ਅਲੀ ਫਜ਼ਲ ਤੇ ਰਿਚਾ ਚੱਢਾ ਨੇ ਕੀ ਕਰਵਾ ਲਿਆ ਹੈ ਚੁੱਪ-ਚੁਪੀਤੇ ਵਿਆਹ, ਪ੍ਰਸ਼ੰਸਕ ਨਵੀਂ ਪੋਸਟ ਤੋਂ ਲਾ ਰਹੇ ਨੇ ਅੰਦਾਜ਼ਾ

Thursday, Jul 01, 2021 - 04:12 PM (IST)

ਅਲੀ ਫਜ਼ਲ ਤੇ ਰਿਚਾ ਚੱਢਾ ਨੇ ਕੀ ਕਰਵਾ ਲਿਆ ਹੈ ਚੁੱਪ-ਚੁਪੀਤੇ ਵਿਆਹ, ਪ੍ਰਸ਼ੰਸਕ ਨਵੀਂ ਪੋਸਟ ਤੋਂ ਲਾ ਰਹੇ ਨੇ ਅੰਦਾਜ਼ਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਲੀ ਫਜ਼ਲ ਤੇ ਰਿਚਾ ਚੱਢਾ ਪਿਛਲੇ ਸਾਲ ਅਪ੍ਰੈਲ ’ਚ ਵਿਆਹ ਕਰਵਾਉਣ ਵਾਲੇ ਸਨ ਪਰ ਕੋਰੋਨਾ ਵਾਇਰਸ ਤੇ ਤਾਲਾਬੰਦੀ ਕਾਰਨ ਇਨ੍ਹਾਂ ਨੇ ਆਪਣਾ ਵਿਆਹ ਅੱਗੇ ਕਰ ਦਿੱਤਾ ਸੀ। ਦੋਵੇਂ ਹਮੇਸ਼ਾ ਹੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ, ਇਕ-ਦੂਜੇ ਨਾਲ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਅਕਸਰ ਦੋਵੇਂ ਵਿਆਹ ਨਾਲ ਜੁੜੀ ਪੋਸਟ ਲਿਖਦੇ ਹਨ। ਹਾਲਾਂਕਿ ਕੋਈ ਵੀ ਸਾਫ ਤੌਰ ’ਤੇ ਇਹ ਨਹੀਂ ਕਹਿੰਦਾ ਹੈ ਪਰ ਪ੍ਰਸ਼ੰਸਕਾਂ ਨੂੰ ਵਿਆਹ ਬਾਰੇ ਅਪਡੇਟ ਜ਼ਰੂਰ ਦਿੰਦੇ ਰਹਿੰਦੇ ਹਨ।

ਹੁਣ ਅਲੀ ਫਜ਼ਲ ਨੇ ਵਿਆਹ ਦੀ ਗੱਲ ਨੂੰ ਇਕ ਵਾਰ ਮੁੜ ਚੁੱਕਿਆ ਹੈ। ਉਨ੍ਹਾਂ ਨੇ ਰਿਚਾ ਚੱਢਾ ਨਾਲ ਖ਼ੁਦ ਦੀ ਇਕ ਤਸਵੀਰ ਸਾਂਝੀ ਕਰਦਿਆਂ ਲੰਮੀ-ਚੌੜੀ ਪੋਸਟ ਲਿਖੀ ਹੈ। ਇਸ ਪੋਸਟ ’ਚ ਅਦਾਕਾਰ ਨੇ ਕਿਹਾ ਹੈ ਕਿ ਰਿਚਾ ਤੁਸੀਂ ਸਿਰਫ ਮੇਰੀ ਬੇਗਮ ਹੋ। ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕਿ ਕਿਤੇ ਦੋਵਾਂ ਨੇ ਚੁੱਪ-ਚੁਪੀਤੇ ਵਿਆਹ ਤਾਂ ਨਹੀਂ ਕਰਵਾ ਲਿਆ ਹੈ?

 
 
 
 
 
 
 
 
 
 
 
 
 
 
 
 

A post shared by ali fazal (@alifazal9)

ਤਸਵੀਰ ਸਾਂਝੀ ਕਰਦਿਆਂ ਅਲੀ ਨੇ ਲਿਖਿਆ, ‘ਸਭ ਤੋਂ ਸੈਕਸੀਐਸਟ ਲੜਕੀ, ਜਿਸ ਨੂੰ ਮੈਂ ਜਾਣਦਾ ਹਾਂ ਤੇ ਹਾਂ ਮੈਨੂੰ ਇਹ ਗੱਲ ਕਹਿਣੀ ਪਵੇਗੀ ਕਿ ਤੁਸੀਂ ਸਿਰਫ ਮੇਰੀ ਹੋ।’ ਇਸ ਦੇ ਅੱਗੇ ਅਲੀ ਨੇ ਮਜ਼ਾਕੀਆ ਅੰਦਾਜ਼ ’ਚ ਲਿਖਿਆ, ‘ਟੈਲੀਫੋਨ ਉਠਾ ਲਓ ਬੇਗਮ। ਉਸੇ ’ਤੇ ਹੈ ਕਿ ਫੋਨ ਉੱਠ ਜਾ ਸਿਮ ਸਿਮਾ ਸਿਮ ਫੋਨ।’ ਅਲੀ ਨੇ ਇਸ ਪੋਸਟ ’ਚ ਰਿਚਾ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ।

ਅਲੀ ਫਜ਼ਲ ਦੀ ਇਸ ਪੋਸਟ ਨਾਲ ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਰਿਚਾ ਚੱਢਾ ਨਾਲ ਅਦਾਕਾਰ ਨੇ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਸੀਕ੍ਰੇਟ ਵਿਆਹ ਕਰਵਾਇਆ ਹੈ ਤੇ ਕਿਸੇ ਨੂੰ ਦੱਸਿਆ ਵੀ ਨਹੀਂ ਹੈ। ਅਲੀ ਦੀ ਪੋਸਟ ਤੋਂ ਸਾਫ ਤੌਰ ’ਤੇ ਲੱਗ ਰਿਹਾ ਹੈ ਕਿ ਉਹ ਆਪਣੀ ਲੇਡੀ ਲਵ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਨ੍ਹਾਂ ਨੂੰ ਫੋਨ ਉਠਾਉਣ ਲਈ ਕਹਿ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News