ਹਸਪਤਾਲ ਤੋਂ ਡਿਸਚਾਰਜ ਹੋਈ ਆਲੀਆ ਭੱਟ, ਨੰਨ੍ਹੀ ਪਰੀ ਨੂੰ ਦੇਖਣ ਲਈ ਪ੍ਰਸ਼ੰਸਕ ਬੇਤਾਬ, ਦੇਖੋ ਪਹਿਲੀ ਝਲਕ

Thursday, Nov 10, 2022 - 10:28 AM (IST)

ਹਸਪਤਾਲ ਤੋਂ ਡਿਸਚਾਰਜ ਹੋਈ ਆਲੀਆ ਭੱਟ, ਨੰਨ੍ਹੀ ਪਰੀ ਨੂੰ ਦੇਖਣ ਲਈ ਪ੍ਰਸ਼ੰਸਕ ਬੇਤਾਬ, ਦੇਖੋ ਪਹਿਲੀ ਝਲਕ

ਮੁੰਬਈ (ਬਿਊਰੋ)– ਮਾਂ ਬਣੀ ਆਲੀਆ ਭੱਟ ਹਸਪਤਾਲ ਤੋਂ ਡਿਸਚਾਰਜ ਹੋ ਗਈ ਹੈ। ਰਣਬੀਰ ਤੇ ਆਲੀਆ ਆਪਣੀ ਨੰਨ੍ਹੀ ਪਰੀ ਨੂੰ ਲੈ ਕੇ ਆਪਣੇ ਘਰ ਲਈ ਨਿਕਲ ਚੁੱਕੇ ਹਨ। ਨੰਨ੍ਹੀ ਪਰੀ ਦੇ ਸੁਆਗਤ ਲਈ ਕਪੂਰ ਖ਼ਾਨਦਾਨ ’ਚ ਜ਼ੋਰਾਂ-ਸ਼ੋਰਾਂ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਹਰ ਕਿਸੇ ਲਈ ਇਹ ਪਲ ਬੇਹੱਦ ਖ਼ਾਸ ਹੈ।

PunjabKesari

ਹਸਪਤਾਲ ’ਚੋਂ ਨਿਕਲਦਿਆਂ ਰਣਬੀਰ ਤੇ ਆਲੀਆ ਦੀ ਕਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਬਲੈਕ ਕਲਰ ਦੀ ਰੇਂਜ ਰੋਵਰ ਕਾਰ ’ਚ ਰਣਬੀਰ ਤੇ ਆਲੀਆ ਆਪਣੀ ਨੰਨ੍ਹੀ ਪਰੀ ਨੂੰ ਲੈ ਕੇ ਹਸਪਤਾਲ ’ਚੋਂ ਨਿਕਲੇ ਹਨ।

PunjabKesari

ਆਲੀਆ ਤੇ ਉਸ ਦੀ ਨੰਨ੍ਹੀ ਪਰੀ ਦੀ ਪਹਿਲੀ ਝਲਕ ਪਾਉਣ ਲਈ ਬੇਕਰਾਰ ਪ੍ਰਸ਼ੰਸਕ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ। ਕਪੂਰ ਖ਼ਾਨਦਾਨ ਦੀ ਨੰਨ੍ਹੀ ਪਰੀ ਕਿਸ ਵਰਗੀ ਦਿਖਦੀ ਹੈ, ਇਹ ਜਾਣਨ ਲਈ ਹਰ ਕੋਈ ਉਤਸ਼ਾਹਿਤ ਹੈ।

PunjabKesari

ਕਪੂਰ ਖ਼ਾਨਦਾਨ ਦੀ ਨੰਨ੍ਹੀ ਪਰੀ ਦੇ ਦੀਦਾਰ ਤਾਂ ਪ੍ਰਸ਼ੰਸਕਾਂ ਨੂੰ ਅਜੇ ਨਹੀਂ ਹੋਏ ਪਰ ਆਲੀਆ ਭੱਟ ਦੀ ਡਿਲਿਵਰੀ ਤੋਂ ਬਾਅਦ ਪਹਿਲੀ ਝਲਕ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲੀ ਹੈ। ਕਾਰ ਦੇ ਸ਼ੀਸ਼ੇ ਤੋਂ ਬਾਹਰ ਦੇਖਦੀ ਆਲੀਆ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਆਲੀਆ ਬਲੈਕ ਆਊਟਫਿੱਟ ’ਚ ਨੋ ਮੇਕਅੱਪ ਲੁੱਕ ’ਚ ਨਜ਼ਰ ਆ ਰਹੀ ਹੈ। ਮਾਂ ਬਣਨ ਦੀ ਖ਼ੁਸ਼ੀ ਤੇ ਸਕੂਨ ਆਲੀਆ ਦੇ ਚਿਹਰੇ ’ਤੇ ਸਾਫ ਨਜ਼ਰ ਆ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News