ਨਾ ‘ਡਾਂਸ’ ਜਾਣਦੀ ਸੀ, ਨਾ ‘ਹਿੰਦੀ’ ਬੋਲ ਸਕਦੀ ਸੀ: ਅਲਾਇਆ ਐੱਫ਼

Monday, Sep 26, 2022 - 05:44 PM (IST)

ਨਾ ‘ਡਾਂਸ’ ਜਾਣਦੀ ਸੀ, ਨਾ ‘ਹਿੰਦੀ’ ਬੋਲ ਸਕਦੀ ਸੀ: ਅਲਾਇਆ ਐੱਫ਼

ਬਾਲੀਵੁੱਡ ਡੈਸਕ- ਅਲਾਇਆ ਐੱਫ. ਨੂੰ ਆਪਣੀ ਅਗਲੀ ਫ਼ਿਲਮ ‘ਫ੍ਰੇਡੀ’ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਜਿਸ ’ਚ ਉਹ ਕਾਰਤਿਕ ਆਰਿਅਨ ਦੇ ਨਾਲ ਨਜ਼ਰ ਆਵੇਗੀ। ਹਾਲ ਹੀ ’ਚ ਅਦਾਕਾਰਾ ਨੇ ਉਨ੍ਹਾਂ ਦਿਨਾਂ ਦੇ ਬਾਰੇ ਵਿਚ ਗੱਲ ਕੀਤੀ ਜਦੋਂ ਉਸਦੀ ਜ਼ਿੰਦਗੀ ਵਿਚ ‘ਚੀਜ਼ਾਂ ਬਹੁਤ ਚੰਗੀਆਂ ਨਹੀਂ ਚੱਲ ਰਹੀਆਂ ਸਨ। ਪੂਜਾ ਬੇਦੀ ਦੀ ਇਸ ਧੀ ਨੇ ਸਾਲ 2020 ’ਚ ਸੈਫ਼ ਅਲੀ ਖ਼ਾਨ-ਸਟਾਰਰ ‘ਜਵਾਨੀ ਜਾਨੇਮਨ’ ਦੇ ਨਾਲ ਸ਼ੁਰੂਆਤ ਕੀਤੀ ਸੀ। ਅਲਾਇਆ ਨੇ ਹਾਲ ਹੀ ’ਚ ਦੱਸਿਆ ਕਿ ਅਭਿਨੈ ਇਕ ਅਜਿਹਾ ਕਰੀਅਰ ਨਹੀਂ ਸੀ, ਜਿਸ ਨੂੰ ਉਹ ਸ਼ੁਰੂ ’ਚ ਅੱਗੇ ਵਧਾਉਣਾ ਚਾਹੁੰਦੀ ਸੀ, ਇਸ ਦੀ ਥਾਂ ਉਹ ਇਕ ਫ਼ਿਲਮ ਨਿਰਦੇਸ਼ਕ ਬਣਨਾ ਚਾਹੁੰਦੀ ਸੀ।

ਇਹ ਵੀ ਪੜ੍ਹੋ : ਨਰਾਤਿਆਂ ਮੌਕੇ ਮਾਂ ਦੇ ਰੰਗ ’ਚ ਰੰਗੀ ਨੇਹਾ ਕੱਕੜ, ਪੂਜਾ ਕਰਦੇ ਹੋਏ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਫ਼ਿਲਮਾਂ ’ਚ ਆਉਣ ਤੋਂ ਪਹਿਲਾਂ ਅਲਾਇਆ ਨੇ ਨਿਊਯਾਰਕ ਫ਼ਿਲਮ ਅਕਾਦਮੀ ’ਚ ਅਭਿਨੈ ’ਚ ਡਿਪਲੋਮਾ ਹਾਸਲ ਕੀਤਾ। ਉਸ ਨੇ ਦੱਸਿਆਂ ਕਿ ਜਦੋਂ ਉਸਦੇ ਆਸ-ਪਾਸ ਦੇ ਸਾਰੇ ਲੋਕ ਉਸ ਨੂੰ ਕਹਿੰਦੇ ਰਹਿੰਦੇ ਸਨ  ਕਿ ਉਹ ਇਕ ਦਿਨ ਅਦਾਕਾਰਾ ਬਣੇਗੀ, ਤਾਂ ਉਸ ਨੂੰ ਉਨ੍ਹਾਂ ’ਤੇ ਯਕੀਨ ਨਹੀਂ ਹੁੰਦਾ ਸੀ।

