ਜਾਣੋ ਕਿਉਂ ਅਕਸ਼ੇ ਕੁਮਾਰ ''ਬਾਲੀਵੁੱਡ ਪਾਰਟੀਆਂ'' ਅਤੇ ''ਐਵਾਰਡਜ਼ ਸ਼ੋਅਜ਼'' ਤੋਂ ਰਹਿੰਦੇ ਨੇ ਦੂਰ

Tuesday, Nov 17, 2020 - 02:21 PM (IST)

ਜਾਣੋ ਕਿਉਂ ਅਕਸ਼ੇ ਕੁਮਾਰ ''ਬਾਲੀਵੁੱਡ ਪਾਰਟੀਆਂ'' ਅਤੇ ''ਐਵਾਰਡਜ਼ ਸ਼ੋਅਜ਼'' ਤੋਂ ਰਹਿੰਦੇ ਨੇ ਦੂਰ

ਮੁੰਬਈ (ਬਿਊਰੋ) — ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਉਨ੍ਹਾਂ ਸਿਤਾਰਿਆਂ 'ਚੋਂ ਹੈ, ਜਿਹੜੇ ਜਲਦੀ ਉੱਠਦੇ ਤੇ ਜਲਦੀ ਸੌਂਦੇ ਹਨ। ਉਹ ਬਾਲੀਵੁੱਡ ਪਾਰਟੀਆਂ 'ਚ ਘੱਟ ਹੀ ਨਜ਼ਰ ਆਉਂਦੇ ਹਨ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ ਅਕਸ਼ੇ ਨੇ ਇਕ ਵਾਰ ਦੱਸਿਆ ਸੀ ਕਿ ਆਖ਼ਿਰ ਉਹ ਕਿਉਂ ਬਾਲੀਵੁੱਡ ਪਾਰਟੀਆਂ 'ਚ ਸ਼ਾਮਲ ਨਹੀਂ ਹੁੰਦੇ। ਕਪਿਲ ਸ਼ਰਮਾ, ਅਕਸ਼ੇ ਕੁਮਾਰ ਤੋਂ ਉਨ੍ਹਾਂ ਬਾਰੇ ਅਫ਼ਵਾਹਾਂ ਨੂੰ ਲੈ ਕੇ ਸਵਾਲ ਪੁੱਛਦੇ ਹਨ ਕਿ 'ਕਹਿੰਦੇ ਹਨ ਤੁਸੀਂ ਪਾਰਟੀਆਂ 'ਚ ਇਸ ਲਈ ਨਹੀਂ ਜਾਂਦੇ ਕਿਉਂਕਿ ਫ਼ਿਰ ਤੁਹਾਨੂੰ ਵੀ ਉਨ੍ਹਾਂ ਨੂੰ ਪਾਰਟੀ ਦੇਣੀ ਪਵੇਗੀ ਤੇ ਖ਼ਰਚਾ ਕਰਨਾ ਪਵੇਗਾ। ਇਹ ਅਫ਼ਵਾਹ ਹੈ ਜਾਂ ਸੱਚ? ਅਕਸ਼ੇ ਮਜ਼ਾਕੀਆ ਅੰਦਾਜ਼ 'ਚ ਆਖਦੇ ਹਨ ਕਿ 'ਇਹ ਸੱਚ ਹੈ।' ਇਸ ਤੋਂ ਪਹਿਲਾਂ 'ਕੌਫ਼ੀ ਵਿਦ ਕਰਨ ਸ਼ੋਅ' 'ਚ ਅਕਸ਼ੇ ਨੇ ਆਪਣੇ ਸਵੇਰੇ ਜਲਦੀ ਉੱਠਣ ਬਾਰੇ ਕਿਹਾ ਸੀ ਕਿ 'ਮੈਨੂੰ ਸੋਣਾ ਬੇਹੱਦ ਪਸੰਦ ਹੈ ਤੇ ਮੈਨੂੰ ਸਵੇਰੇ ਵੇਖਣਾ ਵੀ ਪਸੰਦ ਹੈ। ਜਿਹੜੇ ਲੋਕ ਮੈਨੂੰ ਪਾਰਟੀਆਂ 'ਚ ਬੁਲਾਉਂਦੇ ਹਨ, ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਜਲਦੀ ਚਲਾ ਜਾਵਾਂਗਾ ਕਿਉਂਕਿ ਮੈਂ ਜਲਦੀ ਸੋ ਜਾਂਦਾ ਹਾਂ ਅਤੇ ਤੁਹਾਨੂੰ ਵੀ ਦੱਸ ਦਿਆ ਕਿ ਮੈਨੂੰ ਨਾਈਟ ਸ਼ਿਫ਼ਟ ਨਾਲ ਨਫ਼ਰਤ ਹੈ।'

