ਬੇਅਰ ਗ੍ਰਿਲਸ ਦੇ ਨਾਲ ''ਖ਼ਤਰਨਾਕ ਐਡਵੇਂਚਰ'' ਕਰਦੇ ਨਜ਼ਰ ਆਏ ਅਕਸ਼ੇ ਕੁਮਾਰ (ਵੀਡੀਓ)

Tuesday, Sep 01, 2020 - 10:08 AM (IST)

ਬੇਅਰ ਗ੍ਰਿਲਸ ਦੇ ਨਾਲ ''ਖ਼ਤਰਨਾਕ ਐਡਵੇਂਚਰ'' ਕਰਦੇ ਨਜ਼ਰ ਆਏ ਅਕਸ਼ੇ ਕੁਮਾਰ (ਵੀਡੀਓ)

ਮੁੰਬਈ (ਬਿਊਰੋ) - ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਨੂੰ ਬਾਲੀਵੁੱਡ ‘ਚ 'ਖ਼ਤਰਿਆਂ ਦੇ ਖਿਲਾੜੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਕਈ ਫ਼ਿਲਮਾਂ ‘ਚ ਸਟੰਟ ਉਹ ਖ਼ੁਦ ਵੀ ਕਰਦੇ ਦਿਖਾਈ ਦਿੰਦੇ ਹਨ। ਹੁਣ ਅਕਸ਼ੇ ਕੁਮਾਰ ਬੇਅਰ ਗ੍ਰਿਲਸ ਨਾਲ ਜੰਗਲ ‘ਚ 'ਐਡਵੇਂਚਰ' ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਹ ਪਹਿਲਾਂ ਮੌਕਾ ਹੈ ਕਿ ਜਦੋਂ ਬਾਲੀਵੁੱਡ ਦਾ ਕੋਈ ਸਟਾਰ ਇਸ ਕੌਮਾਂਤਰੀ ਸ਼ੋਅ ਦਾ ਹਿੱਸਾ ਬਣਿਆ ਹੈ। ਅਕਸ਼ੇ ਨੇ ਇਸ ਦੌਰਾਨ ਕਈ ਖ਼ਤਰਨਾਕ ਸਟੰਟ ਵੀ ਕੀਤੇ।
ਅਦਾਕਾਰ ਨੇ ਇਸ ਸ਼ੋਅ ਦਾ ਇੱਕ ਪ੍ਰੋਮੋ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਮੈਨੂੰ ਪਤਾ ਸੀ ਕਿ ਬੇਅਰ ਗ੍ਰਿਲਸ ਨਾਲ ਵਾਈਲਡ ਹੋਣ ਤੋਂ ਪਹਿਲਾਂ ਖ਼ਤਰਨਾਕ ਚੁਣੌਤੀਆਂ ਹੋਣਗੀਆਂ ਪਰ ਬੇਅਰ ਗ੍ਰਿਲਸ ਨੇ ਮੈਨੂੰ ਹਾਥੀ ਪੌਪ ਚਾਹ ਦੇ ਨਾਲ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ, ਕੀ ਦਿਨ ਸੀ।’

 
 
 
 
 
 
 
 
 
 
 
 
 
 

I knew there would be stiff challenges prior to #IntoTheWildWithBearGrylls but @beargrylls completely surprised me with the elephant poop tea 💩 What a day! 🐊😂 @discoverychannelin @discoveryplusindia

A post shared by Akshay Kumar (@akshaykumar) on Aug 30, 2020 at 10:30pm PDT

ਦੱਸ ਦਈਏ ਕਿ ਸ਼ੋਅ ਦੇ ਇਸ ਪ੍ਰੋਮੋ ਦੀ ਸ਼ੁਰੂਆਤ ਇੱਕ ਸੰਘਣੇ ਜੰਗਲ ਨਾਲ ਹੁੰਦੀ ਹੈ। ਅਕਸ਼ੇ ਕੁਮਾਰ ਇੱਕ ਹੈਲੀਕਾਪਟਰ ‘ਤੇ ਖੜੇ ਵਿਖਾਈ ਦਿੰਦੇ ਹਨ। ਇਸ ਤੋਂ ਬਾਅਦ ਉਹ ਇੱਕ ਨਦੀ ‘ਚ ਤੈਰਦੇ ਹੋਏ ਨਜ਼ਰ ਆਉਂਦੇ ਹਨ। ਅਕਸ਼ੇ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਵੀ ਪਸੰਦ ਆ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ ।

 
 
 
 
 
 
 
 
 
 
 
 
 
 

You thinking I mad… but mad only going into the wild. #IntoTheWildWithBearGrylls @beargrylls @discoveryplusindia @discoverychannelin

A post shared by Akshay Kumar (@akshaykumar) on Aug 20, 2020 at 10:32pm PDT


author

sunita

Content Editor

Related News