ਗੁਲਾਬੀ ਰੰਗ ਦੇ ਸ਼ਰਾਰਾ ਸੂਟ ’ਚ ਆਲੀਆ ਭੱਟ ਨੇ ਕੀਤੀ ‘ਬ੍ਰਹਮਾਸਤਰ’ ਦੀ ਪ੍ਰਮੋਸ਼ਨ, ਲੋਕਾਂ ਨੇ ਆਖੀ ਇਹ ਗੱਲ

Saturday, Sep 03, 2022 - 10:43 AM (IST)

ਗੁਲਾਬੀ ਰੰਗ ਦੇ ਸ਼ਰਾਰਾ ਸੂਟ ’ਚ ਆਲੀਆ ਭੱਟ ਨੇ ਕੀਤੀ ‘ਬ੍ਰਹਮਾਸਤਰ’ ਦੀ ਪ੍ਰਮੋਸ਼ਨ, ਲੋਕਾਂ ਨੇ ਆਖੀ ਇਹ ਗੱਲ

ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਆਲੀਆ ਭੱਟ ਜ਼ੋਰ-ਸ਼ੋਰ ਨਾਲ ਫ਼ਿਲਮ ‘ਬ੍ਰਹਮਾਸਤਰ’ ਦੀ ਪ੍ਰਮੋਸ਼ਨ ਕਰਨ ’ਚ ਰੁਝੇ ਹੋਏ ਹਨ। ਅਯਾਨ ਮੁਖਰਜੀ ਦੇ ਨਿਰਦੇਸ਼ਨ ’ਚ ਬਣੀ ਇਹ ਫ਼ਿਲਮ 9 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਵਿਚਾਲੇ ‘ਬ੍ਰਹਮਾਸਤਰ’ ਦੀ ਟੀਮ ਫ਼ਿਲਮ ਦੀ ਪ੍ਰਮੋਸ਼ਨ ਕਰਨ ਦੇ ਸਿਲਸਿਲੇ ’ਚ ਹੈਦਰਾਬਾਦ ਪਹੁੰਚੀ।

ਹੁਣ ਤਕ ਆਲੀਆ ਭੱਟ ਨੇ ਆਪਣੀਆਂ ਬਹੁਤ ਸਾਰੀਆਂ ਫ਼ਿਲਮਾਂ ਦੀ ਪ੍ਰਮੋਸ਼ਨ ਕੀਤੀ ਹੈ ਪਰ ‘ਬ੍ਰਹਮਾਸਤਰ’ ਦੀ ਪ੍ਰਮੋਸ਼ਨ ਉਸ ਦੇ ਪ੍ਰਸ਼ੰਸਕਾਂ ਲਈ ਬੇਹੱਦ ਖ਼ਾਸ ਰਹੀ। ਹੈਦਰਾਬਾਦ ’ਚ ਆਲੀਆ ਇਕ ਖ਼ਾਸ ਆਊਟਫਿੱਟ ’ਚ ਪਹੁੰਚੀ ਸੀ, ਜਿਸ ਨੂੰ ਦੇਖ ਕੇ ਕੁਝ ਦਾ ਦਿਲ ਖ਼ੁਸ਼ੀ ਨਾਲ ਭਰ ਗਿਆ, ਉਥੇ ਕਈ ਲੋਕ ਆਲੀਆ ਨੂੰ ਟਰੋਲ ਵੀ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

ਆਲੀਆ ਪ੍ਰੈਗਨੈਂਸੀ ’ਚ ਜਿਸ ਤਰ੍ਹਾਂ ਪ੍ਰਮੋਸ਼ਨ ’ਚ ਸਰਗਰਮ ਦਿਖ ਰਹੀ ਹੈ, ਉਹ ਬੇਹੱਦ ਕਾਬਿਲ-ਏ-ਤਾਰੀਫ਼ ਹੈ। ‘ਬ੍ਰਹਮਾਸਤਰ’ ਦੀ ਪ੍ਰਮੋਸ਼ਨ ਲਈ ਆਲੀਆ ਨੇ ਗੁਲਾਬੀ ਰੰਗ ਦਾ ਸ਼ਰਾਰਾ ਪਹਿਨਿਆ ਸੀ। ਗੁਲਾਬੀ ਰੰਗ ਦੇ ਦੇਸੀ ਆਊਟਫਿੱਟ ’ਚ ਆਲੀਆ ਬੇਹੱਦ ਖ਼ੂਬਸੂਰਤ ਨਜ਼ਰ ਆਈ। ਉਥੇ ਰਣਬੀਰ ਕਪੂਰ ਉਸ ਨੂੰ ਪ੍ਰੋਟੈਕਟ ਕਰਦੇ ਦੇਖੇ ਗਏ।

ਇਵੈਂਟ ’ਚ ਕਰਨ ਜੌਹਰ ਤੇ ਰਣਬੀਰ ਕਪੂਰ ਨੇ ਪੂਰਾ ਧਿਆਨ ਰੱਖਿਆ ਕਿ ਆਲੀਆ ਭੱਟ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਇਸ ਵਿਚਾਲੇ ਨੋਟਿਸ ਕਰਨ ਵਾਲੀ ਗੱਲ ਇਹ ਰਹੀ ਕਿ ਇਵੈਂਟ ’ਚ ਆਲੀਆ ਨੇ ਜੋ ਸ਼ਰਾਰਾ ਪਹਿਨਿਆ ਸੀ, ਉਸ ’ਤੇ ਉਸ ਨੇ ‘ਬੇਬੀ ਆਨ ਬੋਰਡ’ ਲਿਖਵਾਇਆ ਸੀ। ਵੀਡੀਓ ’ਚ ਆਲੀਆ ‘ਬੇਬੀ ਆਨ ਬੋਰਡ’ ਟੈਗਲਾਈਨ ਨੂੰ ਰੱਜ ਕੇ ਫਲਾਂਟ ਕਰਦੀ ਦਿਖੀ।

ਆਲੀਆ ਭੱਟ ਦਾ ਇਹ ਅੰਦਾਜ਼ ਕਈ ਲੋਕਾਂ ਨੂੰ ਪਸੰਦ ਆ ਰਿਹਾ ਹੈ। ਉਥੇ ਕਈ ਲੋਕ ਇਸ ’ਤੇ ਨਾਰਾਜ਼ਗੀ ਜਤਾ ਰਹੇ ਹਨ। ਵੀਡੀ ਦੇਖ ਕੇ ਪ੍ਰਸ਼ੰਸਕ ਆਲੀਆ ਤੇ ਰਣਬੀਰ ਦੀ ਕੈਮਿਸਟਰੀ ’ਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ। ‘ਬ੍ਰਹਮਾਸਤਰ’ ਦੀ ਪ੍ਰਮੋਸ਼ਨ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕ ਫ਼ਿਲਮ ਨੂੰ ਫਲਾਪ ਦੱਸ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News