ਅੱਲੂ ਅਰਜੁਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, 15 ਦਿਨਾਂ ਬਾਅਦ ਇੰਝ ਮਿਲੇ ਪਰਿਵਾਰ ਨੂੰ

Wednesday, May 12, 2021 - 06:43 PM (IST)

ਅੱਲੂ ਅਰਜੁਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, 15 ਦਿਨਾਂ ਬਾਅਦ ਇੰਝ ਮਿਲੇ ਪਰਿਵਾਰ ਨੂੰ

ਮੁੰਬਈ (ਬਿਊਰੋ)– ਦੱਖਣੀ ਅਦਾਕਾਰ ਅੱਲੂ ਅਰਜੁਨ ਕੋਰੋਨਾ ਨੈਗੇਟਿਵ ਆ ਚੁੱਕੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ। ਵੀਡੀਓ ’ਚ ਉਹ 15 ਦਿਨਾਂ ਬਾਅਦ ਪਰਿਵਾਰ ਨੂੰ ਮਿਲਦੇ ਦਿਖਾਈ ਦੇ ਰਹੇ ਹਨ। ਘਰ ’ਚ ਅੱਲੂ ਨੂੰ ਵੇਖਦਿਆਂ ਦੋਵੇਂ ਬੱਚੇ ਵੀ ਬਹੁਤ ਉਤਸ਼ਾਹਿਤ ਦਿਖਾਈ ਦਿੱਤੇ।

PunjabKesari

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੀ ਨਵੀਂ ਪੋਸਟ ਨੇ ਛੇੜੇ ਚਰਚੇ, ਕਿਹਾ– ‘ਬਾਜ਼ੀ ਹੁਣ ਉਥੋਂ ਸ਼ੁਰੂ ਕਰਨੀ, ਜਿਥੇ ਛੱਡ ਕੇ ਗਿਆ ਸੀ’

ਅੱਲੂ ਨੇ ਜੋ ਵੀਡੀਓ ਸਾਂਝੀ ਕੀਤੀ ਹੈ, ਉਸ ’ਚ ਉਹ ਬੇਟੇ ਤੇ ਫਿਰ ਧੀ ਨੂੰ ਗਲੇ ਲਗਾਉਂਦੇ ਤੇ ਪਿਆਰ ਕਰਦੇ ਦਿਖਾਈ ਦੇ ਰਹੇ ਹਨ। ਜਿਵੇਂ ਹੀ ਅੱਲੂ ਲਿਫਟ ’ਚੋਂ ਬਾਹਰ ਆਏ ਪੁੱਤਰ ਭੱਜ ਕੇ ਉਨ੍ਹਾਂ ਨੂੰ ਗਲੇ ਲਗਾਉਂਦਾ ਹੈ। ਇਸ ਤੋਂ ਬਾਅਦ ਧੀ ਬਾਹਰ ਆਉਂਦੀ ਹੈ ਤੇ ਅੱਲੂ ਉਸ ਨੂੰ ਪਿਆਰ ਕਰਦੇ ਹਨ।

PunjabKesari

ਵੀਡੀਓ ਨੂੰ ਸਾਂਝਾ ਕਰਦਿਆਂ ਅੱਲੂ ਨੇ ਕੈਪਸ਼ਨ ’ਚ ਲਿਖਿਆ, ‘ਮੈਂ ਪੂਰੇ 15 ਦਿਨਾਂ ਬਾਅਦ ਪਰਿਵਾਰ ਨਾਲ ਮਿਲ ਰਿਹਾ ਹਾਂ। ਮੈਂ ਕੋਰੋਨਾ ਨੈਗੇਟਿਵ ਆਇਆ ਹਾਂ ਤੇ 15 ਦਿਨਾਂ ਦਾ ਇਕਾਂਤਵਾਸ ਸਮਾਂ ਵੀ ਖਤਮ ਹੋ ਗਿਆ ਹੈ। ਮੈਨੂੰ ਆਪਣੇ ਬੱਚਿਆਂ ਦੀ ਬਹੁਤ ਯਾਦ ਆਈ।’

PunjabKesari

ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਇਕ ਪੋਸਟ ਜ਼ਰੀਏ ਅੱਲੂ ਅਰਜੁਨ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਹ ਕੋਰੋਨਾ ਪਾਜ਼ੇਟਿਵ ਆਏ ਹਨ। ਉਸ ਨੇ ਲਿਖਿਆ ਸੀ, ‘ਸਭ ਨੂੰ ਹੈਲੋ, ਮੈਂ ਕੋਵਿਡ 19 ਪਾਜ਼ੇਟਿਵ ਆਇਆ ਹਾਂ। ਮੈਂ ਆਪਣੇ ਆਪ ਨੂੰ ਘਰ ਤੋਂ ਅਲੱਗ ਕਰ ਲਿਆ ਹੈ ਤੇ ਸਾਰੀਆਂ ਸਾਵਧਾਨੀ ਵਰਤ ਰਿਹਾ ਹਾਂ। ਮੈਂ ਉਨ੍ਹਾਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਜਿਹੜੇ ਮੇਰੇ ਸੰਪਰਕ ’ਚ ਆਏ ਹਨ, ਉਹ ਆਪਣੇ ਟੈਸਟ ਕਰਵਾਉਣ। ਘਰ ਰਹਿਣ, ਸੁਰੱਖਿਅਤ ਰਹਿਣ ਤੇ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਹੈ ਤਾਂ ਵੈਕਸੀਨ ਜ਼ਰੂਰ ਲਗਵਾਓ। ਮੈਂ ਆਪਣੇ ਸਾਰੇ ਅਜ਼ੀਜ਼ਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਚਿੰਤਾ ਨਾ ਕਰੋ, ਠੀਕ ਹਾਂ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News