ਕੀ ‘ਆਰ. ਆਰ. ਆਰ.’ ਫ਼ਿਲਮ ਦੀ ਟੀਮ ਤੋਂ ਨਾਰਾਜ਼ ਹੈ ਆਲੀਆ ਭੱਟ, ਅਦਾਕਾਰਾ ਨੇ ਦੱਸੀ ਸੱਚਾਈ

03/31/2022 6:48:02 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਆਲੀਆ ਭੱਟ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ’ਚ ਧਮਾਲ ਮਚਾਉਣ ਤੋਂ ਬਾਅਦ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਦੀ 400 ਕਰੋੜ ਦੇ ਬਜਟ ’ਚ ਬਣੀ ਫ਼ਿਲਮ ‘ਆਰ. ਆਰ. ਆਰ.’ ’ਚ ਸੀਤਾ ਦੇ ਕਿਰਦਾਰ ਨਾਲ ਲੋਕਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ।

ਹਾਲਾਂਕਿ ਬੀਤੇ ਦਿਨੀਂ ਅਜਿਹੀ ਖ਼ਬਰ ਸੀ ਕਿ ਆਲੀਆ ਭੱਟ ਨੇ ਫ਼ਿਲਮ ’ਚ ਆਪਣਾ ਸੀਨ ਛੋਟਾ ਹੋਣ ਕਾਰਨ ਫ਼ਿਲਮ ਨਾਲ ਜੁੜੇ ਸਾਰੇ ਪੋਸਟ ਡਿਲੀਟ ਕਰ ਦਿੱਤੇ ਹਨ, ਨਾਲ ਹੀ ਉਸ ਨੇ ਰਾਜਾਮੌਲੀ ਨੂੰ ਅਨਫਾਲੋਅ ਵੀ ਕਰ ਦਿੱਤਾ ਹੈ ਪਰ ਕੁਝ ਸਮੇਂ ਬਾਅਦ ਹੀ ਆਲੀਆ ਨੇ ਰਾਜਾਮੌਲੀ ਨੂੰ ਮੁੜ ਫਾਲੋਅ ਕਰ ਲਿਆ ਸੀ। ਉਥੇ ਹੁਣ ਆਲੀਆ ਨੇ ਇਨ੍ਹਾਂ ਖ਼ਬਰਾਂ ’ਤੇ ਚੁੱਪੀ ਤੋੜਦਿਆਂ ਮੀਡੀਆ ਨੂੰ ਖ਼ਾਸ ਬੇਨਤੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿਲ ਸਮਿਥ ਵਲੋਂ ਥੱਪੜ ਮਾਰੇ ਜਾਣ ’ਤੇ ਕ੍ਰਿਸ ਰੌਕ ਨੇ ਤੋੜੀ ਚੁੱਪੀ, ਕਿਹਾ- ‘ਮੈਂ ਅਜੇ ਵੀ...’

ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਚ ਲੰਮਾ ਨੋਟ ਲਿਖਿਆ ਹੈ। ਆਲੀਆ ਲਿਖਦੀ ਹੈ, ‘ਅੱਜ ਉਂਝ ਹੀ ਮੇਰੇ ਕੰਨਾਂ ’ਚ ਸੁਣਨ ਨੂੰ ਆਇਆ ਕਿ ਮੈਂ ਆਪਣੀ ‘ਆਰ. ਆਰ. ਆਰ.’ ਪੋਸਟ ਨੂੰ ਸਪੱਸ਼ਟ ਰੂਪ ਨਾਲ ਹਟਾ ਦਿੱਤਾ ਕਿਉਂਕਿ ਮੈਂ ਟੀਮ ਤੋਂ ਪ੍ਰੇਸ਼ਾਨ ਹਾਂ। ਮੈਂ ਈਮਾਨਦਾਰੀ ਨਾਲ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇੰਸਟਾਗ੍ਰਾਮ ਗ੍ਰਿਡ ’ਤੇ ਆਪਣੀ ਸੋਚ ਦੇ ਆਧਾਰ ’ਤੇ ਧਾਰਨਾ ਨਾ ਬਣਾਓ, ਮੈਂ ਹਮੇਸ਼ਾ ਆਪਣੇ ਪੁਰਾਣੇ ਵੀਡੀਓ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਗ੍ਰਿਡ ਤੋਂ ਹਟਾ ਦਿੰਦੀ ਹਾਂ।’

ਆਲੀਆ ਨੇ ਅੱਗੇ ਲਿਖਿਆ, ‘ਮੈਂ ਆਪਣੇ ਅਕਾਊਂਟ ਨੂੰ ਘੱਟ ਅਸੰਗਠਿਤ ਦਿਖਾਉਣਾ ਪਸੰਦ ਕਰਦੀ ਹਾਂ। ਮੈਂ ਹਮੇਸ਼ਾ ਧੰਨਵਾਦੀ ਹਾਂ ਕਿ ਮੈਨੂੰ ‘ਆਰ. ਆਰ. ਆਰ.’ ਫ਼ਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਮੈਨੂੰ ਸੀਤਾ ਦਾ ਕਿਰਦਾਰ ਨਿਭਾਉਣਾ ਪਸੰਦ ਸੀ, ਮੈਨੂੰ ਐੱਸ. ਐੱਸ. ਰਾਜਾਮੌਲੀ ਵਲੋਂ ਨਿਰਦੇਸ਼ਿਤ ਕੀਤਾ ਜਾਣਾ ਪਸੰਦ ਸੀ, ਮੈਨੂੰ ਤਾਰਕ ਤੇ ਚਰਨ ਨਾਲ ਕੰਮ ਕਰਨਾ ਪਸੰਦ ਸੀ, ਮੈਨੂੰ ਇਸ ਫ਼ਿਲਮ ’ਚ ਆਪਣੇ ਤਜਰਬੇ ਬਾਰੇ ਹਰ ਇਕ ਚੀਜ਼ ਪਸੰਦ ਸੀ।’

PunjabKesari

ਆਲੀਆ ਨੇ ਅਖੀਰ ’ਚ ਲਿਖਿਆ, ‘ਸਿਰਫ ਇਹੀ ਕਾਰਨ ਹੈ ਕਿ ਮੈਂ ਇਸ ਨੂੰ ਸਪੱਸ਼ਟ ਕਰਨ ਲਈ ਪ੍ਰੇਸ਼ਾਨ ਹਾਂ ਕਿਉਂਕਿ ਰਾਜਾਮੌਲੀ ਸਰ ਤੇ ਟੀਮ ਨੇ ਇਸ ਖ਼ੂਬਸੂਰਤ ਫ਼ਿਲਮ ਨੂੰ ਸੁਰਜੀਤ ਕਰਨ ਲਈ ਸਾਲਾਂ ਦੀ ਕੋਸ਼ਿਸ਼ ਤੇ ਊਰਜਾ ਲਗਾਈ ਹੈ ਤੇ ਮੈਂ ਫ਼ਿਲਮ ਦੇ ਆਲੇ-ਦੁਆਲੇ ਕਿਸੇ ਵੀ ਗਲਤ ਸੂਚਨਾ ਤੇ ਤਜਰਬੇ ਨੂੰ ਸਲਾਈਡ ਕਰਨ ਤੋਂ ਇਨਕਾਰ ਕਰਦੀ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News