ਕੀ ਮੇਰਠ ’ਚ ਟੀ. ਵੀ. ਦੇ ਰਾਮ ਅਰੁਣ ਗੋਵਿਲ ਪਾਰ ਲਗਾ ਸਕਣਗੇ ਭਾਰਤੀ ਜਨਤਾ ਪਾਰਟੀ ਦਾ ਬੇੜਾ!

04/13/2024 12:27:52 PM

ਜਲੰਧਰ- ਉੱਤਰ ਪ੍ਰਦੇਸ਼ ’ਚ ਭਾਜਪਾ 80 ਸੀਟਾਂ ’ਤੇ ਜਿੱਤ ਦਾ ਦਾਅਵਾ ਕਰ ਰਹੀ ਹੈ। ਪਾਰਟੀ ਨੇ 400 ਨੂੰ ਪਾਰ ਕਰਨ ਦਾ ਨਾਅਰਾ ਦਿੱਤਾ ਹੈ ਅਤੇ ਭਾਜਪਾ ਮਜ਼ਬੂਤ ​​ਰਣਨੀਤੀ ਨਾਲ ਹਰ ਸੀਟ ’ਤੇ ਮੈਦਾਨ ’ਚ ਉਤਰਨਾ ਚਾਹੁੰਦੀ ਹੈ। ਇਸ ਲੜੀ ਵਿਚ ਭਾਜਪਾ ਨੇ ਮੇਰਠ-ਹਾਪੁੜ ਸੀਟ ਤੋਂ ਟੀ. ਵੀ. ਉੱਤੇ ਰਾਮਾਨੰਦ ਦੇ ਰਾਮਾਇਣ ਸੀਰੀਅਲ ਰਾਹੀਂ ਹਰ ਘਰ ਵਿਚ ਜਾਣੇ ਜਾਂਦੇ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਮੈਦਾਨ ਵਿਚ ਉਤਾਰਿਆ ਹੈ। ਮਾਹਿਰਾਂ ਦੀ ਮੰਨੀਏ ਤਾਂ ਅਯੁੱਧਿਆ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਆ ਤੋਂ ਬਾਅਦ ਭਾਜਪਾ ਨੂੰ ਲੱਗਦਾ ਹੈ ਕਿ ਇਹ ਸੀਟ ਆਸਾਨੀ ਨਾਲ ਆਪਣੇ ਹੱਥਾਂ ’ਚ ਆ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਉੱਤਰੀ ਮੁੰਬਈ ਸੀਟ ਲਈ ਕਾਂਗਰਸ ਦੇ ਉਰਮਿਲਾ ਮਾਤੋਂਡਕਰ ਤੇ ਗੋਵਿੰਦਾ ’ਤੇ ਡੋਰੇ

 

ਸਪਾ ਨਾਲ ਹੋਵੇਗੀ ਸਿੱਧੀ ਟੱਕਰ
ਮੇਰਠ-ਹਾਪੁੜ ਲੋਕ ਸਭਾ ਸੀਟ ’ਤੇ ਅਰੁਣ ਗੋਵਿਲ ਦੀ ਸਿੱਧੀ ਟੱਕਰ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਸੁਨੀਤਾ ਵਰਮਾ ਨਾਲ ਹੋਵੇਗੀ। ਦੂਜੇ ਪਾਸੇ ਬਸਪਾ ਤੋਂ ਦੇਵਵਰਤ ਤਿਆਗੀ ਚੋਣ ਮੈਦਾਨ ਵਿਚ ਹਨ। 90 ਦੇ ਦਹਾਕੇ ਵਿਚ ਅਰੁਣ ਗੋਵਿਲ ਟੀ. ਵੀ. ਸੀਰੀਅਲ ਰਾਮਾਇਣ ਦੇ ਜ਼ਰੀਏ ਹਰ ਘਰ ਵਿਚ ਜਾਣੇ ਜਾਂਦੇ ਸਨ। ਹਾਲਾਤ ਇਹ ਬਣ ਗਏ ਸਨ ਕਿ ਲੋਕ ਉਸ ਨੂੰ ਅਸਲੀ ਰੱਬ ਦਾ ਦਰਜਾ ਵੀ ਦੇਣ ਲੱਗ ਪਏ ਸਨ।

ਅਰੁਣ ਗੋਵਿਲ ਪ੍ਰਤੀ ਜਨਤਾ ਦਾ ਇਹ ਅਥਾਹ ਪਿਆਰ ਹੈ, ਜਿਸ ਦਾ ਭਾਜਪਾ ਚੋਣਾਂ ਵਿਚ ਫਾਇਦਾ ਉਠਾਉਣਾ ਚਾਹੁੰਦੀ ਹੈ। ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਰਾਜਿੰਦਰ ਅਗਰਵਾਲ ਮਹਿਜ਼ ਕੁਝ ਹਜ਼ਾਰ ਵੋਟਾਂ ਨਾਲ ਜਿੱਤੇ ਸਨ, ਜਿਸ ਕਰ ਕੇ ਭਾਜਪਾ ਨੂੰ ਇਸ ਸੀਟ ’ਤੇ ਸਖ਼ਤ ਮਿਹਨਤ ਕਰਨੀ ਪਵੇਗੀ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦਾ ਅਧੂਰਾ ਸੁਫ਼ਨਾ ਪੂਰਾ ਕਰਨਗੇ ਬਾਪੂ ਬਲਕੌਰ ਸਿੰਘ (ਵੀਡੀਓ)

