UP ਤੋਂ ਪਰਤ ਰਹੇ ਪੰਜਾਬੀ ਪਰਿਵਾਰ ਨਾਲ ਵੱਡਾ ਹਾਦਸਾ, 3 ਲੋਕਾਂ ਦੀ ਥਾਈਂ ਮੌਤ, ਵਿੱਛੇ ਸੱਥਰ

Thursday, Jul 16, 2026 - 01:41 PM (IST)

UP ਤੋਂ ਪਰਤ ਰਹੇ ਪੰਜਾਬੀ ਪਰਿਵਾਰ ਨਾਲ ਵੱਡਾ ਹਾਦਸਾ, 3 ਲੋਕਾਂ ਦੀ ਥਾਈਂ ਮੌਤ, ਵਿੱਛੇ ਸੱਥਰ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਲੋਕਾਂ ਨੂੰ ਉਸ ਸਮੇਂ ਦੁਖਦਾਈ ਖ਼ਬਰ ਮਿਲੀ, ਜਦੋਂ ਯੂ. ਪੀ. ਤੋਂ ਪਰਤ ਰਹੇ ਇੱਥੋਂ ਦੇ ਪਰਿਵਾਰ ਨਾਲ ਵੱਡਾ ਸੜਕ ਹਾਦਸਾ ਵਾਪਰ ਗਿਆ। ਇਸ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਾਛੀਵਾੜਾ ਦੇ ਆੜ੍ਹਤੀ ਅਤੇ ਸ਼ੈਲਰ ਮਾਲਕ ਸੰਤੋਖ ਸਿੰਘ ਬਾਜਵਾ (65) ਵਾਸੀ ਪਿੰਡ ਇਰਾਕ, ਹਰਜੀਤ ਸਿੰਘ (60) ਵਾਸੀ ਹਾਦੀਵਾਲ ਅਤੇ ਭੁਪਿੰਦਰ ਕੌਰ ਦੀ ਮੌਤ ਹੋ ਗਈ। ਹਾਦਸੇ 'ਚ ਆੜ੍ਹਤੀ ਮੁਕੰਦ ਸਿੰਘ ਬੈਨੀਪਾਲ ਅਤੇ ਲਾਡੀ ਸਿੰਘ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕੰਦ ਸਿੰਘ ਬੈਨੀਪਾਲ ਲਖੀਮਪੁਰ ਖੇਰੀ (ਯੂ.ਪੀ.) ਵਿਖੇ ਖੇਤੀਬਾੜੀ ਕਰਦੇ ਹਨ, ਜਿਨ੍ਹਾਂ ਦ ਕਾਰੋਬਾਰ ਮਾਛੀਵਾੜਾ ਵਿਖੇ ਵੀ ਹੈ। ਆੜ੍ਹਤੀ ਸੰਤੋਖ ਸਿੰਘ ਬਾਜਵਾ ਅਤੇ ਹਰਜੀਤ ਸਿੰਘ ਹਾਦੀਵਾਲ ਵੀ ਇਨ੍ਹਾਂ ਦੇ ਰਿਸ਼ਤੇਦਾਰ ਹਨ, ਜੋ ਕਿ ਯੂ. ਪੀ. ਵਿਖੇ ਇਨ੍ਹਾਂ ਨੂੰ ਮਿਲਣ ਲਈ ਗਏ ਸਨ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡਾ ਅਲਰਟ, ਦੁਪਹਿਰ 3 ਵਜੇ ਤੱਕ ਇਨ੍ਹਾਂ ਰੂਟਾਂ 'ਤੇ ਨਾ ਕਰੋ ਸਫ਼ਰ, ਪੜ੍ਹੋ ਐਡਵਾਈਜ਼ਰੀ

