ਅਕਸ਼ੇ ਕੁਮਾਰ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ, 3 ਮਿੰਟਾਂ ’ਚ ਕਲਿੱਕ ਕੀਤੀਆਂ 184 ਸੈਲਫੀਜ਼

Thursday, Feb 23, 2023 - 12:59 PM (IST)

ਅਕਸ਼ੇ ਕੁਮਾਰ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ, 3 ਮਿੰਟਾਂ ’ਚ ਕਲਿੱਕ ਕੀਤੀਆਂ 184 ਸੈਲਫੀਜ਼

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਬੁੱਧਵਾਰ ਨੂੰ ਮੁੰਬਈ ’ਚ ਆਪਣੀ ਆਉਣ ਵਾਲੀ ਫ਼ਿਲਮ ‘ਸੈਲਫੀ’ ਦੀ ਪ੍ਰਮੋਸ਼ਨ ਦੌਰਾਨ ਇਕ ਸਮਾਗਮ ਦੌਰਾਨ ਤਿੰਨ ਮਿੰਟਾਂ ’ਚ ਸਭ ਤੋਂ ਵੱਧ ਸੈਲਫੀ ਲੈਣ ਦਾ ਗਿੰਨੀਜ਼ ਵਰਲਡ ਰਿਕਾਰਡ ਤੋੜ ਦਿੱਤਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਕੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਲੇਜ ਅਖ਼ਤਰ ਦੇ ਘਰ ਲਿਆ ਧੀ ਨੇ ਜਨਮ, ਤਸਵੀਰ ਸਾਂਝੀ ਕਰ ਬਿਆਨ ਕੀਤੀ ਖ਼ੁਸ਼ੀ

ਇਵੈਂਟ ’ਚ ਅਕਸ਼ੇ ਆਰੇਂਜ ਜੰਪ ਸੂਟ ’ਚ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਸਟੇਜ ’ਤੇ 184 ਸੈਲਫੀਜ਼ ਕਲਿੱਕ ਕੀਤੀਆਂ। ਇਸ ਨੂੰ ਸ਼ੇਅਰ ਕਰਦਿਆਂ ਅਕਸ਼ੇ ਨੇ ਕੈਪਸ਼ਨ ’ਚ ਲਿਖਿਆ, ‘‘ਮੈਂ ਅੱਜ ਤੱਕ ਜੋ ਕੁਝ ਵੀ ਹਾਸਲ ਕੀਤਾ ਹੈ ਤੇ ਜ਼ਿੰਦਗੀ ’ਚ ਜਿਥੇ ਵੀ ਹਾਂ, ਉਹ ਮੇਰੇ ਪ੍ਰਸ਼ੰਸਕਾਂ ਦੇ ਬੇਤਹਾਸ਼ਾ ਪਿਆਰ ਕਾਰਨ ਹੈ। ਇਹ ਸਵੀਕਾਰ ਕਰਦਿਆਂ ਕਿ ਇਹ ਉਨ੍ਹਾਂ ਨੂੰ ਮੇਰੀ ਵਿਸ਼ੇਸ਼ ਸ਼ਰਧਾਂਜਲੀ ਹੈ।’’

ਅਕਸ਼ੇ ਨੇ ਅੱਗੇ ਲਿਖਿਆ, ‘‘ਮੇਰੇ ਪ੍ਰਸ਼ੰਸਕਾਂ ਦੀ ਮਦਦ ਨਾਲ ਅਸੀਂ 3 ਮਿੰਟਾਂ ’ਚ ਲਈਆਂ ਗਈਆਂ ਸਭ ਤੋਂ ਵੱਧ ਸੈਲਫੀਜ਼ ਦਾ ਗਿੰਨੀਜ਼ ਵਰਲਡ ਰਿਕਾਰਡ ਤੋੜਿਆ ਹੈ। ਤੁਹਾਡੇ ਸਾਰਿਆਂ ਦਾ ਧੰਨਵਾਦ। ਇਹ ਬਹੁਤ ਖ਼ਾਸ ਸੀ ਤੇ ਮੈਂ ਇਸ ਨੂੰ ਹਮੇਸ਼ਾ ਯਾਦ ਰੱਖਾਂਗਾ। ਹੁਣ ਸੈਲਫੀ-ਸੈਲਫੀ ਹੀ ਹੋਵੇਗੀ। ਸ਼ੁੱਕਰਵਾਰ ਨੂੰ ਸਿਨੇਮਾਘਰਾਂ ’ਚ ਮਿਲਦੇ ਹਾਂ।’’

ਅਕਸ਼ੇ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਸਿਤਾਰਿਆਂ ਤੱਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਕਸ਼ੇ ਤੋਂ ਪਹਿਲਾਂ ਇਹ ਰਿਕਾਰਡ 2015 ’ਚ ਡਵੇਨ ਜਾਨਸਨ ਨੇ ਬਣਾਇਆ ਸੀ। ਉਨ੍ਹਾਂ ਨੇ ਤਿੰਨ ਮਿੰਟਾਂ ’ਚ 105 ਸੈਲਫੀਜ਼ ਕਲਿੱਕ ਕੀਤੀਆਂ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News