ਸਿੰਗਾਪੁਰ ਤੋਂ ਪਰਤੀ ਆਲੀਆ ਭੱਟ, ਮੁੰਬਈ ਏਅਰਪੋਰਟ ਤੋਂ ਤਸਵੀਰਾਂ ਆਈਆਂ ਸਾਹਮਣੇ

Tuesday, Oct 04, 2022 - 12:30 PM (IST)

ਸਿੰਗਾਪੁਰ ਤੋਂ ਪਰਤੀ ਆਲੀਆ ਭੱਟ, ਮੁੰਬਈ ਏਅਰਪੋਰਟ ਤੋਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਪ੍ਰੈਗਨੈਂਸੀ ’ਚ ਵੀ ਕਾਫ਼ੀ ਕੰਮ ਕਰ ਰਹੀ ਹੈ। ਜਿੱਥੇ ਕੁਝ ਦਿਨ ਪਹਿਲਾਂ ਆਲੀਆ ਨੇ ਆਪਣੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਬ੍ਰਹਮਾਸਤਰ’ ਦਾ ਜ਼ੋਰਦਾਰ ਪ੍ਰਮੋਸ਼ਨ ਕੀਤਾ ਸੀ। ਉਸੇ ਦਿਨ ਆਲੀਆ TIME 100 ਇਮਪੈਕਟ ਐਵਾਰਡ ਲਈ ਸਿੰਗਾਪੁਰ ਗਈ ਸੀ।

PunjabKesari

ਇਹ ਵੀ ਪੜ੍ਹੋ : ਦੁਬਈ ਰੈਸਟੋਰੈਂਟ ’ਚ ਕਪਿਲ ਸ਼ਰਮਾ ਹੋਏ ਪ੍ਰੈਂਕ ਦਾ ਸ਼ਿਕਾਰ, ਵੀਡੀਓ ਦੇਖ ਨਹੀਂ ਰੁੱਕੇਗਾ ਹਾਸਾ

ਇਸ ਦੌਰਾਨ ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਆਲੀਆ ਹੁਣ ਸਿੰਗਾਪੁਰ ਤੋਂ ਵਾਪਸ ਆ ਗਈ ਹੈ। ਸੋਮਵਾਰ ਨੂੰ ਅਦਾਕਾਰਾ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ।

PunjabKesari

ਇਸ ਦੌਰਾਨ ਆਲੀਆ ਨੇ ਕਰੀਮ ਕਲਰ ਦੇ ਕੁੱਰਤੇ ’ਚ ਨਜ਼ਰ ਆਈ ਅਤੇ ਕਾਫ਼ੀ ਥੱਕੀ ਹੋਈ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮੁੰਹ ’ਤੇ ਮਾਸਕ ਲਗਾਇਆ ਹੋਇਆ ਹੈ। 

PunjabKesari

ਆਲੀਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਆਲੀਆ ਰਣਬੀਰ ਸਿੰਘ ਦੇ ਨਾਲ ਕਰਨ  ਜੌਹਰ ਦੀ ‘ਰੌਕੀ ਐਂਡ ਰਾਣੀ ਕੀ ਪ੍ਰੇਮ ਕਹਾਣੀ’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਹਾਰਟ ਆਫ਼ ਸਟੋਨ’ ਦੇ ਨਾਲ ਗੈਲ ਗਡੋਟ ਅਤੇ ਜੈਮੀ ਡੋਰਨਨ ਨਾਲ ਹਾਲੀਵੁੱਡ ਫ਼ਿਲਮ ’ਚ ਡੇਬਿਊ ਕਰੇਗੀ।

PunjabKesari

ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਬੇਬੀ ਬੰਪ ਨੂੰ ਫ਼ਲਾਂਟ ਕਰਦੀ ਨਜ਼ਰ ਆਈ ਬਿਪਾਸ਼ਾ, ਪ੍ਰਸ਼ੰਸਕਾਂ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਇੰਨਾ ਹੀ ਨਹੀਂ ਆਲੀਆ ਕੋਲ ਫ਼ਰਹਾਨ ਅਖ਼ਤਰ ਅਤੇ ‘ਜੀ ਲੇ ਜ਼ਰਾ’ ਵੀ ਹੈ। ਇਸ ’ਚ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਕੈਟਰੀਨਾ ਕੈਫ਼ ਨਾਲ ਨਜ਼ਰ ਆਵੇਗੀ। 


author

Shivani Bassan

Content Editor

Related News