ਅਲੀ ਗੋਨੀ ਆਪਣੇ ਪਰਿਵਾਰ ਨਾਲ ਇੰਝ ਮਨਾਉਣਗੇ ਈਦ

Friday, May 14, 2021 - 03:12 PM (IST)

ਅਲੀ ਗੋਨੀ ਆਪਣੇ ਪਰਿਵਾਰ ਨਾਲ ਇੰਝ ਮਨਾਉਣਗੇ ਈਦ

ਮੁੰਬਈ : ਬਿਗ ਬੌਸ ’ਚ ਆਪਣੇ ਵੱਖਰੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾ ਚੁੱਕੇ ਅਲੀ ਗੋਨੀ ਇਨੀਂ ਦਿਨੀਂ ਜੈਸਮੀਨ ਭਸੀਮ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਚਰਚਾ ’ਚ ਹਨ। ਦੋਵੇਂ ਹਮੇਸ਼ਾ ਇਕ-ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ। ਅੱਜ ਪੂਰੇ ਦੇਸ਼ ’ਚ ਈਦ ਦੀ ਧੂਮ ਹੈ ਅਤੇ ਦੱਸ ਦੇਈਏ ਕਿ ਇਸ ਸਾਲ ਅਲੀ ਘਰ ’ਚ ਹੀ ਈਦ ਮਨਾਉਣ ਵਾਲੇ ਹਨ। ਹਾਲ ਹੀ ’ਚ ਦਿੱਤੇ ਇਕ ਇੰਟਰਵਿਊ ’ਚ ਅਲੀ ਨੇ ਈਦ ਦੇ ਕੁਝ ਖ਼ਾਸ ਪਲਾਨ ਦਾ ਖੁਲਾਸਾ ਕੀਤਾ ਹੈ। 
ਮੈਂ ਅੱਲਾ ਦਾ ਸ਼ੁੱਕਰਗੁਜ਼ਾਰ ਹਾਂ-ਅਲੀ
ਆਪਣੇ ਇੰਟਰਵਿਊ ’ਚ ਅਲੀ ਨੇ ਦੱਸਿਆ ਕਿ ਇਹ ਈਦ ਸਾਡੇ ਲਈ ਬਹੁਤ ਖ਼ਾਸ ਹੈ ਅਤੇ ਹੁਣ ਤੱਕ ਦੀ ਸਭ ਤੋਂ ਚੰਗੀ ਈਦ ਹੋਵੇਗੀ ਕਿਉਂਕਿ ਉਨ੍ਹਾਂ ਦੇ ਪਰਿਵਾਰ ਨੇ ਕੋਵਿਡ-19 ਨਾਲ ਲੜਾਈ ਲੜੀ ਅਤੇ ਹੁਣ ਉਹ ਸਾਰੇ ਠੀਕ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਅੱਲਾਹ ਦਾ ਸ਼ੁੱਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੇਰੇ ਪਰਿਵਾਰ ਨੂੰ ਇਹ ਤਾਕਤ ਦਿੱਤੀ। 


ਇਸ ਵਾਰ ਕੋਈ ਮਹਿਮਾਨ ਨਹੀਂ ਆਵੇਗਾ 
ਅਲੀ ਨੇ ਅੱਗੇ ਦੱਸਿਆ ਕਿ ਇਸ ਸਾਲ ਈਦ ਉਹ ਘਰ ’ਚ ਰਹਿ ਕੇ ਆਪਣੇ ਪਰਿਵਾਰ ਨਾਲ ਹੀ ਮਨਾਉਣ ਵਾਲੇ ਹਨ ਅਤੇ ਇਸ ਵਾਰ ਉਹ ਕਿਸੇ ਮਹਿਮਾਨ ਨੂੰ ਨਹੀਂ ਬੁਲਾਉਣਗੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਮੈਂ ਫਿਰ ਤੋਂ ਆਪਣੇ ਪਰਿਵਾਰ ਲਈ ਕੋਈ ਖ਼ਤਰਾ ਪੈਦਾ ਨਹੀਂ ਕਰਨਾ ਚਾਹੁੰਦਾ।
ਈਦ ’ਤੇ ਅਲੀ ਦੇਖਣਗੇ ‘ਰਾਧੇ’
ਉੱਧਰ ਅਲੀ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਈਦ ’ਤੇ ਫ਼ਿਲਮ ‘ਰਾਧੇ’ ਦੇਖਣ ਵਾਲੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ ਮੈਂ ‘ਰਾਧੇ’ ਜ਼ਰੂਰ ਦੇਖਾਂਗਾ। ਮੈਨੂੰ ਕਈ ਦਿਨਾਂ ਤੋਂ ਇਸ ਦੀ ਉਡੀਕ ਸੀ। ਇੰਟਰਵਿਊ ਦੇ ਆਖੀਰ ’ਚ ਅਲੀ ਨੇ ਆਪਣੇ ਪ੍ਰਸ਼ੰਸਕ ਨੂੰ ਅਪੀਲ ਕੀਤੀ ਕਿ ਉਹ ਜਿਥੇ ਹਨ ਉਥੇ ਰਹਿਣ ਅਤੇ ਬਾਹਰ ਨਾ ਜਾਣ’। 


author

Aarti dhillon

Content Editor

Related News