ਅਲੀ ਗੋਨੀ ਦੀ ਭੈਣ ਨੂੰ ਲੋਕਾਂ ਨੇ ਕੱਢੀਆਂ ਗਾਲ੍ਹਾਂ, ਗੁੱਸੇ ’ਚ ਅਦਾਕਾਰ ਨੇ ਲਿਆ ਵੱਡਾ ਫ਼ੈਸਲਾ

Tuesday, Jul 13, 2021 - 09:43 AM (IST)

ਅਲੀ ਗੋਨੀ ਦੀ ਭੈਣ ਨੂੰ ਲੋਕਾਂ ਨੇ ਕੱਢੀਆਂ ਗਾਲ੍ਹਾਂ, ਗੁੱਸੇ ’ਚ ਅਦਾਕਾਰ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ (ਬਿਊਰੋ) : ਟੀ. ਵੀ. ਅਦਾਕਾਰ ਅਲੀ ਗੋਨੀ ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਹਨ। ‘ਬਿੱਗ ਬੌਸ’ ਤੋਂ ਬਾਅਦ ਅਲੀ ਕਿਸੇ ਨਾ ਕਿਸੇ ਵਜ੍ਹਾ ਨਾਲ ਖ਼ਬਰਾਂ ’ਚ ਛਾਏ ਰਹਿੰਦੇ ਹਨ। ਅਲੀ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ ਪਰ ਹਾਲ ਹੀ ’ਚ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਤੋਂ ਬਰੇਕ ਲੈ ਲਿਆ ਹੈ। ਇਸ ਗੱਲ ਦੀ ਜਾਣਕਾਰੀ ਅਲੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਦਿੱਤੀ ਹੈ ਕਿ ਉਹ ਕੁਝ ਸਮੇਂ ਲਈ ਟਵਿੱਟਰ ਤੋਂ ਬਰੇਕ ਲੈ ਰਹੇ ਹਨ। ਅਲੀ ਨੇ ਇਹ ਬਰੇਕ ਗੁੱਸੇ ’ਚ ਲਿਆ ਹੈ। ਅਦਾਕਾਰ ਨੇ ਟਵੀਟ ਕਰ ਕੇ ਦੱਸਿਆ ਕਿ ਕੁਝ ਲੋਕ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਪਰਿਵਾਰ ਤੇ ਭੈਣ ਨੂੰ ਗਾਲ੍ਹਾਂ ਦੇ ਰਹੇ ਹਨ ਤੇ ਇਹ ਗੱਲ ਉਨ੍ਹਾਂ ਸਹਿਣ ਨਹੀਂ ਹੋ ਰਹੀ ਹੈ ਇਸ ਲਈ ਉਹ ਟਵਿੱਟਰ ਛੱਡ ਰਹੇ ਹਨ।

ਆਪਣੇ ਪਹਿਲੇ ਟਵੀਟ ’ਚ ਅਦਾਕਾਰ ਨੇ ਲਿਖਿਆ, ‘ਕੁਝ ਅਕਾਊਂਟ ਦੇਖੇ ਜੋ ਮੇਰੀ ਭੈਣ ਨੂੰ ਗਾਲ੍ਹਾਂ ਕੱਢ ਰਹੇ ਹਨ ਤੇ ਉਸ ਨੂੰ ਲੈ ਕੇ ਨੈਗੇਟਿਵ ਗੱਲਾਂ ਬੋਲ ਰਹੇ ਹਨ। ਮੈਂ ਚੀਜਾਂ ਨੂੰ ਨਜ਼ਰਅੰਦਾਜ਼ ਕਰਦਾ ਰਹਿੰਦਾ ਹਾਂ ਪਰ ਇਹ ਕੁਝ ਅਜਿਹਾ ਹੈ, ਜਿਸ ਨੇ ਮੈਂ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਮੇਰੇ ਪਰਿਵਾਰ ਨੂੰ ਇੱਥੇ ਖਿੱਚਣ ਦੀ ਹਿੰਮਤ ਨਾ ਕਰਨਾ। ਮੈਂ ਅਜੇ ਬਹੁਤ ਗੱਸੇ ’ਚ ਹਾਂ ਤੇ ਆਪਣੇ ਅਕਾਊਂਟ ਨੂੰ ਬੰਦ ਕਰ ਸਕਦਾ ਹਾਂ।’ ਇਸ ਟਵੀਟ ਤੋਂ ਬਾਅਦ ਅਲੀ ਨੇ ਆਪਣਾ ਟਵਿੱਟਰ ਅਕਾਊਂਟ ਡਿਲੀਟ ਤਾਂ ਨਹੀਂ ਕੀਤਾ ਪਰ ਦੂਰੀ ਜ਼ਰੂਰ ਬਣਾ ਲਈ। ਅਗਲੇ ਟਵੀਟ ’ਚ ਅਲੀ ਨੇ ਲਿਖਿਆ ‘ਕੁਝ ਸਮੇਂ ਲਈ ਟਵਿੱਟਰ ਛੱਡ ਰਿਹਾ ਹਾਂ। ਮੇਰਾ ਲੋਕਾਂ ਨੂੰ ਬਹੁਤ ਸਾਰਾ ਪਿਆਰ।’

ਦੱਸਣਯੋਗ ਹੈ ਕਿ ਅਲੀ ਗੋਨੀ ਤੇ ਜੈਸਮੀਨ ਭਸੀਨ ਦੋਵੇਂ ਰਿਲੇਸ਼ਨਸ਼ਿਪ ’ਚ ਹਨ। ਆਏ ਦਿਨ ਦੋਵੇਂ ਹੀ ਇਕ-ਦੂਜੇ ਨਾਲ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। 

ਨੋਟ - ਅਲੀ ਗੋਨੀ ਦੇ ਇਸ ਫ਼ੈਸਲੇ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News