ਅਲਾਇਆ ਨੇ ਇਕ ਇੰਟਰਵਿਊ ’ਚ ਕਿਹਾ, ‘‘ਹਰ ਕੋਈ ਮੈਨੂੰ ਕਹਿੰਦਾ ਕਿ ‘ਕੁਝ ਹੋਰ ਨਹੀਂ ਹੋਵੇਗਾ, ਇਹ ਤਾਂ ਅਦਾਕਾਰਾ ਹੀ ਬਣ ਜਾਏਗੀ।’ ਮੈਂ ਸਕੂਲ ’ਚ ਕਾਫ਼ੀ ਚੰਗੀ ਸੀ, ਮੈਂ ਪਾਰਟੀ ਕਰਨ ਲਈ ਬਾਹਰ ਜਾਂਦੀ ਸੀ, ਇੰਨਾ ਹੀ ਨਹੀਂ ਪੜ੍ਹਦੀ ਸੀ ਪਰ ਮੇਰੇ ਗ੍ਰੇਡ ਹਮੇਸ਼ਾ ਚੰਗੇ ਸਨ। ਮੈਂ ਅਸਲ ’ਚ ਜੋ ਕਰਨਾ ਚਾਹੁੰਦੀ ਹਾਂ ਉਹ ਕਰ ਸਕਦੀ ਹਾਂ, ਲੋਕ ਮੈਨੂੰ ਘੱਟ ਕਰਕੇ ਸਮਝਦੇ ਹਨ। ਇਸ ਲਈ ਮੈਂ ਸਾਰਿਆਂ ਨੂੰ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਮੈਂ ਜੋ ਵੀ ਚਾਹਾਂ ਉਹ ਕਰ ਸਕਦੀ ਹਾਂ, ਮੈਂ ਇਕ ਨਿਰਦੇਸ਼ਕ ਬਣਾਂਗੀ, ਮੈਨੂੰ ਹੁਣ ਵੀ ਫ਼ਿਲਮਾਂ ਪਸੰਦ ਹਨ।’’

PunjabKesari

ਇਹ ਪੁੱਛੇ ਜਾਣ ’ਤੇ ਕਿ ਕੀ ਉਸ ਦੀ ਮਾਂ ਅਦਾਕਾਰਾ ਪੂਜਾ ਬੇਦੀ ਅਤੇ ਦਾਦਾ, ਅਦਾਕਾਰ ਅਤੇ ਲੇਖਕ ਕਬੀਰ ਬੇਦੀ ਨੇ ਕਦੇ ਉਸ ਨੂੰ ਅਦਾਕਾਰਾ ਬਨਣ ਲਈ ਕਿਹਾ, ਇਸ ’ਤੇ ਉਸਨੇ ਕਿਹਾ, ‘‘ਨਹੀਂ, ਮੈਂ ਅਦਾਕਾਰਾ ਬਣਨ ਦੇ ਬਹੁਤ ਖਿਲਾਫ਼ ਸੀ, ਇਸ ਲਈ ਉਹ ਕਹਿੰਦੇ ਸਨ- ਠੀਕ ਹੈ, ਅਦਾਕਾਰਾ ਨਾ ਬਣੋ। ਅਸਲ ’ਚ ਜੇਕਰ ਉਨ੍ਹਾਂ ਨੂੰ ਮੈਨੂੰ ਸਲਾਹ ਦੇਣੀ ਹੁੰਦੀ, ਤਾਂ ਉਹ ਮੈਨੂੰ ਅਦਾਕਾਰਾ ਨਾ ਬਣਨ ਲਈ ਕਹਿੰਦੇ।’’ 

