ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਨੂੰ ਕਿਹਾ ‘ਬੇਵਫਾ’, ਵੀਡੀਓ ਦੇਖ ਨਿਕਲੇਗਾ ਹਾਸਾ

03/09/2022 5:53:24 PM

ਮੁੰਬਈ (ਬਿਊਰੋ)– ਬਾਲੀਵੁੱਡ ’ਚ ਅੱਜਕਲ ਕਪਿਲ ਸ਼ਰਮਾ ਤੇ ਅਕਸ਼ੇ ਕੁਮਾਰ ਵਿਚਾਲੇ ਅਣਬਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਨ੍ਹਾਂ ਸਾਰੀਆਂ ਅਫਵਾਹਾਂ ’ਤੇ ਰੋਕ ਲਗਾਉਂਦਿਆਂ ਕਪਿਲ ਤੇ ਅਕਸ਼ੇ ਨੇ ਇਕ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ। ਹਾਲਾਂਕਿ ਇਸ ਵੀਡੀਓ ’ਚ ਅਕਸ਼ੇ ਆਪਣੇ ਦਿਲ ਦੀ ਭੜਾਸ ਕਪਿਲ ’ਤੇ ਕੱਢਦੇ ਨਜ਼ਰ ਆ ਰਹੇ ਹਨ ਪਰ ਬਾਅਦ ’ਚ ਦੋਵਾਂ ਦਾ ਭੰਗੜਾ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਦੋਵਾਂ ਵਿਚਾਲੇ ਚੀਜ਼ਾਂ ਇਕਦਮ ਠੀਕ ਹਨ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

ਲੰਮੇ ਇੰਤਜ਼ਾਰ ਤੋਂ ਬਾਅਦ ਅਕਸ਼ੇ, ਕਪਿਲ ਦੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਵੀ ਨਜ਼ਰ ਆਉਣ ਵਾਲੇ ਹਨ। ਦੋਵਾਂ ਦੀ ਸੈੱਟ ਤੋਂ ਇਹ ਵੀਡੀਓ ਕਾਫੀ ਦੇਖੀ ਜਾ ਰਹੀ ਹੈ।

ਖਿਲਾੜੀ ਕੁਮਾਰ ਅੱਜਕਲ ਆਪਣੀ ਆਗਾਮੀ ਫ਼ਿਲਮ ‘ਬੱਚਨ ਪਾਂਡੇ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਕ੍ਰਿਤੀ ਸੈਨਨ ਨਾਲ ਅਕਸ਼ੇ ਕੁਮਾਰ ਮੀਡੀਆ ਇੰਟਰਵਿਊਜ਼ ’ਚ ਨਜ਼ਰ ਆ ਰਹੇ ਹਨ। ਸਿਰਫ ਇੰਨਾ ਹੀ ਨਹੀਂ, ਅਕਸ਼ੇ ਕੁਮਾਰ ਕੋ-ਸਟਾਰਸ ਜੈਕਲੀਨ ਫਰਨਾਂਡੀਜ਼ ਤੇ ਕ੍ਰਿਤੀ ਸੈਨਨ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਵੀ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਉਣਗੇ।

 
 
 
 
 
 
 
 
 
 
 
 
 
 
 

A post shared by Akshay Kumar (@akshaykumar)

9 ਮਾਰਚ ਨੂੰ ਅਕਸ਼ੇ ਨੇ ਇੰਸਟਾਗ੍ਰਾਮ ’ਤੇ ਫਨੀ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੇ ਨਵੇਂ ਗੀਤ ‘ਸਾਰੇ ਬੋਲੋ ਬੇਵਫਾ’ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ।

ਅਕਸ਼ੇ ਨੇ ਜੋ ਸ਼ਾਰਟ ਕਲਿੱਪ ਸਾਂਝੀ ਕੀਤੀ ਹੈ, ਉਸ ’ਚ ਉਹ ਕਪਿਲ ਸ਼ਰਮਾ ਨੂੰ ‘ਬੇਵਫਾ’ ਦੱਸਦੇ ਨਜ਼ਰ ਆ ਰਹੇ ਹਨ। ਅਕਸ਼ੇ ਕਹਿੰਦੇ ਹਨ, ‘ਬੇਵਫਾ, ਯਾਨੀ ਧੋਖੇਬਾਜ਼, ਸਾਰਿਆਂ ਦੀ ਜ਼ਿੰਦਗੀ ’ਚ ਹੁੰਦਾ ਹੈ। ਹੁਣ ਮੇਰੀ ਜ਼ਿੰਦਗੀ ’ਚ ਹੈ, ਕਪਿਲ ਸ਼ਰਮਾ ਤੇ ਤੁਹਾਡੀ? ਸਾਰੇ ਬੋਲੋ ਬੇਵਫਾ ’ਤੇ ਰੀਲ ਬਣਾਓ। ਜ਼ੋਰ ਸੇ ਬੋਲੋ ਬੇਵਫਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News