ਅਨੁਰਾਗ ਕਸ਼ਯਪ ਦੀ ਧੀ ਆਲੀਆ ਦੀ ਪ੍ਰੇਮੀ ਨਾਲ ਤਸਵੀਰ ਹੋਈ ਵਾਇਰਲ, ਪ੍ਰਸ਼ੰਸਕਾਂ ਨੇ ਉਡਾਇਆ ਮਜ਼ਾਕ

Thursday, May 13, 2021 - 10:10 AM (IST)

ਅਨੁਰਾਗ ਕਸ਼ਯਪ ਦੀ ਧੀ ਆਲੀਆ ਦੀ ਪ੍ਰੇਮੀ ਨਾਲ ਤਸਵੀਰ ਹੋਈ ਵਾਇਰਲ, ਪ੍ਰਸ਼ੰਸਕਾਂ ਨੇ ਉਡਾਇਆ ਮਜ਼ਾਕ

ਮੁੰਬਈ- ਬਾਲੀਵੁਡ ਦੇ ਮਸ਼ਹੂਰ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਕਸ਼ਯਪ ਕਾਫ਼ੀ ਹੌਟ ਅਤੇ ਬੋਲਡ ਹੈ। ਉਹ ਆਪਣੀ ਬੋਲਡਨੈੱਸ ਕਾਰਨ ਕਾਫ਼ੀ ਸੁਰਖੀਆਂ ਵਿਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਗਲੈਮਰਸ ਅਤੇ ਹੌਟ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਦਿਖਾਈ ਦਿੰਦੀ ਹੈ। ਆਲੀਆ ਦੇ ਪ੍ਰਸ਼ੰਸਕ ਵੀ ਉਸ ਦੀਆਂ ਇਨ੍ਹਾਂ ਤਸਵੀਰਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਸ ਦੇ ਨਾਲ ਹੀ ਹੁਣ ਆਲੀਆ ਕਸ਼ਯਪ ਆਪਣੀ ਲਵ ਲਾਈਫ਼ ਨੂੰ ਲੈ ਕੇ ਸੁਰਖੀਆਂ 'ਚ ਹੈ। ਆਲੀਆ ਦੀ ਉਸ ਦੇ ਕਥਿਤ ਪ੍ਰੇਮੀ ਸ਼ੇਨ ਗ੍ਰੀਗੋਅਰ ਨਾਲ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਵੇਖ ਕੇ ਉਸ ਦੇ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ।

PunjabKesari
ਆਲੀਆ ਕਸ਼ਯਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਥਿਤ ਪ੍ਰੇਮੀ ਸ਼ੇਨ ਗ੍ਰੀਗੋਅਰ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਆਲੀਆ ਕਸ਼ਯਪ ਨੇ ਕੈਪਸ਼ਨ 'ਚ ਲਿਖਿਆ, 'ਤੁਹਾਡੇ ਨਾਲ ਹੈਪੀਏਸਟ।' ਇਸ ਦੇ ਨਾਲ ਆਲੀਆ ਨੇ ਇਕ ਹੌਟ ਇਮੋਜੀ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਉਹ ਆਪਣੇ ਪ੍ਰੇਮੀ ਸ਼ੇਨ ਦੀ ਛਾਤੀ ਨਾਲ ਚਿਪਕੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਉਹ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਜਿਥੇ ਤਸਵੀਰ ਵਿਚ ਆਲੀਆ ਬਹੁਤ ਹੀ ਹੌਟ ਬਲੈਕ ਡਰੈੱਸ ਪਾਈ ਹੋਈ ਦਿਖ ਰਹੀ ਹੈ। ਸ਼ੇਨ ਇਕ ਰਸਮੀ ਪਹਿਰਾਵੇ ਵਿਚ ਹੈ।


ਤਸਵੀਰ 'ਚ ਦੋਵੇਂ ਪਿਆਰ 'ਚ ਡੁੱਬੇ ਨਜ਼ਰ ਆ ਰਹੇ ਹਨ। ਆਲੀਆ ਦੀ ਇਸ ਤਸਵੀਰ ਨੂੰ ਦੇਖ ਕੇ ਜਦੋਂ ਕੁਝ ਪ੍ਰਸ਼ੰਸਕ ਉਨ੍ਹਾਂ ਦੀ ਜੋੜੀ ਨੂੰ ਸੁਪਰ ਕੂਲ ਜੋੜਾ ਕਹਿ ਰਹੇ ਹਨ ਤਾਂ ਕੁਝ ਲੋਕ ਉਨ੍ਹਾਂ ਦੇ ਬੁਆਏਫ੍ਰੈਂਡ ਦਾ ਮਜ਼ਾਕ ਉਡਾ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ 'ਕਪਲ ਗੋਲ' ਇਸ ਤੋਂ ਇਲਾਵਾ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਆਲੀਆ ਨੂੰ ਟਰੋਲ ਕਰਦੇ ਹੋਏ ਟਿੱਪਣੀ ਕੀਤੀ ਹੈ, 'ਇਸ ਗਰੀਬ ਲੜਕੇ ਨਾਲ ਕਿਉਂ ਖੜੇ ਹੋ।'ਇਕ ਹੋਰ ਪ੍ਰਸ਼ੰਸਕ ਨੇ ਲਿਖਿਆ ਕਿ ਪਿਓ 'ਤੇ ਗਈ ਹੈ। ਪ੍ਰੇਮੀ ਸੇਨ ਨਾਵ ਪਹਿਲੇ ਵੀ ਨਜ਼ਰ ਆ ਚੁੱਕੀ ਹੈ ਆਲੀਆ
ਆਲੀਆ ਉਨ੍ਹਾਂ ਸਟਾਰਕਿਡਸ 'ਚੋਂ ਇਕ ਹੈ ਜਿਨ੍ਹਾਂ ਨੇ ਆਪਣੀ ਲਾਈਫ਼ ਨੂੰ ਸੋਸ਼ਲ ਮੀਡੀਆ 'ਤੇ ਦਿਖਾਉਣ 'ਤੇ ਕੋਈ ਝਿਝਕ ਨਹੀਂ ਹੈ। ਇਸ ਤੋਂ ਪਹਿਲੇ ਵੀ ਕਈ ਵਾਰ ਆਲੀਆ ਆਪਣੇ ਪ੍ਰੇਮੀ ਸ਼ੇਨ ਨਾਲ ਪਿਆਰ ਭਰੀ ਤਸਵੀਰ ਸਾਂਝੀ ਕਰ ਚੁੱਕੀ ਹੈ।


author

Aarti dhillon

Content Editor

Related News