ਇਹ ਪੁੱਛੇ ਜਾਣ ’ਤੇ ਕਿ ਉਸ ਨੂੰ ਕਿਉਂ ਅਜਿਹਾ ਲੱਗਦਾ ਹੈ ਤਾਂ ਅਲਾਇਆ ਐੱਫ਼ ਨੇ ਕਿਹਾ ਕਿ ਅਜਿਹਾ ਇਸ ਲਈ ਸੀ ਕਿਉਂਕਿ ਉਹ ਡਾਂਸ ਨਹੀਂ ਕਰ ਸਕਦੀ ਸੀ ਅਤੇ ਨਾ ਹੀ ਹਿੰਦੀ ’ਚ ਗੱਲ ਨਹੀਂ ਕਰ ਸਕਦੀ ਸੀ। ਉਸਨੇ ਕਿਹਾ, ‘‘ਮੈਂ ਕਾਫ਼ੀ ਮਿਹਨਤ ਨਾਲ ਖੁਦ ਨੂੰ ਇਸ ਲਈ ਤਿਆਰ ਕੀਤਾ। ਮੈਂ ਇਕ ਭਿਆਨਕ ਡਾਂਸਰ ਸੀ, ਆਪਣੇ ਪੂਰੇ ਜੀਵਨ ’ਚ ਮੈਂ ਘਰ ’ਚ ਸਿਰਫ਼ ਅੰਗਰੇਜ਼ੀ ਬੋਲੀ ਹੈ, ਅਸੀਂ ਸਾਰੇ ਅੰਗਰੇਜ਼ੀ ’ਚ ਗੱਲ ਕਰਦੇ ਹਾਂ। ਮੈਂ ਹਿੰਦੀ ’ਚ ਗੱਲ ਨਹੀਂ ਕਰ ਸਕਦੀ ਸੀ, ਅਸਲ ’ਚ ਮੈਂ ਬਾਲੀਵੁੱਡ ਦੀ ਇੰਨੀ ਸ਼ੌਕੀਨ ਵੀ ਨਹੀਂ ਸੀ। ਪਰ ਮੈਂ ਅਜਿਹੀ ਹਾਂ ਕਿ ਜੇਕਰ ਕਿਸੇ ਚੀਜ਼ ’ਤੇ ਆਪਣਾ ਦਿਮਾਗ ਲਗਾਉਂਦੀ ਹਾਂ ਤਾਂ ਮਰਦੇ ਦਮ ਤੱਕ ਉਸ ਨੂੰ ਕਰਾਂਗੀ। ਮੈਂ ਅਜਿਹੀ ਹਾਂ, ਇਹ ਮੇਰੀ ਆਦਤ ਹੈ।’’

ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਝੰਬੀਆਂ ਫ਼ਸਲਾਂ, ਰੇਸ਼ਮ ਸਿੰਘ ਅਨਮੋਲ ਨੇ ਗੀਤ ਰਾਹੀਂ ਪ੍ਰਗਟਾਇਆ ਕਿਸਾਨਾਂ ਦਾ ਦੁੱਖ

ਆਲਿਆ ਨੂੰ ਉਸਦੀ ਪਹਿਲੀ ਫ਼ਿਲਮ ’ਚ ਉਸ ਦੇ ਪ੍ਰਦਰਸ਼ਨ ਲਈ ਗਰਮਜੋਜ਼ੀ ਨਾਲ ਰਿਸਪਾਂਸ ਮਿਲਿਆ। ਹਾਲਾਂਕਿ ਇਸਦੇ ਬਾਅਦ ਉਹ ਕਿਸੇ ਵੀ ਪ੍ਰਾਜੈਕਟ ’ਚ ਨਜ਼ਰ ਨਹੀਂ ਆਈ। ਜਦੋਂ ਚੀਜ਼ਾਂ ਬਹੁਤ ਚੰਗੀਆਂ ਨਹੀਂ ਚੱਲ ਰਹੀਆਂ ਸਨ, ਉਸ ਸਮੇਂ ਬਾਰੇ ਉਸ ਨੇ ਕਿਹਾ, ‘‘ਮੈਂ ਅਜੇ ਵੀ ਸਖ਼ਤ ਮਿਹਨਤ ਕਰਦੀ ਹਾਂ, ਪਰ ਉਨ੍ਹਾਂ ਦੋ ਸਾਲਾਂ ’ਚ ਮੈਂ ਕੀ ਕੀਤਾ, ਮੈਨੂੰ ਹੁਣ ਵੀ ਨਹੀਂ ਪਤਾ ਕਿ ਮੈਂ ਇਹ ਕਿਵੇਂ ਕੀਤਾ। ਜਦੋਂ ਚੀਜ਼ਾਂ ਬਹੁਤ ਚੰਗੀਆਂ ਨਹੀਂ ਚੱਲ ਰਹੀਆਂ ਹੋਣ ਤਾਂ ਮਿਹਨਤੀ ਹੋਣਾ ਬਹੁਤ ਮੁਸ਼ਕਿਲ ਹੈ।’’

