ਆਲੀਆ ਭੱਟ ਨੇ ਸਹੇਲੀ ਦੇ ਵਿਆਹ ''ਚ ਪਾਇਆ ਖ਼ੂਬ ਭੰਗੜਾ, ਅੰਗਰੇਜ਼ੀ ਗੀਤਾਂ ''ਤੇ ਲਾਏ ਠੁਮਕੇ (ਵੀਡੀਓ)

Wednesday, Dec 22, 2021 - 04:20 PM (IST)

ਆਲੀਆ ਭੱਟ ਨੇ ਸਹੇਲੀ ਦੇ ਵਿਆਹ ''ਚ ਪਾਇਆ ਖ਼ੂਬ ਭੰਗੜਾ, ਅੰਗਰੇਜ਼ੀ ਗੀਤਾਂ ''ਤੇ ਲਾਏ ਠੁਮਕੇ (ਵੀਡੀਓ)

ਮੁੰਬਈ (ਬਿਊਰੋ) -  ਬਾਲੀਵੁੱਡ ਅਦਾਕਾਰਾ ਆਲੀਆ ਭੱਟ ਹਮੇਸ਼ਾ ਆਪਣੇ ਦੋਸਤਾਂ ਨਾਲ ਪਾਰਟੀ ਹੋਵੇ ਜਾਂ ਨਾਈਟ ਆਊਟ, ਉਹ ਦੋਸਤਾਂ ਨਾਲ ਹਸੀਨ ਆਨੰਦ ਲੈਣ ਦਾ ਪਲ ਨਹੀਂ ਛੱਡਦੀ। ਆਲੀਆ ਭੱਟ ਹਾਲ ਹੀ 'ਚ ਆਪਣੀ ਸਕੂਲੀ ਦੋਸਤ ਮੇਘਨਾ ਗੋਇਲ ਦੇ ਵਿਆਹ 'ਚ ਸ਼ਾਮਲ ਹੋਈ ਸੀ। ਇਸ ਵਿਆਹ 'ਚ ਉਸ ਨੇ ਆਪਣੇ ਦੋਸਤਾਂ ਨਾਲ ਖੂਬ ਇੰਜੁਆਏ ਕੀਤਾ। ਹਲਦੀ, ਮਹਿੰਦੀ, ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵਿਆਹ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਆਲੀਆ ਭੱਟ ਆਪਣੇ ਦੋਸਤਾਂ ਨਾਲ ਜਸਟਿਨ ਬੀਬਰ ਦੇ ਗੀਤ 'ਤੇ ਧਮਾਲ ਮਚਾ ਰਹੀ ਹੈ।

ਆਲੀਆ ਦਾ ਦੇਸੀ ਠੁਮਕੇ
ਆਲੀਆ ਭੱਟ ਸਿਲਵਰ ਸ਼ਿਮਰ ਆਊਟਫਿਟਸ ਨਾਲ ਸਿਲਵਰ ਜਿਊਲਰੀ 'ਚ ਨਜ਼ਰ ਆਈ। ਆਲੀਆ ਭੱਟ ਦੇ ਅੰਗਰੇਜ਼ੀ ਗੀਤਾਂ 'ਤੇ ਦੇਸੀ ਠੁਮਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਉਸ ਦੇ ਡਾਂਸ ਦੀ ਵੀਡੀਓ (Alia Dance Video) ਉਸ ਦੇ ਫੈਨ ਕਲੱਬ 'ਤੇ ਰੱਜ ਕੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। 

ਆਲੀਆ ਦਾ ਖੂਬਸੂਰਤ ਅੰਦਾਜ਼
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਆਲੀਆ ਭੱਟ ਨੇ ਸ਼ੁਰੂ 'ਚ ਆਪਣੇ ਵਾਲਾਂ ਨੂੰ ਪਿੱਛੇ ਬੰਨ੍ਹ ਲਿਆ ਸੀ ਪਰ ਜਦੋਂ ਉਹ ਡਾਂਸ ਕਰਦੀ ਹੈ ਤਾਂ ਉਹ ਉਨ੍ਹਾਂ ਨੂੰ ਖੋਲ੍ਹ ਦਿੰਦੀ ਹੈ। ਵੀਡੀਓ 'ਚ ਆਲੀਆ ਭੱਟ ਦਾ ਖ਼ੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਆਲੀਆ ਭੱਟ ਦੇ ਡਾਂਸ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਹ ਇਕ ਗਰੁੱਪ ਪਰਫਾਰਮੈਂਸ ਸੀ, ਜਿਸ 'ਚ ਉਹ ਜਸਟਿਨ ਬੀਵਰ ਦੇ ਗੀਤ 'ਪੀਚਸ ਐਂਡ ਬੇਬੀ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਆਲੀਆ ਭੱਟ ਨਾਲ ਉਸ ਦੀਆਂ ਸਹੇਲੀਆਂ ਵੀ ਨਜ਼ਰ ਆ ਰਹੀਆਂ ਹਨ। 

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਜਲਦ ਹੀ ਫ਼ਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਆਲੀਆ ਨਾਲ ਰਣਬੀਰ ਕਪੂਰ ਤੇ ਅਮਿਤਾਭ ਬੱਚਨ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 

PunjabKesari

PunjabKesari

PunjabKesari

PunjabKesari


author

sunita

Content Editor

Related News