ਧੀ 'ਰਾਹਾ ਕਪੂਰ' ਨਾਲ ਆਲੀਆ-ਰਣਬੀਰ ਨੇ ਮਨਾਈ ਪਹਿਲੀ ਦੀਵਾਲੀ, ਸਾਂਝੀਆਂ ਕੀਤੀਆਂ ਤਸਵੀਰਾਂ

Monday, Nov 13, 2023 - 06:31 PM (IST)

ਧੀ 'ਰਾਹਾ ਕਪੂਰ' ਨਾਲ ਆਲੀਆ-ਰਣਬੀਰ ਨੇ ਮਨਾਈ ਪਹਿਲੀ ਦੀਵਾਲੀ, ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ : ਆਲੀਆ ਭੱਟ ਬਾਲੀਵੁੱਡ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਆਪਣੀ ਪ੍ਰੋਫੈਸ਼ਨਲ ਲਾਈਫ 'ਚ ਆਲੀਆ ਨੇ ਕੁਝ ਮਹੀਨੇ ਪਹਿਲਾਂ ਫਿਲਮ ਹਾਰਟ ਆਫ ਸਟੋਨ ਨਾਲ ਹਾਲੀਵੁੱਡ 'ਚ ਡੈਬਿਊ ਕੀਤਾ ਸੀ। ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਆਲੀਆ ਨੇ ਰਣਬੀਰ ਕਪੂਰ ਨਾਲ ਵਿਆਹ ਕਰਵਾ ਲਿਆ ਹੈ। ਇਸ ਜੋੜੇ ਦੀ  ਇੱਕ ਪਿਆਰੀ ਬੇਟੀ ਵੀ ਹੈ ਜਿਸ ਦਾ ਨਾਮ 'ਰਾਹਾ ਕਪੂਰ' ਹੈ।

PunjabKesari

ਇਹ ਵੀ ਪੜ੍ਹੋ :  ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੀਆਂ ਦੀ ਸਹੂਲਤ ਲਈ ਲਾਂਚ ਕੀਤਾ ਆਨਲਾਈਨ ਪੋਰਟਲ

ਹਾਲ ਹੀ 'ਚ ਆਲੀਆ-ਰਣਬੀਰ ਨੇ ਆਪਣੀ ਬੇਟੀ ਨਾਲ ਪਹਿਲੀ ਦੀਵਾਲੀ ਮਨਾਈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ। ਰਾਹਾ ਦੀ ਪਹਿਲੀ ਦੀਵਾਲੀ ਮੌਕੇ ਮੰਮੀ-ਪਾਪਾ ਆਪਣੀ ਲਾਡਲੀ ਨਾਲ ਤਿਉਹਾਰ ਮਨਾਉਂਦੇ ਦਿਖਾਈ ਦਿੱਤੇ। ਆਲੀਆ ਨੇ ਹਲਕੇ ਗੁਲਾਬੀ ਰੰਗ ਦਾ ਸਲਵਾਰ ਸੂਟ ਪਾਇਆ ਸੀ। ਦੀਵਾ ਨੇ ਆਪਣੇ ਸੂਟ ਨੂੰ ਸਕਾਈ ਬਲੂ ਦੁਪੱਟੇ ਨਾਲ ਪੇਅਰ ਕੀਤਾ ਹੋਇਆ ਸੀ। ਹਲਕਾ ਮੇਕਅਪ, ਸਟੱਡ ਈਅਰਰਿੰਗਸ ਦੀ ਇੱਕ ਜੋੜੀ, ਇੱਕ ਬਨ ਹੇਅਰ ਸਟਾਈਲ ਅਤੇ ਇੱਕ ਬਿੰਦੀ ਨੇ ਆਲੀਆ ਦੀ ਲੁੱਕ ਨੂੰ ਚਾਰ ਚੰਦ ਲਗਾ ਰਹੀ ਸੀ। ਦੂਜੇ ਪਾਸੇ ਰਣਬੀਰ ਸੈਲਫੀ ਡਿਜ਼ਾਈਨ ਅਤੇ ਵੇਵ ਪੈਟਰਨ ਵਾਲੇ ਛੋਟੇ ਪੇਸਟਲ ਰੰਗ ਦੇ ਕੁੜਤੇ 'ਚ ਖੂਬਸੂਰਤ ਲੱਗ ਰਹੇ ਸਨ।PunjabKesariਇਹ ਵੀ ਪੜ੍ਹੋ :   CBDT ਵਿਭਾਗ ਦੀ ਵੱਡੀ ਕਾਰਵਾਈ, ਇਸ ਕਾਰਨ ਰੱਦ ਕੀਤੇ 11.5 ਕਰੋੜ ਪੈਨ ਕਾਰਡ

ਉਸ ਦੀ ਬੇਟੀ ਰਾਹਾ ਨੇ ਬੇਬੀ ਪਿੰਕ ਪਹਿਰਾਵਾ ਪਹਿਨਿਆ ਹੋਇਆ ਸੀ। ਆਲੀਆ ਨੇ ਰਾਹਾ ਦੇ ਬੇਬੀ ਪਿੰਕ ਰੰਗ ਦੇ ਦੁਪੱਟੇ ਦੀ ਝਲਕ ਦਿੱਤੀ ਜਿਸ 'ਤੇ ਉਸ ਦਾ ਨਾਂ ਲਿਖਿਆ ਹੋਇਆ ਹੈ।

PunjabKesari

ਇਹ ਵੀ ਪੜ੍ਹੋ :   ਮਾਰਕੀਟ ’ਚ ਦੀਵਾਲੀ ਦੀਆਂ ਰੌਣਕਾਂ , ਰੂਪ ਚੌਦਸ ਮੌਕੇ ਵਿਕੇ 15,000 ਕਰੋੜ ਦੇ ਬਿਊਟੀ ਪ੍ਰੋਡਕਟਸ

ਇਸ ਤੋਂ ਇਲਾਵਾ ਆਲੀਆ-ਰਣਬੀਰ ਦੀਆਂ ਕੁਝ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇੱਕ ਤਸਵੀਰ ਵਿੱਚ ਆਲੀਆ ਰਣਬੀਰ ਦੀਆਂ ਬਾਹਾਂ ਵਿੱਚ ਨਜ਼ਰ ਆ ਰਹੀ ਹੈ। ਦੂਜੀ ਤਸਵੀਰ 'ਚ ਰਣਬੀਰ ਆਲੀਆ ਨੂੰ ਉਸ ਦੀਆਂ ਗੱਲ੍ਹਾਂ 'ਤੇ ਕਿੱਸ ਕਰ ਰਹੇ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ :     ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Harinder Kaur

Content Editor

Related News