ਆਲੂ ਅਰਜੁਨ ਦੀ ਫ਼ਿਲਮ ''ਪੁਸ਼ਪਾ'' ਦਾ ਟੀਜ਼ਰ ਰਿਲੀਜ਼ (ਵੀਡੀਓ)

4/8/2021 2:19:20 PM

ਮੁੰਬਈ (ਬਿਊਰੋ) : ਸਾਊਥ ਫ਼ਿਲਮਾਂ ਦੇ ਸੁਪਰਸਟਾਰ ਆਲੂ ਅਰਜੁਨ ਨੇ ਆਪਣੇ ਅੰਦਾਜ਼ ਅਤੇ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਹਾਲ ਹੀ 'ਚ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਪੁਸ਼ਪਾ' ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੇ ਲੋਕਾਂ 'ਚ ਫ਼ਿਲਮ ਪ੍ਰਤੀ ਹੋਰ ਉਤਸ਼ਾਹ ਵਧਾ ਦਿੱਤਾ ਹੈ। ਹੁਣ ਲੋਕ ਬੇਸਬਰੀ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਆਲੂ ਅਰਜੁਨ ਦੀ ਆਉਣ ਵਾਲੀ ਫ਼ਿਲਮ 'ਪੁਸ਼ਕਾ' ਦਾ ਉਦਘਾਟਨ ਵੀ ਇਕ ਵੱਡੇ ਜਸ਼ਨ 'ਚ ਬਦਲ ਗਿਆ, ਜਿਥੇ ਸੁਪਰਸਟਾਰ ਨੇ ਆਪਣੇ ਕਈ ਗਾਣਿਆਂ 'ਤੇ ਜ਼ਬਰਦਸਤ ਡਾਂਸ ਵੀ ਕੀਤਾ।


ਆਲੂ ਅਰਜੁਨ ਨੇ 'ਪੁਸ਼ਪਾ' ਫ਼ਿਲਮ ਨਾਲ ਜੁੜੇ ਸਾਰੇ ਅਦਾਕਾਰਾਂ ਦਾ ਧੰਨਵਾਦ ਕੀਤਾ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ, 'ਮੈਂ ਦੂਜੀਆਂ ਭਾਸ਼ਾਵਾਂ 'ਚ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤਾਮਿਲ, ਮਲਿਆਲਮ, ਕੰਨੜ ਹੋਵੇ ਜਾਂ ਉੱਤਰੀ ਭਾਰਤ ਦੇ ਸਰੋਤਿਆਂ ਦਾ ਹੋਵੇ ਅਤੇ ਹੋਰ ਦੇਸ਼ਾਂ ਤੋਂ ਹੋਣ ਲਈ ਧੰਨਵਾਦ। ਤੇਲਗੂ ਫ਼ਿਲਮਾਂ ਨੂੰ ਵੇਖਣ ਲਈ ਤੁਸੀਂ ਬਹੁਤ-ਬਹੁਤ ਧੰਨਵਾਦ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਮਾਣ ਦਿੱਤਾ।'

ਦੱਸ ਦੇਈਏ ਕਿ ਆਲੂ ਅਰਜੁਨ ਦੀ ਫ਼ਿਲਮ 'ਪੁਸ਼ਪਾ' ਆਂਧਰਾ ਦੀਆਂ ਪਹਾੜੀਆਂ 'ਚ ਲਾਲ ਚੰਦਨ ਦੀ ਤਸਕਰੀ ਅਤੇ ਉਸ ਲਈ ਮਿਲੀਭੁਗਤ ਦੀ ਕਹਾਣੀ ਸੁਣਾਉਂਦੀ ਹੈ, ਜੋ ਸੱਚੀ ਘਟਨਾ 'ਤੇ ਅਧਾਰਤ ਹੈ। ਇਸ ਫ਼ਿਲਮ ਦੇ ਜ਼ਰੀਏ ਦਰਸ਼ਕ ਆਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਨੂੰ ਵੀ ਪਹਿਲੀ ਵਾਰ ਸਕ੍ਰੀਨ ਸਾਂਝਾ ਕਰਦੇ ਨਜ਼ਰ ਆਉਣਗੇ। ਆਲੂ ਅਰਜੁਨ ਦੀ ਆਉਣ ਵਾਲੀ ਫ਼ਿਲਮ 'ਪੈਨ ਇੰਡੀਆ' 13 ਅਗਸਤ ਨੂੰ ਰਿਲੀਜ਼ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਫ਼ਿਲਮ ਦਾ ਟੀਜ਼ਰ ਹੁਣ ਤੱਕ 11 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।


sunita

Content Editor sunita