ਆਲੀਆ ਨੇ ਕੀਤਾ ਰਣਬੀਰ ਦੀ ''ਐਨੀਮਲ'' ਦਾ ਪਹਿਲਾ ਰਿਵਿਊ, ਚਰਚਾ ''ਚ ਹੈ ਦਿੱਤੀ ਪ੍ਰਤੀਕਿਰਿਆ

Friday, Dec 01, 2023 - 02:23 PM (IST)

ਆਲੀਆ ਨੇ ਕੀਤਾ ਰਣਬੀਰ ਦੀ ''ਐਨੀਮਲ'' ਦਾ ਪਹਿਲਾ ਰਿਵਿਊ, ਚਰਚਾ ''ਚ ਹੈ ਦਿੱਤੀ ਪ੍ਰਤੀਕਿਰਿਆ

ਐਂਟਰਟੇਨਮੈਂਟ ਡੈਸਕ : ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ 'Animal' ਅੱਜ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਬੀਤੇ ਦਿਨੀਂ ਨਿਰਮਾਤਾਵਾਂ ਵਲੋਂ ਮੁੰਬਈ 'ਚ ਫ਼ਿਲਮ ਦੀ ਖ਼ਾਸ ਸਕ੍ਰੀਨਿੰਗ ਰੱਖੀ ਸੀ, ਜਿਸ ਫ਼ਿਲਮ ਦੀ ਸਟਾਰ ਕਾਸਟ ਰਣਬੀਰ ਕਪੂਰ, ਅਨਿਲ ਕਪੂਰ ਅਤੇ ਬੌਬੀ ਦਿਓਲ ਆਪਣੇ ਪਰਿਵਾਰਾਂ ਨਾਲ ਪਹੁੰਚੇ ਸਨ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਵੀ ਪਹੁੰਚੀਆਂ ਸਨ। ਫ਼ਿਲਮ ਦੇਖਣ ਤੋਂ ਬਾਅਦ ਅਦਾਕਾਰਾ ਆਲੀਆ ਭੱਟ ਅਤੇ ਨੀਤੂ ਕਪੂਰ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ।

ਆਲੀਆ ਭੱਟ ਤੇ ਨੀਤੂ ਕਪੂਰ ਨੇ ਆਖੀ ਇਹ ਗੱਲ
ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ ਐਕਸ਼ਨ ਕ੍ਰਾਈਮ ਥ੍ਰਿਲਰ ਫ਼ਿਲਮ 'ਐਨੀਮਲ' 'ਚ ਰਣਬੀਰ ਕਪੂਰ ਦਾ ਹਿੰਸਕ ਕਿਰਦਾਰ ਵੇਖਣ ਨੂੰ ਮਿਲ ਰਿਹਾ ਹੈ। ਅੱਜ ਇਹ ਫ਼ਿਲਮ ਵੱਡੇ ਪਰਦੇ 'ਤੇ ਰਿਲੀਜ਼ ਹੋਈ ਹੈ। ਥੀਏਟਰ ਤੋਂ ਬਾਹਰ ਨਿਕਲਦੇ ਸਮੇਂ ਆਲੀਆ ਭੱਟ ਨੂੰ ਮੀਡੀਆ ਨੇ ਘੇਰਾ ਪਾ ਲਿਆ। ਇਸ ਮਗਰੋਂ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਇਹ ਫ਼ਿਲਮ ਕਿਵੇਂ ਪਸੰਦ ਆਈ ਤਾਂ ਆਲੀਆ ਨੇ ਸਭ ਤੋਂ ਪਹਿਲਾਂ ਇੱਕ ਵੱਡੀ ਮੁਸਕੁਰਾਹਟ ਦਿੱਤੀ ਅਤੇ ਕਿਹਾ- ਬਹੁਤ ਵਧੀਆ। ਇਸ ਤੋਂ ਬਾਅਦ ਅਦਾਕਾਰਾ ਨੇ ਫਿਰ 'ਡੇਂਜਰਸ' ਕਿਹਾ। ਮਾਂ ਨੀਤੂ ਕਪੂਰ ਨੇ ਹੱਸਦੇ ਹੋਅ Thumb ਦਿਖਾਇਆ।

ਆਲੀਆ ਦੀ ਟੀ-ਸ਼ਰਟ ਨੇ ਆਕਰਸ਼ਿਤ ਕੀਤੇ ਲੋਕ
ਆਲੀਆ ਭੱਟ ਆਪਣੇ ਖ਼ਾਸ ਦਿਨ 'ਤੇ ਆਪਣੇ ਪਤੀ ਰਣਬੀਰ ਕਪੂਰ ਦਾ ਸਮਰਥਨ ਕਰਦੀ ਦਿਸੀ। ਉਹ ਬਹੁਤ ਹੀ ਸਟਾਈਲਿਸ਼ ਅੰਦਾਜ਼ 'ਚ ਸਕ੍ਰੀਨਿੰਗ 'ਤੇ ਪਹੁੰਚੀ। ਇਸ ਦੌਰਾਨ ਉਸ ਨੇ ਕਾਲੀ ਪੈਂਟ ਅਤੇ ਬਲੈਕ ਬਲੇਜ਼ਰ ਪਾਇਆ ਹੋਇਆ ਸੀ। ਇਸ ਦੇ ਨਾਲ ਹੀ ਆਲੀਆ ਦੁਆਰਾ ਪਹਿਨੀ ਗਈ ਟੀ-ਸ਼ਰਟ 'ਤੇ ਰਣਬੀਰ ਦੀ ਜਾਨਵਰਾਂ ਨਾਲ ਜੁੜੀ ਤਸਵੀਰ ਵੀ ਸੀ। ਉਸ ਦੀ ਇਸ ਟੀ-ਸ਼ਰਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

 ਬਦਲੇ ਦੀ ਅੱਗ ’ਚ ਰਣਬੀਰ ਉਤਰਦਾ ਹੈ ਖੂਨੀ ਖੇਡ ’ਚ
'ਐਨੀਮਲ' ਇੱਕ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜਿਸ 'ਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ 'ਚ ਹਨ। ਇਸ ਫ਼ਿਲਮ ਨਾਲ ਰਣਬੀਰ ਕਪੂਰ ਪਹਿਲੀ ਵਾਰ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆ ਰਹੇ ਹਨ।  ਫ਼ਿਲਮ 'ਚ ਬਾਪ-ਬੇਟੇ ਦਾ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਕਾਫੀ ਵੱਖਰਾ ਤੇ ਗੂੜ੍ਹਾ ਹੁੰਦਾ ਹੈ। ਇੰਨਾ ਗੂੜ੍ਹਾ ਕਿ ਰਣਬੀਰ ਆਪਣੇ ਪਿਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਬਦਲੇ ਦੀ ਅੱਗ ’ਚ ਉਹ ਅਜਿਹੀ ਖੂਨੀ ਖੇਡ ’ਚ ਉਤਰਦੇ ਹਨ, ਜਿੱਥੇ ਹਰ ਪਾਸੇ ਸਿਰਫ ਤੇ ਸਿਰਫ ਮਾਰ-ਧਾੜ ਅਤੇ ਡਰ ਹੁੰਦਾ ਹੈ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News