 
 
 
 
 
 
 
 
 
 
 
 
 
 
 
 

A post shared by Akshy Godara (@akshygodara)

ਸਿਰਫ਼ ਪਾਰਟੀਆਂ ਹੀ ਨਹੀਂ ਅਕਸ਼ੇ ਨੂੰ ਐਵਾਰਡ ਸ਼ੋਅ 'ਚ ਵੀ ਜ਼ਿਆਦਾ ਪਸੰਦ ਨਹੀਂ ਹੈ। ਉਨ੍ਹਾਂ ਦਾ ਬਾਲੀਵੁੱਡ ਐਵਾਰਡਜ਼ ਅਤੇ ਇਸ ਤਰ੍ਹਾਂ ਦੇ ਆਯੋਜਨਾਂ ਤੋਂ ਵੀ ਵਿਸ਼ਵਾਸ ਉੱਠ ਚੁੱਕਾ ਹੈ। ਹਾਲਾਂਕਿ ਕੁਝ ਸਮੇਂ ਪਹਿਲਾਂ ਤੱਕ ਅਕਸ਼ੇ ਪੁਰਸਕਾਰ ਸਮਾਰੋਹਾਂ 'ਚ ਸ਼ਾਮਲ ਹੁੰਦੇ ਸਨ ਅਤੇ ਐਵਾਰਡ ਵੀ ਹਾਸਲ ਕਰਦੇ ਸਨ। ਇਕ ਕਿੱਸਾ ਦੱਸਦੇ ਹੋਏ ਅਕਸ਼ੇ ਨੇ ਕਿਹਾ ਸੀ ਕਿ ਕਈ ਵਾਰ ਆਯੋਜਕ ਸ਼ੋਅ 'ਚ ਡਾਂਸ ਕਰਨ ਦੇ ਬਦਲੇ ਉਸ ਨੂੰ ਐਵਾਰਡ ਦੇਣ ਦੀ ਪੇਸ਼ਕਸ਼ ਕਰਦੇ ਹਨ, ਜਿਸ ਤੋਂ ਬਾਅਦ ਮੈਂ ਇਨ੍ਹਾਂ ਤੋਂ ਦੂਰੀ ਬਣਾਉਣੀ ਹੀ ਬਿਹਤਰ ਸਮਝੀ।

 
 
 
 
 
 
 
 
 
 
 
 
 
 
 
 

A post shared by Akshy Godara (@akshygodara)

ਵਰਕਫੰਟ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਦੇ ਨਾਂ ਇਨ੍ਹੀਂ ਦਿਨੀਂ ਕਈ ਫ਼ਿਲਮਾਂ ਹਨ। ਉਹ ਜਲਦ ਹੀ ਆਪਣੀਆਂ ਕਈ ਫ਼ਿਲਮਾਂ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੇ ਹਨ। ਦੀਵਾਲੀ ਦੇ ਖ਼ਾਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਇਸ ਦੀਵਾਲੀ ਅਕਸ਼ੇ ਕੁਮਾਰ ਨੇ ਆਪਣੀ ਨਵੀਂ ਫ਼ਿਲਮ ਦੀ ਘੋਸ਼ਣਾ ਕੀਤੀ ਹੈ। ਅਕਸ਼ੇ ਕੁਮਾਰ ਦੀ ਨਵੀਂ ਫ਼ਿਲਮ ਦਾ ਨਾਂ 'ਰਾਮਸੇਤੂ' ਹੈ।

 
 
 
 
 
 
 
 
 
 
 
 
 
 
 
 

A post shared by Akshy Godara (@akshygodara)


author

sunita

Content Editor

Related News