ਅਕਸ਼ੇ ਕੁਮਾਰ ਨੇ ਲਾਂਚ ਕੀਤਾ ਫੈਸ਼ਨ ਬ੍ਰਾਂਡ, ਪਹਿਲੀ ਵਾਰ ਦਿਖਾਇਆ ਆਪਣਾ ਘਰ
Thursday, Dec 08, 2022 - 05:37 PM (IST)

ਮੁੰਬਈ (ਬਿਊਰੋ)– ਫ਼ਿਲਮਾਂ ’ਚ ਧਮਾਲ ਮਚਾਉਣ ਤੋਂ ਬਾਅਦ ਅਕਸ਼ੇ ਕੁਮਾਰ ਹੁਣ ਆਪਣਾ ਫੈਸ਼ਨ ਬ੍ਰਾਂਡ ਲਾਂਚ ਕਰਨ ਲਈ ਤਿਆਰ ਹਨ। ਇਸ ਬ੍ਰਾਂਡ ਦਾ ਨਾਂ ਫੋਰਸ ਨਾਈਨ (Force IX) ਹੋਣ ਵਾਲਾ ਹੈ। ਇਸ ਗੱਲ ਦਾ ਖ਼ੁਲਾਸਾ ਕਰਦਿਆਂ ਅਕਸ਼ੇ ਨੇ ਆਪਣੀ ਨਵੀਂ ਵੀਡੀਓ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ
ਇਹ ਪਹਿਲੀ ਵਾਰ ਹੈ, ਜਦੋਂ ਅਕਸ਼ੇ ਕੁਮਾਰ ਨੂੰ ਕਿਸੇ ਵੀਡੀਓ ’ਚ ਆਪਣੇ ਘਰ ’ਚ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਆਪਣੇ ਘਰ ’ਚ ਕੋਈ ਇੰਟਰਵਿਊ ਸ਼ੂਟ ਕੀਤਾ ਹੈ।
ਵੀਡੀਓ ’ਚ ਅਕਸ਼ੇ ਕੁਮਾਰ ਕਹਿੰਦੇ ਹਨ, ‘‘ਤੈਨੂੰ ਪਤਾ ਹੈ ਇਹ ਪਹਿਲਾ ਇੰਟਰਵਿਊ ਹੈ, ਜੋ ਮੇਰੇ ਘਰ ’ਤੇ ਹੋ ਰਿਹਾ ਹੈ। ਅੱਜ ਤਕ ਮੈਂ ਘਰ ’ਚ ਕੋਈ ਇੰਟਰਵਿਊ ਨਹੀਂ ਕੀਤਾ।’’
ਇਸ ਤੋਂ ਬਾਅਦ ਅਦਾਕਾਰ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਬ੍ਰਾਂਡ ਦਾ ਨਾਂ ਫੋਰਸ ਨਾਈਨ ਹੀ ਕਿਉਂ ਰੱਖਿਆ? ਉਨ੍ਹਾਂ ਦੱਸਿਆ, ‘‘ਦੇਖ ਸਭ ਤੋਂ ਵੱਡਾ ਫੋਰਸ ਹੁੰਦਾ ਹੈ, ਜੋ ਪੂਰੇ ਬ੍ਰਹਮੰਡ ਨੂੰ ਕੰਟਰੋਲ ਕਰਦਾ ਹੈ। ਦੂਜਾ ਫੋਰਸ ਮਦਰ ਨੇਚਰ ਹੈ। ਤੀਜਾ ਸਾਡਾ ਆਰਮਡ ਫੋਰਸ ਹੈ। ਮੇਰੇ ਪਿਤਾ ਆਰਮਡ ਫੋਰਸ ’ਚ ਸਨ। ਮੇਰਾ ਲੱਕੀ ਨੰਬਰ 9 ਹੈ। ਮੇਰਾ ਜਨਮਦਿਨ ਉਸ ਦਿਨ ਹੁੰਦਾ ਹੈ। ਮੈਂ ਦੋਵਾਂ ਨੂੰ ਮਿਕਸ ਕਰ ਦਿੱਤਾ। ਮੈਂ ਇਸ ਨੂੰ ਆਪਣੇ ਇਮੋਸ਼ਨ ਨਾਲ ਕਰਨਾ ਚਾਹੁੰਦਾ ਹਾਂ। ਜੇਕਰ ਤੂੰ ਹੇਠਾਂ ਦੇਖੇਗਾ ਤਾਂ ਉਧਰ ਲਿਖਿਆ ਹੈ Engineered With Emotion.’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।