PunjabKesari

ਕਾਰਤਿਕ ਪ੍ਰਤਿਭਾਸ਼ਾਲੀ ਵਿਅਕਤੀ 

ਕਾਰਤਿਕ ਆਰਿਅਨ ਦੇ ਨਾਲ ਕੰਮ ਕਰਨ ’ਚ ਉਸ ਨੂੰ ਕਿੰਝ ਲੱਗਾ, ਇਸ ’ਤੇ ਅਲਾਇਆ ਨੇ ਕਿਹਾ, ‘‘ਕਾਰਤਿਕ ਦੇ ਨਾਲ ‘ਫ੍ਰੇਡੀ’ ਦੀ ਸ਼ੂਟਿੰਗ ਅਦਭੁੱਤ ਸੀ, ਉਹ ਇਕ ਪ੍ਰਤਿਭਾਸ਼ਾਲੀ ਵਿਅਕਤੀ ਹੈ, ਉਹ ਜੋ ਕਰਦਾ ਹੈ ਉਸ ’ਚ ਬਹੁਤ ਚੰਗਾ ਹੈ ਅਤੇ ਅਸਲ ’ਚ ਉਹ ਜਾਣਦਾ ਹੈ ਕਿ ਦਰਸ਼ਕਾਂ ਨੂੰ ਕੀ ਪਸੰਦ ਹੈ। ਉਹ ਉਨ੍ਹਾਂ ਲੋਕਾਂ ’ਚੋਂ ਇਕ ਹੈ, ਜਿਨ੍ਹਾਂ ਦੀ ਪਸੰਦ ਅਤੇ ਫ਼ੈਸਲੇ ਇੰਨੇ ਸਹੀ ਹਨ, ਇਸ ’ਚ ਕੋਈ ਹੈਰਾਨੀ ਨਹੀਂ ਹੈ ਉਹ ਓਨਾ ਹੀ ਸਫ਼ਲ ਹੈ ਜਿੰਨਾ ਉਹ ਹੈ।’’
ਅਲਾਇਆ ਐੱਫ਼ ਨੇ ਅੱਗੇ ਦੱਸਿਆ, ‘‘ਮੈਨੂੰ ਅਹਿਸਾਸ ਹੋਇਆ ਕਿ ਉਹ ਆਪਣੀ ਫ਼ਿਲਮਾਂ ਲਈ ਬਹੁਤ ਜਨੂੰਨੀ ਹੈ, ਜੋ ਇਕ ਬਹੁਤ ਹੀ ਅਦਭੁੱਤ ਗੁਣ ਹੈ। ਉਹ ਅਸਲ ’ਚ ਇਕ ਮਹਾਨ ਅਦਾਕਾਰ ਹੈ ਪਰ ਇਸ ਵਾਰ ਉਸ ਨੇ ਖੁਦ ਨੂੰ ਹੀ ਪਿੱਛੇ ਛੱਡ ਦਿੱਤਾ ਹੈ।’’

ਅਲਾਇਆ ਨੇ ਆਪਣੀ ਤਿੰਨ ਆਉਣ ਵਾਲੇ ਪ੍ਰਾਜੈਕਟਾਂ ਦੀ ਸ਼ੁਟਿੰਗ ਪੂਰੀ ਕਰ ਲਈ ਹੈ। ਉਸ ਨੇ ਆਪਣੀ ਅਗਲੀ ਫ਼ਿਲਮ ‘ਯੁਟਰਨ’ ਦੀ ਸ਼ੁਟਿੰਗ ਪੂਰੀ ਕਰ ਲਈ ਹੈ। ਉਸ ਦੇ ਹੋਰਨਾਂ ਪ੍ਰਾਜੈਕਟਾਂ ’ਚ ਕਾਰਤਿਕ ਆਰਿਅਨ ਦੇ ਨਾਲ ‘ਫ੍ਰੇਡੀ’ ਦੇ ਇਲਾਵਾ ਅਰਜੁਨ ਕਪੂਰ ਅਤੇ ਆਦਿਤਿਆ ਸੀਲ ਦੇ ਨਾਲ ‘ਏਕ ਔਰ ਗਜਬ ਕਹਾਨੀ’ ਸ਼ਾਮਲ ਹਨ।
 


author

Shivani Bassan

Content Editor

Related News