ਕਪਿਲ ਸ਼ਰਮਾ ਦੇ ਸ਼ੋਅ ’ਚ ਵਾਰ-ਵਾਰ ਆਉਣ ’ਤੇ ਭਾਰਤੀ ਸਿੰਘ ਨੇ ਉਡਾਇਆ ਅਕਸ਼ੇ ਕੁਮਾਰ ਦਾ ਮਜ਼ਾਕ (ਵੀਡੀਓ)

Thursday, Aug 19, 2021 - 05:33 PM (IST)

ਕਪਿਲ ਸ਼ਰਮਾ ਦੇ ਸ਼ੋਅ ’ਚ ਵਾਰ-ਵਾਰ ਆਉਣ ’ਤੇ ਭਾਰਤੀ ਸਿੰਘ ਨੇ ਉਡਾਇਆ ਅਕਸ਼ੇ ਕੁਮਾਰ ਦਾ ਮਜ਼ਾਕ (ਵੀਡੀਓ)

ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਨਵਾਂ ਸੀਜ਼ਨ 21 ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਸ਼ੋਅ ਦੇ ਪਹਿਲੇ ਐਪੀਸੋਡ ’ਚ ਅਕਸ਼ੇ ਕੁਮਾਰ ਆਪਣੀ ਫ਼ਿਲਮ ‘ਬੈੱਲ ਬੌਟਮ’ ਦੀ ਟੀਮ ਨਾਲ ਮਹਿਮਾਨ ਬਣ ਕੇ ਆਉਣਗੇ। ਸ਼ੋਅ ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਗਿਆ ਹੈ, ਜਿਸ ’ਚ ਅਕਸ਼ੇ ਆਪਣੀਆਂ ਸਹਿ-ਅਦਾਕਾਰਾਂ ਹੁਮਾ ਕੁਰੈਸ਼ੀ ਤੇ ਵਾਣੀ ਕਪੂਰ ਨਾਲ ਸ਼ੋਅ ’ਚ ਦਿਖਾਈ ਦੇ ਰਹੇ ਹਨ।

ਅਕਸ਼ੇ ਇਸ ਤੋਂ ਪਹਿਲਾਂ ਸ਼ੋਅ ’ਚ 25 ਵਾਰ ਮਹਿਮਾਨ ਬਣ ਕੇ ਆ ਚੁੱਕੇ ਹਨ, ਇਸ ਲਈ ਪ੍ਰੋਮੋ ’ਚ ਭਾਰਤੀ ਸਿੰਘ ਇਸ ਗੱਲ ਦਾ ਮਜ਼ਾਕ ਉਡਾਉਂਦੀ ਦਿਖਾਈ ਦੇ ਰਹੀ ਹੈ। ਉਹ ਕਹਿੰਦੀ ਹੈ, ‘ਸ਼ੋਅ ਸ਼ੁਰੂ ਹੋਇਆ ਨਹੀਂ ਤੇ ਅਕਸ਼ੇ ਭਾਅ ਜੀ ਆ ਗਏ। ਮੈਨੂੰ ਇਕ ਸ਼ੱਕ ਹੈ ਕਿ ਇਹ ਸਲਮਾਨ ਖ਼ਾਨ ਦੀ ਪ੍ਰੋਡਕਸ਼ਨ ਦਾ ਸ਼ੋਅ ਹੈ ਜਾਂ ਫਿਰ ਅਕਸ਼ੇ ਕੁਮਾਰ ਦਾ? ਇੰਨੀ ਵਾਰ ਤਾਂ ਸਿਰਫ ਮਾਲਕ ਹੀ ਆਉਂਦਾ ਹੈ ਇਹ ਦੇਖਣ ਕਿ ਸ਼ੋਅ ’ਚ ਸਭ ਠੀਕ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ?’

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖ਼ਾਨ ਸ਼ੋਅ ਦੇ ਪ੍ਰੋਡਿਊਸਰਾਂ ’ਚੋਂ ਇਕ ਹਨ। ਭਾਰਤੀ ਦੀ ਇਹ ਗੱਲ ਸੁਣ ਕੇ ਅਕਸ਼ੇ ਵੀ ਹੱਸਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਕਪਿਲ ਪ੍ਰੋਮੋ ’ਚ ਪੁੱਛਦੇ ਹਨ ਕਿ ਭਾਅ ਜੀ ਤੁਸੀਂ ਫ਼ਿਲਮਾਂ ’ਚ ਸਾਈਕਲ ਤੋਂ ਲੈ ਕੇ ਹੈਲੀਕਾਪਟਰ ਤਕ ਚਲਾਉਂਦੇ ਹੋ, ਅੱਗੇ ਕੀ ਚਲਾਉਣ ਦਾ ਇਰਾਦਾ ਹੈ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਇਸ ’ਤੇ ਅਕਸ਼ੇ ਕਹਿੰਦੇ ਹਨ ਕਿ ਇੰਨੇ ਸਾਲਾਂ ’ਚ ਤੇਰਾ ਸ਼ੋਅ ਚਲਾ ਰਿਹਾ ਹਾਂ ਹੋਰ ਕੀ ਚਾਹੀਦਾ ਹੈ। ਇਹ ਸੁਣ ਕੇ ਕਪਿਲ ਹਾਸੋਹੀਣੀ ਪ੍ਰਤੀਕਿਰਿਆ ਦਿੰਦੇ ਹਨ ਤੇ ਕਹਿੰਦੇ ਹਨ ਕਿ ਇਹ ਗੱਲ ਤਾਂ ਬਿਲਕੁਲ ਸਹੀ ਹੈ। ਇਸ ਤੋਂ ਪਹਿਲਾਂ ਇਕ ਪ੍ਰੋਮੋ ’ਚ ਕਪਿਲ ਨੇ ਅਕਸ਼ੇ ਨੂੰ ਕਿਹਾ ਸੀ ਕਿ ਤੁਸੀਂ ‘ਬੈੱਲ ਬੌਟਮ’ ’ਚ ਲੋਕਾਂ ਨੂੰ ਬਚਾ ਰਹੇ ਹੋ, ‘ਮਿਸ਼ਨ ਮੰਗਲ’ ’ਚ ਮੰਗਲ ਤਕ ਚਲੇ ਗਏ, ਇਥੋਂ ਤਕ ਕਿ ਪ੍ਰਧਾਨ ਮੰਤਰੀ ਦਾ ਇੰਟਰਵਿਊ ਵੀ ਤੁਸੀਂ ਹੀ ਕਰਦੇ ਹੋ ਤਾਂ ਅਕਸ਼ੇ ਕਹਿੰਦੇ ਹਨ ਕਿ ਮੈਂ ਇਹ ਸਭ ਇਸ ਲਈ ਕਰਦਾ ਹਾਂ ਤਾਂ ਕਿ ਤੇਰੇ ਸ਼ੋਅ ’ਤੇ ਵਾਰ-ਵਾਰ ਆ ਸਕਾਂ। ਮੈਂ ਵਾਰ-ਵਾਰ ਆ ਕੇ ਤੇਰੀ ਬੇਇੱਜ਼ਤੀ ਕਰਨੀ ਹੈ ਤਾਂ ਕਪਿਲ ਕਹਿੰਦੇ ਹਨ ਕਿ ਠੀਕ ਹੈ, ਥੋੜ੍ਹੀ ਬਹੁਤ ਬੇਇੱਜ਼ਤੀ ਨਾਲ ਚੈੱਕ ਬਣ ਰਿਹਾ ਹੈ ਤਾਂ ਕੀ ਜਾਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News