ਅੱਲੂ ਅਰਜੁਨ ਦੇ ਇੰਸਟਾਗ੍ਰਾਮ 'ਤੇ ਪੂਰੇ ਹੋਏ 18 ਮਿਲੀਅਨ ਫਾਲੋਅਰਜ਼, ਅਦਾਕਾਰ ਨੇ ਖਾਸ ਤਰੀਕੇ ਨਾਲ ਪ੍ਰਸ਼ੰਸਕਾਂ ਦਾ ਕੀਤਾ

Monday, Apr 18, 2022 - 03:19 PM (IST)

ਅੱਲੂ ਅਰਜੁਨ ਦੇ ਇੰਸਟਾਗ੍ਰਾਮ 'ਤੇ ਪੂਰੇ ਹੋਏ 18 ਮਿਲੀਅਨ ਫਾਲੋਅਰਜ਼, ਅਦਾਕਾਰ ਨੇ ਖਾਸ ਤਰੀਕੇ ਨਾਲ ਪ੍ਰਸ਼ੰਸਕਾਂ ਦਾ ਕੀਤਾ

ਮੁੰਬਈ - ਅੱਲੂ ਅਰਜੁਨ ਸਾਊਥ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਅਦਾਕਾਰ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਇੰਗ ਹੈ। ਫਿਲਮ 'ਪੁਸ਼ਪਾ : ਦਿ ਰਾਈਜ਼' ਦੀ ਸਫਲਤਾ ਤੋਂ ਬਾਅਦ ਅੱਲੂ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਹੈ। ਅਦਾਕਾਰ ਦੇ ਇੰਸਟਾਗ੍ਰਾਮ 'ਤੇ 18 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਅਦਾਕਾਰ ਨੇ ਖਾਸ ਅੰਦਾਜ਼ 'ਚ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

PunjabKesari

ਤਸਵੀਰ 'ਚ ਅੱਲੂ ਬਲੈਕ ਆਊਟਫਿਟ 'ਚ ਨਜ਼ਰ ਆ ਰਹੇ ਹਨ। ਅਦਾਕਾਰ ਡਾਂਸ ਕਰਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਅੱਲੂ ਨੇ ਲਿਖਿਆ- '18M ਲਈ ਧੰਨਵਾਦ। ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ। ਸਦਾ ਲਈ ਧੰਨਵਾਦ'। ਪ੍ਰਸ਼ੰਸਕ ਇਸ ਤਸਵੀਰ ਨੂੰ ਪਸੰਦ ਕਰ ਰਹੇ ਹਨ ਅਤੇ ਅਦਾਕਾਰ ਨੂੰ ਵਧਾਈ ਦੇ ਰਹੇ ਹਨ।

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਅੱਲੂ ਨੂੰ ਹਾਲ ਹੀ 'ਚ ਫਿਲਮ 'ਪੁਸ਼ਪਾ: ਦਿ ਰਾਈਜ਼' 'ਚ ਦੇਖਿਆ ਗਿਆ ਸੀ। ਇਸ ਫਿਲਮ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ। ਫਿਲਮ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਗਾਣਿਆਂ 'ਤੇ ਲੋਕਾਂ ਦੇ ਨਾਲ-ਨਾਲ ਪ੍ਰਸ਼ੰਸਕਾਂ ਨੇ ਵੀ ਖ਼ੂਬ ਰੀਲਸ ਬਣਾਏ। ਹੁਣ ਖ਼ਬਰ ਆ ਰਹੀ ਹੈ ਕਿ 'ਪੁਸ਼ਪਾ 2' ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News