ਆਲੀਆ ਭੱਟ ਦੀ ਡੈਬਿਊ ਹਾਲੀਵੁੱਡ ਫ਼ਿਲਮ ਦੀ ਪਹਿਲੀ ਝਲਕ ਰਿਲੀਜ਼, ਐਕਸ਼ਨ ਮੋਡ ਨੇ ਜਿੱਤਿਆ ਲੋਕਾਂ ਦਾ ਦਿਲ

Sunday, Sep 25, 2022 - 12:15 PM (IST)

ਆਲੀਆ ਭੱਟ ਦੀ ਡੈਬਿਊ ਹਾਲੀਵੁੱਡ ਫ਼ਿਲਮ ਦੀ ਪਹਿਲੀ ਝਲਕ ਰਿਲੀਜ਼, ਐਕਸ਼ਨ ਮੋਡ ਨੇ ਜਿੱਤਿਆ ਲੋਕਾਂ ਦਾ ਦਿਲ

ਨਵੀਂ ਦਿੱਲੀ (ਬਿਊਰੋ)  : ਸਾਲ 2022 ਆਲੀਆ ਭੱਟ ਲਈ ਬਹੁਤ ਖ਼ਾਸ ਹੈ। ਇਨ੍ਹੀਂ ਦਿਨੀਂ ਉਹ ਬਾਕਸ ਆਫਿਸ 'ਤੇ ਆਪਣੀ ਫ਼ਿਲਮ 'ਬ੍ਰਹਮਾਸਤਰ' ਦੀ ਸ਼ਾਨਦਾਰ ਸਫ਼ਲਤਾ ਦਾ ਜਸ਼ਨ ਮਨਾ ਰਹੀ ਹੈ। ਹੁਣ ਆਲੀਆ ਭੱਟ ਦੀ ਹਾਲੀਵੁੱਡ ਡੈਬਿਊ ਫ਼ਿਲਮ 'ਹਾਰਟ ਆਫ ਸਟੋਨ' ਤੋਂ ਉਸ ਦੀ ਪਹਿਲੀ ਝਲਕ ਸਾਹਮਣੇ ਆਈ ਹੈ, ਜਿਸ 'ਚ ਅਦਾਕਾਰਾ ਗੈਲ ਗਡੋਟ ਅਤੇ ਜੈਮੀ ਡੋਰਨਨ ਨਾਲ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ।

ਆਲੀਆ ਦਾ ਖ਼ਾਸ ਕਿਰਦਾਰ
ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ 'ਹਾਰਟ ਆਫ ਸਟੋਨ' ਦੀ ਆਪਣੀ ਪਹਿਲੀ ਵੀਡੀਓ ਸ਼ੇਅਰ ਕੀਤੀ ਹੈ। ਇਸ ਫਰਸਟ ਲੁੱਕ 'ਚ ਜੈਮੀ ਡੋਰਨਨ ਨਾਲ ਆਲੀਆ ਭੱਟ ਵੀ ਅਹਿਮ ਭੂਮਿਕਾ 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਟੀਜ਼ਰ 'ਚ ਗਾਲ ਗਡੋਟ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ 'ਹਾਰਟ ਆਫ ਸਟੋਨ' ਇੱਕ ਵੱਡਾ ਪ੍ਰੋਜੈਕਟ ਹੈ ਅਤੇ ਇਹ ਸੁਪਰ ਗਰਾਊਂਡਡ, ਰਾਅ ਐਕਸ਼ਨ ਹੈ।

 
 
 
 
 
 
 
 
 
 
 
 
 
 
 
 

A post shared by Alia Bhatt 🤍☀️ (@aliaabhatt)

 

ਦਿਲਚਸਪ ਹੈ ਫ਼ਿਲਮ ਦੀ ਕਹਾਣੀ
ਇਸ ਦੇ ਨਾਲ ਹੀ ਹਾਰਟ ਆਫ ਸਟੋਨ ਦੇ ਇਸ ਪਹਿਲੇ ਲੁੱਕ 'ਚ ਜ਼ਬਰਦਸਤ ਐਕਸ਼ਨ ਦੇ ਨਾਲ ਕੁਝ ਪਰਦੇ ਦੇ ਪਿੱਛੇ ਦੇ ਦ੍ਰਿਸ਼ ਵੀ ਦਿਖਾਏ ਗਏ ਹਨ। ਉਹ ਸ਼ੇਅਰ ਕਰਦੀ ਹੈ, ਫ਼ਿਲਮ 'ਚ ਅਜਿਹੇ ਕਿਰਦਾਰ ਹਨ, ਜਿਨ੍ਹਾਂ ਨਾਲ ਤੁਸੀਂ ਆਪਣੇ-ਆਪ ਨੂੰ ਜੁੜੇ ਮਹਿਸੂਸ ਕਰੋਗੇ। ਨਾਲ ਹੀ ਫਰਸਟ ਲੁੱਕ ਵੀਡੀਓ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਸ ਫ਼ਿਲਮ 'ਚ ਆਲੀਆ ਭੱਟ ਕਿਆ ਧਵਨ ਦਾ ਕਿਰਦਾਰ ਨਿਭਾਅ ਰਹੀ ਹੈ। ਆਲੀਆ ਭੱਟ ਦੀ ਹਾਲੀਵੁੱਡ ਡੈਬਿਊ ਫ਼ਿਲਮ 'ਕੀ ਟੁਡਮ : ਏ ਨੈੱਟਫਲਿਕਸ ਗਲੋਬਲ ਫੈਨ ਈਵੈਂਟ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News