕ ਇਨ ਦਿ ਏਅਰ' ਦਾ ਪ੍ਰੀਮੀਅਰ 20 ਸਤੰਬਰ ਤੋਂ ਐਮਾਜ਼ਾਨ ਮਿਨੀ ਟੀ.ਵੀ. 'ਤੇ ਹੋਣ ਜਾ ਰਿਹਾ ਹੈ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News