ਅੱਜ ਜਦੋਂ ਮੁਕੰਦ ਸਿੰਘ ਬੈਨੀਪਾਲ ਆਪਣੇ ਸਮੇਤ ਇਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਸਕਾਰਪਿਓ ਗੱਡੀ ਰਾਹੀਂ ਯੂ. ਪੀ. ਤੋਂ ਮਾਛੀਵਾੜਾ ਆ ਰਹੇ ਸਨ ਤਾਂ ਰਸਤੇ 'ਚ ਸਵੇਰੇ 7.30 ਵਜੇ ਬਰੇਲੀ ਸ਼ਹਿਰ ਨੇੜੇ ਨਿਰਮਾਣ ਅਧੀਨ ਹਾਈਵੇ ਤੋ ਲੰਘਦਿਆਂ ਕੈਂਟਰ ਨਾਲ ਸਿੱਧੀ ਟੱਕਰ ਹੋ ਗਈ। ਇਹ ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਆੜ੍ਹਤੀ ਸੰਤੋਖ ਸਿੰਘ, ਭੁਪਿੰਦਰ ਕੌਰ ਅਤੇ ਹਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮੁਕੰਦ ਸਿੰਘ ਅਤੇ ਉਨ੍ਹਾਂ ਦਾ ਭਾਣਜਾ ਲਾਡੀ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਬਰੇਲੀ ਦੇ ਨਵਾਬਗੰਜ ਥਾਣਾ ਦੀ ਪੁਲਸ ਵਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਤਿੰਨੋਂ ਹੀ ਆਪਸ 'ਚ ਰਿਸ਼ਤੇਦਾਰ ਹਨ ਅਤੇ ਜਦੋਂ ਉਨ੍ਹਾਂ ਦੀ ਮੌਤ ਦੀ ਸੂਚਨਾ ਘਰ 'ਚ ਪਹੁੰਚੀ ਤਾਂ ਮਾਹੌਲ ਬਹੁਤ ਹੀ ਗ਼ਮਗੀਨ ਹੋ ਗਿਆ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇਹਾਂ ਮਾਛੀਵਾੜਾ ਵਿਖੇ ਲਿਆਂਦੀਆਂ ਜਾਣਗੀਆਂ, ਜਿੱਥੇ ਅੰਤਿਮ ਸਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ 14 ਪਿੰਡਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਗਾਇਬ! ਰੁਕ ਗਿਆ ਇਹ ਵੱਡਾ ਪ੍ਰਾਜੈਕਟ

ਆੜ੍ਹਤੀ ਐਸ਼ੋਸੀਏਸ਼ਨ ਤੇ ਸ਼ੈਲਰ ਐਸੋਸ਼ੀਏਸ਼ਨ ਵਲੋਂ ਦੁੱਖ ਦਾ ਪ੍ਰਗਟਾਵਾ
ਇਸ ਹਾਦਸੇ 'ਚ ਆੜ੍ਹਤੀ ਸੰਤੋਖ ਸਿੰਘ ਬਾਜਵਾ, ਆੜ੍ਹਤੀ ਮੁਕੰਦ ਸਿੰਘ ਬੈਨੀਪਾਲ ਦੀ ਪਤਨੀ ਭੁਪਿੰਦਰ ਕੌਰ ਦੀ ਮੌਤ ’ਤੇ ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋਸ਼ੀਏਸ਼ਨ ਅਤੇ ਸ਼ੈਲਰ ਐਸੋਸ਼ੀਏਸ਼ਨ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਸਵ. ਸੰਤੋਖ ਸਿੰਘ ਬਾਜਵਾ ਬਹੁਤ ਹੀ ਨੇਕਦਿਲ ਤੇ ਮਿਲਣਸਾਰ ਵਿਅਕਤੀ ਸਨ, ਜਿਨ੍ਹਾਂ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ, ਉੱਥੇ ਇਲਾਕੇ 'ਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਸ਼ੈਲਰ ਐਸੋਸ਼ੀਏਸ਼ਨ ਦੇ ਪ੍ਰਧਾਨ ਅਸ਼ੋਕ ਸੂਦ ਅਤੇ ਚੇਅਰਮੈਨ ਹੁਸਨ ਲਾਲ ਮੜਕਨ ਨੇ ਵੀ ਇਸ ਸੜਕ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਅੱਜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਆੜ੍ਹਤੀ ਤੇ ਸ਼ੈਲਰ ਮਾਲਕ ਵੀ ਪੁੱਜੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News