BSF ਜਵਾਨਾਂ ਨੂੰ ਮਿਲਣ ਪੁੱਜੇ ਅਕਸ਼ੈ ਨੇ ਇੰਝ ਉੱਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਲੋਕਾਂ ਕਿਹਾ 'ਹੁਣ ਕੇਸ ਦਰਜ ਕਰੋ

Friday, Jun 18, 2021 - 10:20 AM (IST)

ਸ੍ਰੀਨਗਰ (ਬਿਊਰੋ) : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਜ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੂੰ ਮਿਲਣ ਲਈ ਜੰਮੂ-ਕਸ਼ਮੀਰ ਪਹੁੰਚੇ। ਬੰਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ 'ਚ ਆਪਣੀ ਇਸ ਫੇਰੀ ਕਰਕੇ ਅਕਸ਼ੈ ਕੁਮਾਰ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਆਲੋਚਨਾ ਹੋ ਰਹੀ ਹੈ। ਨੁਕਤਾਚੀਨੀ ਦਾ ਕਾਰਨ ਹੈ ਕੋਰੋਨਾ ਕਾਲ 'ਚ ਬਗ਼ੈਰ ਮਾਸਕ ਦੇ ਬੀ. ਐੱਸ. ਐੱਫ. ਦੇ ਕੈਂਪ 'ਚ ਵਿਚਰਨਾ।

#WATCH | Actor Akshay Kumar danced with BSF jawans and locals in Gurez sector of Bandipora district in Jammu and Kashmir today pic.twitter.com/PcrivjIJMW

— ANI (@ANI) June 17, 2021

ਕੋਵਿਡ-19 ਨਿਰਦੇਸ਼ਾਂ ਦੀ ਉਲੰਘਣਾ ਕਰਕੇ ਹੋਈ ਨਿੰਦਾ
ਜਵਾਨਾਂ ਨਾਲ ਭੰਗੜਾ ਪਾਉਂਦੇ ਅਦਾਕਾਰ ਅਕਸ਼ੈ ਕੁਮਾਰ ਦੀ ਵੀਡੀਓ ਕੁਝ ਹੀ ਸਮੇਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵਾਇਰਲ ਵੀਡੀਓ 'ਤੇ ਪ੍ਰਤੀਕਿਰਿਆ ਦਿੰਦਿਆਂ ਕਾਫ਼ੀ ਸੋਸ਼ਲ ਮੀਡੀਆ ਯੂਜ਼ਰਸ ਨੇ ਅਕਸ਼ੈ ਕੁਮਾਰ ਦੀ ਨੁਕਤਾਚੀਨੀ ਕੀਤੀ। ਇੱਕ ਯੂਜ਼ਰ ਨੇ ਲਿਖਿਆ 'ਮਾਸਕ ਨਾ ਪਹਿਨਣ ਕਰਕੇ ਉਸ (ਅਕਸ਼ੈ) ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।' ਜਦਕਿ ਹੋਰ ਯੂਜ਼ਰ ਨੇ ਤੰਜ਼ ਕੱਸਦਿਆਂ ਕਿਹਾ ਹੈ 'ਕੋਈ ਮਾਸਕ ਨਹੀਂ, ਕੋਈ ਸਮਾਜਿਕ ਦੂਰੀ ਨਹੀਂ।' ਦੱਸ ਦਈਏ ਕਿ ਇਸੇ ਸਾਲ ਅਪ੍ਰੈਲ 'ਚ ਅਕਸ਼ੈ ਕੁਮਾਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਨੂੰ ਹਸਪਤਾਲ 'ਚ ਵੀ ਭਰਤੀ ਕਰਵਾਇਆ ਗਿਆ ਸੀ।

DG BSF Sh Rakesh Asthana paid floral tributes in a solemn wreath laying ceremony to Seema Praharis who made the supreme sacrifice in the line of duty. Actor Akshay Kumar also accompanied DG BSF & paid homage to the fallen braves. #JaiHind pic.twitter.com/4zu9BD1jLj

— BSF (@BSF_India) June 17, 2021

ਅਕਸ਼ੈ ਨੇ ਖ਼ੁਦ ਸਾਂਝੀਆਂ ਕੀਤੀਆਂ ਤਸਵੀਰਾਂ
ਆਪਣੀ ਫੇਰੀ ਬਾਰੇ ਦੱਸਦਿਆਂ ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਹੈ ''ਅਸਲ ਹੀਰੋਜ਼ ਨੂੰ ਮਿਲਣਾ ਹਮੇਸ਼ਾ ਹੀ ਕਮਾਲ ਦਾ ਅਨੁਭਵ ਹੁੰਦਾ ਹੈ। ਅਕਸ਼ੈ ਨੇ ਉਨ੍ਹਾਂ ਫ਼ੌਜੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਜੰਗ 'ਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।''

 

 
 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਅਕਸ਼ੈ ਨੇ ਨੀਰੂ ਪਿੰਡ ਇਕ ਸਕੂਲ ਦੇ ਨਿਰਮਾਣ ਦੇ ਲਈ 1 ਕਰੋੜ ਰੁਪਏ ਦਾਨ ਵੀ ਕੀਤੇ। ਅਕਸ਼ੈ ਨੂੰ ਕਈ BSF ਜਵਾਨਾਂ ਨਾਲ ਮੁਲਾਕਾਤ ਕਰਦੇ ਦੇਖਿਆ ਗਿਆ ਹੈ। ਅਕਸ਼ੈ ਮੁਤਾਬਕ ਉਨ੍ਹਾਂ ਦੀ ਇਹ ਮੁਲਾਕਾਤ ਵੀ ਕਾਫ਼ੀ ਯਾਦਗਾਰ ਰਹੇਗੀ।

 


sunita

Content Editor

Related News