ਕੀ ਹੈ ਸਿਆਸੀ ਸਮੀਕਰਨ
ਮੇਰਠ ਵਿਚ ਲੱਗਭਗ 35 ਲੱਖ ਆਬਾਦੀ ਹੈ, ਜਿਸ ਵਿਚ 36 ਫੀਸਦੀ ਮੁਸਲਿਮ, 65 ਫੀਸਦੀ ਹਿੰਦੂ ਆਬਾਦੀ ਸ਼ਾਮਲ ਹੈ। ਓ. ਬੀ. ਸੀ. ਇਸ ਸ਼੍ਰੇਣੀ ਵਿਚ ਆਉਂਦੇ ਜਾਟ ਅਤੇ ਗੁਜੱਰ ਕ੍ਰਮਵਾਰ 11 ਫੀਸਦੀ ਅਤੇ 5 ਫੀਸਦੀ ਹਨ। ਲੱਗਭਗ 19 ਫੀਸਦੀ ਵੋਟਰਾਂ ਦੇ ਨਾਲ ਅਨੁਸੂਚਿਤ ਜਾਤੀਆਂ (ਐੱਸ. ਸੀ.) ਵੋਟਰਾਂ ਦਾ ਇਕ ਮਹੱਤਵਪੂਰਨ ਹਿੱਸਾ ਹੈ। ਬ੍ਰਾਹਮਣ ਭਾਈਚਾਰੇ ਦੀ ਆਬਾਦੀ 1 ਲੱਖ 18 ਹਜ਼ਾਰ, ਵੈਸ਼ਯ ਦੀ ਆਬਾਦੀ 1 ਲੱਖ 83 ਹਜ਼ਾਰ, ਤਿਆਗੀ ਭਾਈਚਾਰੇ ਦੀ ਆਬਾਦੀ 41 ਹਜ਼ਾਰ ਹੈ। 19 ਫੀਸਦੀ ਐੱਸ. ਸੀ. ਵੋਟਾਂ ਨਾਲ ਜੇਕਰ ਬਸਪਾ ਉਮੀਦਵਾਰ ਦੇਵਵਰਤ ਤਿਆਗੀ ਆਪਣੀ ਬਿਰਾਦਰੀ ਦੇ ਵੋਟ ਹਾਸਲ ਕਰਦੇ ਦਿਖੇ ਤਾਂ ਮੁਸਲਿਮ ਵੋਟ ਉਨ੍ਹਾਂ ਵੱਲ ਜਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ 'ਵਿਸਾਖੀ' ਮੌਕੇ ਗੁਰੂ ਘਰ ਟੇਕਿਆ ਮੱਥਾ, ਲਿਖਿਆ- ਓਦੋਂ ਅਸਲ ਵਿਸਾਖੀ ਚੜ੍ਹਦੀ ਏ...

 

ਦਲਿਤ ਮੇਅਰ ਰਹੀ ਹੈ ਸਪਾ ਉਮੀਦਵਾਰ
ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੇਰਠ ਵਿਚ ਬਹੁਜਨ ਸਮਾਜ ਪਾਰਟੀ ਨੇ ਇਕ ਸਵਰਣ ਹਿੰਦੂ ਨੂੰ ਟਿਕਟ ਦੇ ਕੇ ਭਾਜਪਾ ਦੀ ਖੇਡ ਵਿਗਾੜ ਦਿੱਤੀ ਹੈ ਕਿਉਂਕਿ ਜੇਕਰ ਦੇਵਵਰਤ ਤਿਆਗੀ ਆਪਣੇ ਭਾਈਚਾਰੇ ਦੀਆਂ 41 ਹਜ਼ਾਰ ਵੋਟਾਂ ਵਿਚੋਂ 10 ਹਜ਼ਾਰ ਵੋਟਾਂ ਵੀ ਹਾਸਲ ਕਰਨ ਵਿਚ ਕਾਮਯਾਬ ਹੋ ਜਾਂਦੇ ਤਾਂ ਭਾਜਪਾ ਨਾਲ ਖੇਡਿਆ ਜਾ ਸਕਦਾ ਹੈ। ਹਰ ਕੋਈ ਜਾਣਦਾ ਹੈ ਕਿ 2019 ਦੀਆਂ ਚੋਣਾਂ ਵਿਚ ਰਾਜਿੰਦਰ ਅਗਰਵਾਲ ਸਿਰਫ਼ 4 ਹਜ਼ਾਰ ਵੋਟਾਂ ਨਾਲ ਚੋਣ ਜਿੱਤੇ ਸਨ। ਅਰੁਣ ਗੋਵਿਲ ਖਿਲਾਫ ਚੋਣ ਲੜ ਰਹੀ ਸਪਾ ਉਮੀਦਵਾਰ ਸੁਨੀਤਾ ਵਰਮਾ ਨੇ ਜ਼ਿਲਾ ਪੰਚਾਇਤ ਮੈਂਬਰ ਬਣ ਕੇ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ। ਮੇਰਠ ਦੀ ਪਹਿਲੀ ਦਲਿਤ ਮੇਅਰ ਬਣਨ ਦਾ ਰਿਕਾਰਡ ਵੀ ਸੁਨੀਤਾ ਦੇ ਨਾਂ ਹੈ। ਹਾਲਾਂਕਿ ਇਸ ਸੀਟ ’ਤੇ ਸਮਾਜਵਾਦੀ ਪਾਰਟੀ ਵੱਲੋਂ ਵਾਰ-ਵਾਰ ਉਮੀਦਵਾਰ ਬਦਲਣਾ ਵੀ ਵੋਟਰਾਂ ਲਈ ਸਸਪੈਂਸ ਬਣਿਆ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News